ਕਬਜ਼ ਤੋਂ ਲੈ ਕੇ ਸਿਰ ਦਰਦ ਤੱਕ ਜੀਰੇ ਦੇ ਹਨ ਬੇਮਿਸਾਲ ਫਾਇਦੇ

ਸਾਡੇ ਸਰੀਰ ਨਾਲ ਜੁੜੀਆਂ ਬਹੁਤੀਆਂ ਬੀਮਾਰੀਆਂ ਕਬਜ਼ ਤੋਂ ਹੀ ਸ਼ੁਰੂ ਹੁੰਦੀਆਂ ਹਨ। ਇਸ ਲਈ ਕਬਜ਼ ਦੀ ਸਮੱਸਿਆ ਨੂੰ ਕਦੇ ਵੀ ਨਜ਼ਰਅੰ...

ਸਾਡੇ ਸਰੀਰ ਨਾਲ ਜੁੜੀਆਂ ਬਹੁਤੀਆਂ ਬੀਮਾਰੀਆਂ ਕਬਜ਼ ਤੋਂ ਹੀ ਸ਼ੁਰੂ ਹੁੰਦੀਆਂ ਹਨ। ਇਸ ਲਈ ਕਬਜ਼ ਦੀ ਸਮੱਸਿਆ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਕਈ ਵਾਰ ਗਲਤ ਖਾਣ ਪੀਣ ਅਤੇ ਗ਼ਲਤ ਰਹਿਣ ਸਹਿਣ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਖਾਣਾ ਖਾਣ ਤੋਂ ਬਾਅਦ ਢਿੱਡ ਫੁੱਲਣ ਦੀ ਸਮੱਸਿਆ ਹੁੰਦੀ ਹੈ ਅਤੇ ਜਿਸ ਕਾਰਨ ਢਿੱਡ ਵਿਚ ਗੈਸ ਬਣ ਜਾਂਦੀ ਹੈ। ਇਸ ਦੇ ਨਾਲ ਨਾਲ ਕਬਜ਼ ਦੀ ਸਮੱਸਿਆ ਰਹਿੰਦੀ ਹੈ ਅਤੇ ਕੋਲੈਸਟ੍ਰੋਲ ਵਧਣ ਲੱਗਦਾ ਹੈ ਪਰ ਇਸ ਕਬਜ਼ ਦੀ ਸਮੱਸਿਆ ਨੂੰ ਜਲਦੀ ਠੀਕ ਕਰ ਲੈਣਾ ਚਾਹੀਦਾ ਹੈ । ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਅਸੀਂ ਕੁਝ ਘਰੇਲੂ ਨੁਸਖ਼ੇ ਵੀ ਅਪਣਾ ਸਕਦੇ ਹਾਂ। ਇਨ੍ਹਾਂ ਘਰੇਲੂ ਨੁਸਖ਼ਿਆਂ ਦਾ ਕੋਈ ਨੁਕਸਾਨ ਨਹੀਂ ਹੁੰਦਾ । ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਦਾ ਘਰੇਲੂ ਨੁਸਖ਼ਾ, ਜਿਸ ਨਾਲ ਢਿੱਡ ਫੁੱਲਣ ਦੀ ਸਮੱਸਿਆ, ਐਸੀਡਿਟੀ, ਕਬਜ਼ ,ਕੋਲੈਸਟਰਾਲ ਅਤੇ ਗੈਸ ਦੀ ਸਮੱਸਿਆ ਬਿਲਕੁਲ ਠੀਕ ਕੀਤੀ ਜਾ ਸਕਦੀ ਹੈ।

ਐਸੀਡਿਟੀ ਅਤੇ ਬਲੱਡ ਸਰਕੁਲੇਸ਼ਨ
ਰੋਜ਼ਾਨਾ ਸਵੇਰੇ ਖਾਲੀ ਢਿੱਡ ਇਸ ਪਾਣੀ ਦਾ ਸੇਵਨ ਕਰਨ ਨਾਲ ਢਿੱਡ ਫੁੱਲਣਾ ਅਤੇ ਐਸੀਡਿਟੀ ਦੀ ਸਮੱਸਿਆ ਠੀਕ ਹੋ ਜਾਂਦੀ ਹੈ। ਇਸ ਨਾਲ ਪੂਰਾ ਸਰੀਰ ਡੀਟੌਕਸ ਹੁੰਦਾ ਹੈ। ਜਿਸ ਨਾਲ ਬਹੁਤ ਸਾਰੀਆਂ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ ਅਤੇ ਜੀਰੇ ਦਾ ਪਾਣੀ ਪੀਣ ਨਾਲ ਬਲੱਡ ਸਰਕੁਲੇਸ਼ਨ ਠੀਕ ਰਹਿੰਦਾ ਹੈ ਅਤੇ ਸਰੀਰ ਦਾ ਦਰਦ ਵੀ ਠੀਕ ਹੋ ਜਾਂਦਾ ਹੈ।

ਖ਼ੂਨ ਦੀ ਕਮੀ , ਸਿਰਦਰਦ ਅਤੇ ਦਰਦ
ਰੋਜ਼ਾਨਾ ਜੀਰੇ ਦਾ ਪਾਣੀ ਪੀਣ ਨਾਲ ਸਾਡਾ ਡਾਈਜੇਸ਼ਨ ਸਿਸਟਮ ਠੀਕ ਤਰ੍ਹਾਂ ਕੰਮ ਕਰਦਾ ਹੈ ਅਤੇ ਇਸ ਵਿਚ ਮੌਜੂਦ ਆਇਰਨ ਖੂਨ 'ਚ ਹੀਮੋਗਲੋਬਿਨ ਦਾ ਲੈਵਲ ਨੂੰ ਵਧਾਉਂਦਾ ਹੈ । ਜਿਸ ਨਾਲ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ । ਇਸ ਤੋਂ ਇਲਾਵਾ ਸਿਰਦਰਦ ਹੋਣ ਤੇ ਇਸ ਪਾਣੀ ਨੂੰ ਪੀਓ । ਇਸ ਨਾਲ ਸਿਰਦਰਦ ਠੀਕ ਹੋ ਜਾਵੇਗਾ। ਢਿੱਡ ਦਰਦ ਹੋਣ ਤੇ ਇਹ ਪਾਣੀ ਪੀਣ ਨਾਲ ਢਿੱਡ ਨੂੰ ਠੰਡਕ ਮਿਲਦੀ ਹੈ ਅਤੇ ਦਰਦ ਠੀਕ ਹੋ ਜਾਂਦਾ ਹੈ।

ਵਜ਼ਨ ਅਤੇ ਕੋਲੈਸਟ੍ਰੋਲ
ਰੋਜ਼ਾਨਾ ਇਸ ਪਾਣੀ ਨੂੰ ਪੀਣ ਨਾਲ ਵਜ਼ਨ ਘੱਟ ਹੁੰਦਾ ਹੈ ਅਤੇ ਸਰੀਰ ਵਿਚ ਵਧਿਆ ਹੋਇਆ ਕੋਲੈਸਟਰੋਲ ਵੀ ਘੱਟ ਹੋ ਜਾਂਦਾ ਹੈ । ਜਿਸ ਨਾਲ ਦਿਲ ਦੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਘਟ ਜਾਂਦੀ ਹੈ ।

ਢਿੱਡ ਫੁੱਲਣ ਲਈ ਘਰੇਲੂ ਨੁਸਖ਼ਾ
ਅਜਵੈਣ, ਸੌਂਫ ਅਤੇ ਜ਼ੀਰਾ ਬਰਾਬਰ ਮਾਤਰਾ ਵਿਚ ਲੈ ਕੇ ਪੀਸ ਲਓ। ਇਸ ਵਿਚ ਕਾਲਾ ਲੂਣ ਮਿਲਾ ਲਓ ਅਤੇ ਸਵੇਰੇ-ਸ਼ਾਮ ਇਕ ਚਮਚਾ ਹਲਕੇ ਕੋਸੇ ਪਾਣੀ ਨਾਲ ਲਓ। ਇਸ ਨਾਲ ਕਬਜ਼, ਗੈਸ, ਢਿੱਡ ਫੁੱਲਣ ਅਤੇ ਐਸੀਡਿਟੀ ਬਿਲਕੁਲ ਠੀਕ ਹੋ ਜਾਵੇਗੀ।

Get the latest update about headaches, check out more about cumin, unparalleled benefits & constipation

Like us on Facebook or follow us on Twitter for more updates.