ਸਿਰਫ 400 ਰੁਪਏ ਦਾ ਤੇਲ ਭਰਵਾਓ ਅਤੇ ਜਿੱਤੋ SUV ਕਾਰ ਅਤੇ ਮੋਟਰ ਸਾਈਕਲ

ਇੰਡੀਅਨ ਆਇਲ ਨੇ ਆਪਣੇ ਗਾਹਕਾਂ ਲਈ ਇਕ ਵਿਸ਼ੇਸ਼ ਆਫਰ ਦੀ ਸ਼ੁਰੂਆਤ ਕੀਤੀ ਹੈ। ਇਸ ਪੇਸ਼ਕਸ਼...

ਇੰਡੀਅਨ ਆਇਲ ਨੇ ਆਪਣੇ ਗਾਹਕਾਂ ਲਈ ਇਕ ਵਿਸ਼ੇਸ਼ ਆਫਰ ਦੀ ਸ਼ੁਰੂਆਤ ਕੀਤੀ ਹੈ। ਇਸ ਪੇਸ਼ਕਸ਼ ਦੇ ਤਹਿਤ ਤੁਸੀਂ ਇੰਡੀਅਨ ਆਇਲ ਦੇ ਕਿਸੇ ਵੀ ਪੰਪ ਤੋਂ ਬਹੁਤ ਸਾਰੇ ਇਨਾਮ ਜਿੱਤ ਸਕਦੇ ਹੋ। ਇੰਡੀਅਨ ਆਇਲ ਦੇ ਇਸ ਆਫਰ ਦਾ ਨਾਮ ਹੈ 'ਭਰੋ ਫਿਊਲ ਜੀਤੋ ਕਾਰ'। 

ਇਸ ਸਕੀਮ ਤਹਿਤ ਤੁਹਾਨੂੰ ਸਿਰਫ 400 ਰੁਪਏ ਦਾ ਤੇਲ ਭਰਵਾਉਣਾ ਪਏਗਾ। ਜਿਸ ਤੋਂ ਬਾਅਦ ਤੁਸੀਂ ਇਸ ਆਫਰ ਦਾ ਹਿੱਸਾ ਬਣ ਕੇ ਮੋਟਰ ਸਾਈਕਲ ਤੋਂ ਲੈ ਕੇ ਐੱਸ.ਯੂ.ਵੀ ਕਾਰਾਂ ਤੱਕ ਵੀ ਜਿੱਤ ਸਕਦੇ ਹੋ। ਇੰਡੀਅਨ ਆਇਲ ਅਨੁਸਾਰ ਇਹ ਪੇਸ਼ਕਸ਼ 4 ਦਸੰਬਰ ਤੋਂ ਸ਼ੁਰੂ ਕੀਤੀ ਗਈ ਹੈ, ਜੋ ਕਿ 31 ਦਸੰਬਰ ਨੂੰ ਰਾਤ 11.59 ਵਜੇ ਤੱਕ ਲਾਗੂ ਰਹੇਗੀ।

ਇੰਝ ਕਰੋ ਅਪਲਾਈ 
ਇੰਡੀਅਨ ਆਇਲ ਅਨੁਸਾਰ ਇਸ ਪੇਸ਼ਕਸ਼ ਵਿਚ ਹਿੱਸਾ ਲੈਣ ਲਈ ਤੁਹਾਨੂੰ 400 ਰੁਪਏ ਦਾ ਪੈਟਰੋਲ ਜਾਂ ਡੀਜ਼ਲ ਖਰੀਦਣਾ ਪਏਗਾ। ਜਿਸ ਤੋਂ ਬਾਅਦ ਤੁਹਾਨੂੰ ਇਕ ਸਿੰਗਲ ਪ੍ਰਿੰਟਿਡ ਬਿੱਲ ਮਿਲ ਜਾਵੇਗਾ। ਜਿਸ ਉੱਤੇ ਬਿਲ ਦਾ ਨੰਬਰ ਅਤੇ ਡੀਲਰ ਕੋਡ ਲਿਖਿਆ ਹੋਵੇਗਾ। ਤੁਹਾਨੂੰ ਇਸਨੂੰ ਐਸ.ਐਮ.ਐਸ. ਦੇ ਜ਼ਰੀਏ ਡੀਲਰ ਕੋਡ <ਸਪੇਸ> ਬਿਲ ਨੰਬਰ <ਸਪੇਸ> ਬਿਲ ਦੀ ਰਕਮ ਲਿਖ ਕੇ 90521 55555 ਉੱਤੇ ਭੇਜਣਾ ਹੈ। ਇਹ ਪੇਸ਼ਕਸ਼ ਐਕਸਟ੍ਰਾ ਪ੍ਰੀਮੀਅਮ ਅਤੇ ਐਕਸਟ੍ਰਾ ਮਾਈਲ ਤੇਲ ਦੀ ਖਰੀਦ ਲਈ ਵੀ ਲਾਗੂ ਹੈ। ਇਕ ਦਿਨ ਵਿਚ ਸਿਰਫ ਇਕ ਹੀ ਮੈਸੇਜ ਕੀਤਾ ਜਾ ਸਕਦਾ ਹੈ।

ਇਨਾਮਾਂ ਦੀ ਸੂਚੀ
ਇਕ ਐੱਸ.ਯੂ.ਵੀ. (ਮੈਗਾ ਲੱਕੀ ਡਰਾਅ)
ਚਾਰ ਕਾਰਾਂ (ਮੈਗਾ ਲੱਕੀ ਡਰਾਅ)
16 ਬਾਈਕ (ਮੈਗਾ ਲੱਕੀ ਡਰਾਅ)
ਹਰ ਹਫਤੇ 25 ਜੇਤੂਆਂ ਨੂੰ 5 ਹਜ਼ਾਰ ਦਾ ਮੁਫਤ ਤੇਲ
ਹਰ ਰੋਜ਼ 100 ਐਕਸ ਐਕਸਟ੍ਰਾ ਰਿਵਰਡਜ਼ ਮੈਂਬਰ (ਜਿਨ੍ਹਾਂ ਨੇ ਐਕਸਟ੍ਰਾ ਰੀਵਾਰਡਜ਼ ਪ੍ਰੋਗਰਾਮ 'ਚ ਵੀ ਹਿੱਸਾ ਲਿਆ ਹੈ) ਜੇਤੂਆਂ ਨੂੰ 100 ਰੁਪਏ ਦਾ ਮੁਫਤ ਤੇਲ ਮਿਲੇਗਾ।
ਨੋਟ: ਬਿੱਲ ਗੁਆਉਣ ਉੱਤੇ ਨਹੀਂ ਮਿਲੇਗਾ ਇਨਾਮ।

ਇਹ ਵੀ ਪੜ੍ਹੋ: ਜੂਹੀ ਦੇ ਝੁਮਕੇ ਨੂੰ ਲੱਭਣ ਵਾਲੇ ਨੂੰ ਮਿਲੇਗਾ ਵੱਡਾ ਇਨਾਮ, ਟਵੀਟ ਰਾਹੀਂ ਕੀਤਾ ਐਲਾਨ

Get the latest update about motorcycles, check out more about Indian Oil, SUV cars, rewards & Fuel

Like us on Facebook or follow us on Twitter for more updates.