ਫ਼ਲ ਸਬਜ਼ੀਆਂ ਹੀ ਨਹੀਂ, ਛਿਲਕਿਆਂ 'ਚ ਵੀ ਲੁੱਕੇ ਹਨ ਸਹਿਤ ਦੇ ਰਾਜ

ਹਮੇਸ਼ਾ ਫਲਾਂ ਸਬਜ਼ੀਆਂ ਦੇ ਛਿਲਕਿਆਂ ਨੂੰ ਬੇਕਾਰ ਸਮਝ ਕੇ ਸੁੱਟ ਦਿੱਤਾ ਜਾਂਦਾ ਹੈ...

ਚੰਡੀਗੜ੍ਹ:-ਹਮੇਸ਼ਾ ਫਲਾਂ ਸਬਜ਼ੀਆਂ ਦੇ ਛਿਲਕਿਆਂ ਨੂੰ ਬੇਕਾਰ ਸਮਝ ਕੇ ਸੁੱਟ ਦਿੱਤਾ ਜਾਂਦਾ ਹੈ। ਜਦਕਿ ਇਸ 'ਚ ਕਈ ਜਿਆਦਾ ਫਾਇਦੇਮੰਦ ਤੱਤ ਲੁੱਕੇ ਹਨ। ਇਹ ਕਈ ਰੋਗਾਂ ਤੋਂ ਬਚਾਉਂਦਾ ਹੈ। ਤਰਬੂਜ਼, ਸੰਤਰਾ, ਅਨਾਰ, ਤੋਰੀਆਂ, ਲੌਕੀ ਆਦਿ ਕਈ ਫਲ ਸਬਜ਼ੀਆਂ ਹਨ ਜਿਨ੍ਹਾਂ ਦੇ ਛਿੱਲਕੇ ਸਕਾਣ ਤੋਂ ਬਾਅਦ ਕਈ ਤਰ੍ਹਾਂ ਨਾਲ ਇਸਦਾ ਇਸਤੇਮਾਲ ਕੀਤਾ ਜਾ ਸਕਦਾ ਹੈ। 

ਤਰਬੂਜ਼ ਦਾ ਛਿਲਕਾ: ਜੇਕਰ ਕਿਸੇ ਨੇ ਕਬਜ਼ ਦੀ ਸ਼ਿਕਾਇਤ ਹੈ ਤਾਂ ਇਸ ਨੂੰ ਛਿਲਕੇ ਸਮੇਤ ਖਾਣ ਨਾਲ ਇਸ ਤੋਂ ਰਾਹਤ ਮਿਲਦੀ ਹੈ। ਇਸਦੇ ਨਾਲ ਦਾਦ ਆਦਿ ਹੋਣ ਤੇ ਤਰਬੂਜੇ ਦੇ ਛਿਲਕੇ ਸੁੱਕਣ ਤੇ ਉਸ ਦੀ ਰਾਖ ਬਣਾ ਕੇ ਸਰੋਂ ਦੇ ਤੇਲ 'ਚ ਮਿਲਾ ਕੇ ਲਗਾਂ ਨਾਲ ਅਰਾਮ ਮਿਲਦਾ ਹੈ।  

ਪਪੀਤੇ ਦਾ ਛਿਲਕਾ: ਖੁਸ਼ਕ ਤਵਚਾ ਲਈ ਇਹ ਫਾਇਦੇਮੰਦ ਹੁੰਦਾ ਹੈ। ਫਟੀਆ ਹੋਈਆਂ ਅੱਡੀਆਂ ਨੂੰ ਮੁਲਾਇਮ ਬਣਾਉਂਦਾ ਲਈ ਇਸ ਦੇ ਸ਼ਿਲਕੀਆਂ ਨੂੰ ਸ਼ੂਕਣ ਤੋਂ ਬਾਅਦ ਪਾਉਡਰ ਬਣਾ ਕੇ ਗਲਿਸਰੀਨ 'ਚ ਮਿਲਾ ਕੇ ਲੇਪ ਨੂੰ ਚਿਹਰੇ ਤੇ ਲਗਾਉਣ ਨਾਲ ਤਵਚਾ ਚਮਕਦਾਰ ਹੁੰਦੀ ਹੈ।

ਮੌਨਸੂਨ 'ਚ ਕੁਝ ਚਟਪਟਾ ਖਾਣ ਦਾ ਹੈ ਮਨ ਤਾਂ ਬਣਾਉ ਇਹ ਆਸਾਨ yummy and crispy ਡਿਸ਼ 

ਸੰਤਰੇ ਦਾ ਛਿਲਕਾ: ਇਹ ਹੱਡੀਆਂ ਨੂੰ ਮਜਬੂਤ ਬਣਾਉਣ ਅਤੇ ਕਬਜ਼ ਵਰਗੀਆਂ ਤਕਲੀਫ਼ ਨੂੰ ਦੂਰ ਕਰਨ 'ਚ ਮਦਦਗਾਰ ਸਾਬਤ ਹੁੰਦਾ ਹੈ। ਛਿਲਕੇ ਦੇ ਪਾਉਡਰ ਦਾ ਇਸਤੇਮਾਲ ਚਾਹ ਬਣਾਉਣ, ਲੇਪ ਤਿਆਰ ਕਰਨ ਆਦਿ 'ਚ ਕੀਤਾ ਜਾਂਦਾ ਹੈ। ਚਿਹਰੇ 'ਚ ਚਮਕ ਲਿਆਉਣ ਲਈ ਇਸਦੇ ਪਾਉਡਰ ਨੂੰ ਦੁੱਧ ਅਤੇ ਹਲਦੀ ਦੇ ਮਿਸ਼ਰਣ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਦੰਦਾਂ ਤੇ ਮਲਵੇ ਅਤੇ ਮਸੂੜੇ ਫੂਲਨ ਦੀ ਸਮੱਸਿਆ ਹੋਵੇ ਤਾਂ ਇਸ ਪਾਉਡਰ ਨੂੰ ਦੰਦਾਂ ਤੇ ਲਗਾਨਾ ਚਾਹੀਦਾ ਹੈ। ਇਸ ਨਾਲ ਦੰਦ ਚਮਕਦਾਰ ਵੀ ਹੁੰਦੇ ਹਨ।
 

ਅਨਾਰ ਦੇ ਛਿਲਕੇ: ਇਸ ਨਾਲ ਪੇਟ ਦਰਦ ਤੋਂ ਰਾਹਤ ਮਿਲਦੀ ਹੈ। ਔਰਤਾਂ 'ਚ ਮਹਾਮਾਰੀ ਵੇਲੇ ਹੋਣ ਵਾਲਿਆਂ ਕਈ ਸਮੱਸਿਆਂਵਾਂ ਤੋਂ ਰਾਹਤ ਮਿਲਦੀ ਹੈ। ਇਸਦੇ ਪਾਉਡਰ 'ਚ ਗੂੜ੍ਹ ਮਿਲਾਕੇ ਖਾਣ ਨਾਲ ਬਵਾਸੀਰ ਦੀ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ। ਇਸ ਦੇ ਪਾਉਡਰ ਨੂੰ ਦਹੀ 'ਚ ਮਿਲਾ ਕੇ ਵਾਲਾਂ ਤੇ ਲਗਾਉਣ ਨਾਲ ਵਾਲ ਮੁਲਾਇਮ ਹੁੰਦੇ ਹਨ।

ਇਨ੍ਹਾਂ ਤੋਂ ਇਲਾਵਾ ਤੋਰੀਆਂ, ਇਲਾਇਚੀ, ਲੌਕੀ,ਟਮਾਟਰ, ਚੁਕੰਦਰ ਆਦਿ ਫਲ ਸਬਜ਼ੀਆਂ ਹਨ, ਜਿਨ੍ਹਾਂ ਦੇ ਛਿਲਕੇ ਵੀ ਬਹੁਤ ਅਸਰਦਾਰ ਹਨ। ਜਿਨ੍ਹਾਂ ਦੇ ਇਸਤੇਮਾਲ ਨਾਲ ਕਈ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਸਮੱਸਿਆਵਾਂ ਦਾ ਹਲ ਲਭਿਆ ਜਾ ਸਕਦਾ ਹੈ।

Get the latest update about Online Punjabi News, check out more about News In Punjabi, Fruits And vegetables, True Scoop News & Food And health

Like us on Facebook or follow us on Twitter for more updates.