ਅੱਜ ਤੋਂ 1 ਜੂਨ ਤੋਂ ਦੇਸ਼ ਭਰ ਵਿੱਚ ਬੈੰਕਿੰਗ ਅਤੇ ਇੰਸ਼ੋਰੈਂਸ ਕੰਪਨੀਆਂ ਵਲੋਂ ਕਈ ਬਦਲਾਅ ਕੀਤੇ ਗਏ ਹਨ। ਇਨ੍ਹਾਂ ਬਦਲਾਵਾਂ ਦਾ ਸਿੱਧਾ ਅਸਰ ਹੁਣ ਉਪਭੋਗਤਾ ਦੀ ਜੇਬ ਅਤੇ ਜੀਵਨ 'ਤੇ ਪੈਣ ਵਾਲਾ ਹੈ। 1 ਜੂਨ ਤੋਂ SBI ਤੋਂ ਹੋਮ ਲੋਨ ਲੈਣਾ ਅਤੇ ਵਾਹਨ ਦਾ ਥਰਡ ਪਾਰਟੀ ਇੰਸ਼ੋਰੈਂਸ ਮਹਿੰਗਾ ਹੋਣ ਜਾ ਰਿਹਾ ਤੇ ਨਾਲ ਹੀ ਕੁਝ ਵੱਡੇ ਬਦਲਾਅ ਵੀ ਕੀਤੇ ਗਏ ਹਨ ਜੋਕਿ ਤੁਹਾਡੀ ਜੇਬ ਨੂੰ ਜਰੂਰ ਪ੍ਰਭਾਵਿਤ ਕਰਨਗੇ।
1 ਜੂਨ ਤੋਂ ਦੂਜੇ ਵੱਡੇ ਵਾਹਨਾਂ ਸਮੇਤ ਦੋ ਪਹੀਆ ਵਾਹਨਾਂ ਅਤੇ ਚਾਰ ਪਹੀਆ ਵਾਹਨਾਂ ਦਾ ਥਰਡ ਪਾਰਟੀ ਬੀਮਾ ਮਹਿੰਗਾ ਹੋ ਗਿਆ ਹੈਜਿਸ ਦੇ ਚਲਦਿਆਂ ਹੁਣ ਥਰਡ ਪਾਰਟੀ ਇੰਸ਼ੋਰੈਂਸ ਲਈ ਜ਼ਿਆਦਾ ਪ੍ਰੀਮੀਅਮ ਅਦਾ ਕਰਨਾ ਹੋਵੇਗਾ। ਦੋ ਪਹੀਆ ਵਾਹਨਾਂ ਦੇ ਮਾਮਲੇ ਵਿੱਚ, 150 ਸੀਸੀ ਤੋਂ 350 ਸੀਸੀ ਦੇ ਵਾਹਨਾਂ ਲਈ ਪ੍ਰੀਮੀਅਮ 1,366 ਰੁਪਏ ਹੋਵੇਗਾ, ਜਦੋਂ ਕਿ 350 ਸੀਸੀ ਤੋਂ ਵੱਧ ਵਾਹਨਾਂ ਲਈ ਪ੍ਰੀਮੀਅਮ 2,804 ਰੁਪਏ ਹੋਵੇਗਾ।
ਇਸ ਦੇ ਨਾਲ ਹੀ ਸਟੇਟ ਬੈਂਕ ਆਫ ਇੰਡੀਆ (SBI) ਨੇ ਆਪਣੀ ਹੋਮ ਲੋਨ ਬਾਹਰੀ ਬੈਂਚਮਾਰਕ ਉਧਾਰ ਦਰ (EBLR) ਨੂੰ 40 ਆਧਾਰ ਅੰਕ ਵਧਾ ਕੇ 7.05% ਕਰ ਦਿੱਤਾ ਹੈ, ਜਦੋਂ ਕਿ RLLR 6.65% ਪਲੱਸ ਕ੍ਰੈਡਿਟ ਜੋਖਮ ਪ੍ਰੀਮੀਅਮ (CRP) ਹੋਵੇਗਾ। ਵਧੀਆਂ ਵਿਆਜ ਦਰਾਂ 1 ਜੂਨ ਤੋਂ ਲਾਗੂ ਹੋ ਗਈਆਂ ਹਨ। । ਪਹਿਲਾਂ EBLR 6.65% ਸੀ, ਜਦੋਂ ਕਿ ਰੈਪੋ-
ਇਸ ਤੋਂ ਇਲਾਵਾ ਐਕਸਿਸ ਬੈਂਕ ਨੇ ਬਚਤ ਖਾਤੇ 'ਤੇ ਸਰਵਿਸ ਚਾਰਜ ਵਧਾਉਣ ਦਾ ਫੈਸਲਾ ਕੀਤਾ ਹੈ। 1 ਜੂਨ ਤੋਂ ਬਚਤ ਖਾਤੇ ਵਿੱਚ ਘੱਟੋ-ਘੱਟ ਬਕਾਇਆ ਰੱਖਣ ਦੀ ਸੀਮਾ ਵਧਾ ਦਿੱਤੀ ਗਈ ਹੈ। ਇਸ ਦੇ ਤਹਿਤ ਅਰਧ-ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਗਾਹਕਾਂ ਨੂੰ ਐਕਸਿਸ ਬੈਂਕ ਦੇ ਸਾਰੇ ਤਰ੍ਹਾਂ ਦੇ ਬਚਤ ਖਾਤਿਆਂ ਵਿੱਚ 15,000 ਦੀ ਬਜਾਏ ਘੱਟੋ-ਘੱਟ 25,000 ਰੁਪਏ ਜਾਂ 1 ਲੱਖ ਰੁਪਏ ਦੀ ਮਿਆਦੀ ਜਮ੍ਹਾਂ ਰਾਸ਼ੀ ਰੱਖਣੀ ਪਵੇਗੀ।
ਕੇਂਦਰ ਸਰਕਾਰ ਵਲੋਂ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (PMJJBY) ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (PMSBY) ਦੇ ਪ੍ਰੀਮੀਅਮ ਵਿੱਚ ਵਾਧਾ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ। ਹੁਣ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਦੀ ਪ੍ਰੀਮੀਅਮ ਦਰ 330 ਰੁਪਏ ਤੋਂ ਵਧ ਕੇ 436 ਰੁਪਏ ਸਾਲਾਨਾ ਹੋ ਗਈ ਹੈ। ਕੇਂਦਰ ਸਰਕਾਰ ਮੁਤਾਬਕ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦਾ ਸਾਲਾਨਾ ਪ੍ਰੀਮੀਅਮ 12 ਰੁਪਏ ਤੋਂ ਵਧਾ ਕੇ 20 ਰੁਪਏ ਕਰ ਦਿੱਤਾ ਗਿਆ ਹੈ। ਇਹ ਨਵੀਆਂ ਪ੍ਰੀਮੀਅਮ ਦਰਾਂ 1 ਜੂਨ, 2022 ਤੋਂ ਲਾਗੂ ਹੋਣਗੀਆਂ।
Get the latest update about INSURANCE, check out more about AXIS BANK, BUSINESS NEWS, BANKING NEWS & SBI
Like us on Facebook or follow us on Twitter for more updates.