ਅੱਜ ਤੋਂ ਬੈਂਕਿੰਗ ਸੇਵਾਵਾਂ 'ਚ ਹੋਣਗੇ ਵੱਡੇ ਬਦਲਾਅ, 20 ਲੱਖ ਤੋਂ ਵੱਧ ਦੇ ਲੈਣ-ਦੇਣ ਲਈ ਜਰੂਰੀ ਹੋਇਆ ਪੈਨ ਜਾਂ ਆਧਾਰ ਕਾਰਡ

RBI ਵਲੋਂ ਲਗਾਤਾਰ ਭਾਰਤ ਦੇ ਨਾਗਰਿਕਾਂ ਲਈ ਬੈਂਕਿੰਗ ਸੁਵਿਧਾਵਾਂ ਨੂੰ ਬਿਹਤਰਨ ਬਣਾਉਣ ਲਈ ਬਦਲਾਅ ਕੀਤੇ ਜਾ ਰਹੇ ਹਨ। ਇਸੇ ਦੇ ਚਲਦਿਆਂ ਇਕ ਹੋਰ ਵੱਡਾ ਬਦਲਾਅ ਬੈਂਕਿੰਗ ਟ੍ਰਾਂਜੈਕਸ਼ਨਾਂ ਲਈ ਅੱਜ ਤੋਂ ਹੋਣ ਜਾ ਰਿਹਾ ਹੈ...

RBI ਵਲੋਂ ਲਗਾਤਾਰ ਭਾਰਤ ਦੇ ਨਾਗਰਿਕਾਂ ਲਈ ਬੈਂਕਿੰਗ ਸੁਵਿਧਾਵਾਂ ਨੂੰ ਬਿਹਤਰਨ ਬਣਾਉਣ ਲਈ ਬਦਲਾਅ ਕੀਤੇ ਜਾ ਰਹੇ ਹਨ। ਇਸੇ ਦੇ ਚਲਦਿਆਂ ਇਕ ਹੋਰ ਵੱਡਾ ਬਦਲਾਅ ਬੈਂਕਿੰਗ ਟ੍ਰਾਂਜੈਕਸ਼ਨਾਂ ਲਈ ਅੱਜ ਤੋਂ ਹੋਣ ਜਾ ਰਿਹਾ ਹੈ। 26 ਮਈ ਯਾਨੀ ਅੱਜ ਤੋਂ ਬੈਂਕ ਜਾਂ ਡਾਕਖਾਨੇ 'ਚ ਪੈਸੇ ਦੇ ਲੈਣ-ਦੇਣ ਦੇ ਨਿਯਮਾਂ 'ਚ ਕੁੱਝ ਬਦਲਾਅ ਕੀਤਾ ਗਿਆ ਹੈ। ਜਿਸ ਦੇ ਚਲਦਿਆਂ ਇੱਕ ਵਿੱਤੀ ਸਾਲ ਵਿੱਚ ਬੈਂਕ ਜਾਂ ਡਾਕਖਾਨੇ ਵਿੱਚ 20 ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਨਕਦੀ ਜਮ੍ਹਾ ਕਰਨ ਲਈ ਪੈਨ ਅਤੇ ਆਧਾਰ ਦੀ ਲੋੜ ਹੋਵੇਗੀ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (CBDT) ਨੇ ਇਨਕਮ ਟੈਕਸ (15ਵੀਂ ਸੋਧ) ਨਿਯਮ, 2022 ਦੇ ਤਹਿਤ ਨਵੇਂ ਨਿਯਮ ਬਣਾਏ ਗਏ ਹਨ, ਜਿਸ ਦੀ ਨੋਟੀਫਿਕੇਸ਼ਨ 10 ਮਈ, 2022 ਨੂੰ ਜਾਰੀ ਕੀਤੀ ਗਈ ਸੀ।


ਇਸ ਦੇ ਨਾਲ ਹੀ ਹੁਣ ਚਾਲੂ ਖਾਤਾ ਖੋਲ੍ਹਣ ਲਈ ਆਪਣਾ ਪੈਨ ਕਾਰਡ ਦਿਖਾਉਣਾ ਹੋਵੇਗਾ। ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਦਾ ਬੈਂਕ ਖਾਤਾ ਪਹਿਲਾਂ ਹੀ ਪੈਨ ਨਾਲ ਲਿੰਕ ਹੈ, ਪਰ ਉਨ੍ਹਾਂ ਨੂੰ ਵੀ ਲੈਣ-ਦੇਣ ਦੇ ਸਮੇਂ ਇਸ ਨਿਯਮ ਦਾ ਪਾਲਣ ਕਰਨਾ ਹੋਵੇਗਾ।

ਇਨ੍ਹਾਂ ਟ੍ਰਾਂਜੈਕਸ਼ਨਾਂ ਤੇ ਪੈਨ ਜਾਂ ਆਧਾਰ ਦੀ ਹੋਵੇਗੀ ਜਰੂਰਤ 
* ਇੱਕ ਵਿੱਤੀ ਸਾਲ ਵਿੱਚ ਇੱਕ ਬੈਂਕਿੰਗ ਕੰਪਨੀ ਜਾਂ ਇੱਕ ਕਾਰਪੋਰੇਟਿਵ ਬੈਂਕ ਜਾਂ ਕਿਸੇ ਇੱਕ ਪੋਸਟ ਆਫਿਸ ਵਿੱਚ ਇੱਕ ਜਾਂ ਇੱਕ ਤੋਂ ਵੱਧ ਖਾਤਿਆਂ ਵਿੱਚ 20 ਲੱਖ ਰੁਪਏ ਨਕਦ ਜਮ੍ਹਾ ਜਾਂ ਨਕਦ ਨਿਕਾਸੀ ਕੀਤੀ ਜਾਂਦੀ ਹੈ ਤਾਂ ਪੈਨ ਕਾਰਨ ਜਾਂ ਆਧਾਰ ਕਾਰਨ ਦੀ ਜਰੂਰਤ ਹੈ ।
* ਕਿਸੇ ਬੈਂਕਿੰਗ ਕੰਪਨੀ, ਕੋ-ਆਪਰੇਟਿਵ ਬੈਂਕ ਜਾਂ ਡਾਕਖਾਨੇ ਵਿੱਚ ਚਾਲੂ ਖਾਤਾ ਜਾਂ ਨਕਦ ਕ੍ਰੈਡਿਟ ਖਾਤਾ ਖੋਲ੍ਹਣ 'ਤੇ ਪੈਨ ਕਾਰਨ ਜਾਂ ਆਧਾਰ ਕਾਰਨ ਦੀ ਜਰੂਰਤ ਹੈ।


Get the latest update about COOPERATIVE BANKS, check out more about NATIONAL NEWS, BANKING, PAN CARD MANDATORY FOR TRANSACTIONS & TRANSECTIONS

Like us on Facebook or follow us on Twitter for more updates.