ਟਿੱਬਿਆਂ ਦੇ ਪੁੱਤ ਦਾ ਖੇਤਾਂ 'ਚ ਹੋਵੇਗਾ ਸੰਸਕਾਰ, 5911 ਟਰੈਕਟਰ 'ਤੇ ਅੰਤਿਮ ਵਿਦਾਇਗੀ

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 12 ਵਜੇ ਦੇ ਕਰੀਬ ਤੈਅ ਕੀਤਾ ਗਿਆ ਹੈ। ਫਿਲਹਾਲ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੇ ਜੱਦੀ ਪਿੰਡ ਮੂਸੇ ਮਾਨਸਾ ਵਿਖੇ ਰੱਖਿਆ ਗਿਆ ਹੈ...

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 12 ਵਜੇ ਦੇ ਕਰੀਬ ਤੈਅ ਕੀਤਾ ਗਿਆ ਹੈ। ਫਿਲਹਾਲ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੇ ਜੱਦੀ ਪਿੰਡ ਮੂਸੇ ਮਾਨਸਾ ਵਿਖੇ ਰੱਖਿਆ ਗਿਆ ਹੈ। ਇਸ ਮੌਕੇ 'ਤੇ ਪ੍ਰਸ਼ੰਸਕਾਂ ਦੀ ਭਾਰੀ ਭੀੜ ਉੱਥੇ ਪਹੁੰਚ ਗਈ। ਮੰਗਲਵਾਰ ਸਵੇਰੇ ਹੀ ਉਸ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਸ਼ਮਸ਼ਾਂਨ ਘਾਟ ਦੀ ਬਜਾਏ ਖੇਤਾਂ ਚ ਹੋਵੇਗਾ।  


ਜਿਕਰਯੋਗ ਹੈ ਕਿ ਮੂਸੇਵਾਲਾ ਦੀ ਐਤਵਾਰ ਸ਼ਾਮ ਜਵਾਹਰਕੇ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕੱਲ੍ਹ 5 ਡਾਕਟਰਾਂ ਦੇ ਬੋਰਡ ਨੂੰ ਪੋਸਟਮਾਰਟਮਕਰਕੇ ਉਸ ਦੇ ਸਰੀਰ 'ਚੋਂ 24 ਗੋਲੀਆਂ ਮਿਲੀਆਂ ਹਨ। ਉਸ ਦਾ ਸਿਰ, ਲੱਤਾਂ, ਛਾਤੀ ਅਤੇ ਪੇਟ ਗੋਲੀਆਂ ਨਾਲ ਬੁਰੀ ਤਰ੍ਹਾਂ ਵਿੰਨ੍ਹਿਆ ਹੋਇਆ ਸੀ। ਮੂਸੇਵਾਲਾ ਦੇ ਖੱਬੇ ਫੇਫੜੇ ਅਤੇ ਜਿਗਰ ਵਿੱਚ ਗੋਲੀ ਲੱਗੀ ਹੈ। ਇਸ ਕਾਰਨ ਜ਼ਿਆਦਾ ਖੂਨ ਵਹਿਣ ਕਾਰਨ ਮੌਕੇ 'ਤੇ ਹੀ ਉਸ ਦੀ ਮੌਤ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

ਸਿੱਧੂ ਮੂਸੇਵਾਲਾ ਦੇ ਮੌਤ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਵੱਡੀ ਗਿਣਤੀ 'ਚ ਪਿੰਡ ਮੂਸੇਵਾਲਾ ਪਹੁੰਚ ਰਹੇ ਹਨ। ਇਸ ਦੇ ਮੱਦੇਨਜ਼ਰ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਬਠਿੰਡਾ ਰੇਂਜ ਦੇ ਆਈਜੀ ਪੀਕੇ ਯਾਦਵ ਅਤੇ ਬਠਿੰਡਾ ਦੇ ਐਸਐਸਪੀ ਜੇ. ਏਲਚੇਜ਼ੀਅਨ ਨੇ ਮਾਨਸਾ ਦੇ ਐਸਐਸਪੀ ਗੌਰਵ ਤੂਰਾ ਦੇ ਨਾਲ ਮਾਨਸਾ ਵਿੱਚ ਡੇਰਾ ਲਾਇਆ ਹੋਇਆ ਹੈ। ਸੁਰੱਖਿਆ ਦੇ ਮੱਦੇਨਜ਼ਰ ਮੂਸੇਵਾਲਾ ਦੀ ਲਾਸ਼ ਨੂੰ ਰਾਤ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ। ਅੱਜ ਸਵੇਰੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ।

Get the latest update about LAST FUNERAL RIDE, check out more about PUNJAB NEWS, MANSA, SIDHU MOOSE WALA MURDER & SIDHU MOOSE WALA FUNERAL

Like us on Facebook or follow us on Twitter for more updates.