ਕ੍ਰਿਕਟ ਫੀਲਡ ਤੋਂ ਬਾਅਦ ਬਾਲੀਵੁੱਡ 'ਚ ਧੱਕ ਪਾਉਣ ਲਈ ਤਿਆਰ ਗੱਬਰ ਸ਼ਿਖਰ ਧਵਨ

ਭਾਰਤੀ ਕ੍ਰਿਕਟਰ ਸ਼ਿਖਰ ਧਵਨ ਨੂੰ ਹਮੇਸ਼ਾ ਹੀ ਕ੍ਰਿਕਟ ਫੀਲਡ ਦੇ ਨਾਲ-ਨਾਲ ਆਪਣੇ ਫੈਨਜ਼ ਦੇ ਲਈ ਸੋਸ਼ਲ ਮੀਡੀਆ ਤੇ ਵੀ ਕੁਝ ਨਾ ਕੁਝ ਕਰਦੇ ਰਹੇ ਹਨ। ਸ਼ਿਖਰ ਧਵਨ ਪਹਿਲਾਂ ਟਿਕਟੌਕ ਅਤੇ ਫਿਰ ਇੰਸਟਾ ਰੀਲ ਰਾਹੀਂ ਆਪਣੇ ਫੈਨਜ਼ ਦਾ ਮਨੋਰੰਜਨ ਕਰਦੇ ਰਹੇ ਹਨ। ਹੁਣ ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਕਿੰਗਜ਼ ਦਾ ਸਲਾਮੀ ਬੱਲੇਬਾਜ਼ ਆਪਣਾ ਬਾਲੀਵੁੱਡ ਡੈਬਿਊ ਕਰਨ ਲਈ ਤਿਆਰ ਹੈ...

ਭਾਰਤੀ ਕ੍ਰਿਕਟਰ ਸ਼ਿਖਰ ਧਵਨ ਨੂੰ ਹਮੇਸ਼ਾ ਹੀ ਕ੍ਰਿਕਟ ਫੀਲਡ ਦੇ ਨਾਲ-ਨਾਲ ਆਪਣੇ ਫੈਨਜ਼ ਦੇ ਲਈ ਸੋਸ਼ਲ ਮੀਡੀਆ ਤੇ ਵੀ ਕੁਝ ਨਾ ਕੁਝ ਕਰਦੇ ਰਹੇ ਹਨ। ਸ਼ਿਖਰ ਧਵਨ ਪਹਿਲਾਂ  ਟਿਕਟੌਕ ਅਤੇ ਫਿਰ ਇੰਸਟਾ ਰੀਲ ਰਾਹੀਂ ਆਪਣੇ ਫੈਨਜ਼ ਦਾ ਮਨੋਰੰਜਨ ਕਰਦੇ ਰਹੇ ਹਨ। ਹੁਣ ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਕਿੰਗਜ਼ ਦਾ ਸਲਾਮੀ ਬੱਲੇਬਾਜ਼ ਆਪਣਾ ਬਾਲੀਵੁੱਡ ਡੈਬਿਊ ਕਰਨ ਲਈ ਤਿਆਰ ਹੈ। ਸੂਤਰਾਂ ਮੁਤਾਬਿਕ ਸ਼ਿਖਰ ਨੇ ਫਿਲਮ ਦੀ ਸ਼ੂਟ ਖਤਮ ਕਰ ਲਈ ਹੈ ਅਤੇ ਇਸ ਗੱਲ ਹਜੇ ਜਨਤਕ ਨਹੀ ਕੀਤਾ ਗਿਆ ਹੈ।ਹਜੇ ਤੱਕ ਇਹ ਵੀ ਕਲੀਅਰ ਨਹੀਂ ਹੈ ਕਿ ਧਵਨ ਫਿਲਮ ਵਿੱਚ ਇੱਕ ਮੁੱਖ ਭੂਮਿਕਾ ਨਿਭਾਉਣਗੇ ਨਾ ਕਿ ਇੱਕ ਕੈਮਿਓ।


ਸੂਤਰਾਂ ਮੁਤਾਬਿਕ ਸ਼ਿਖਰ ਧਵਨ ਦੀ ਸ਼ੋਸ਼ਲ ਮੀਡੀਆ ਤੇ ਐਕਟਿੰਗ ਪਰਫਾਰਮੈਂਸ ਦੇਖ ਕੇ ਨਿਰਮਾਤਾ ਬਹੁਤ ਪ੍ਰਭਾਵਿਤ ਹੋਏ। ਨਿਰਮਾਤਾਵਾਂ ਨੇ ਮਹਿਸੂਸ ਕੀਤਾ ਕਿ ਸ਼ਿਖਰ ਇਸ ਕਿਰਦਾਰ ਦੇ ਅਨੁਕੂਲ ਹੈ ਅਤੇ ਕੁਝ ਮਹੀਨੇ ਪਹਿਲਾਂ ਉਨ੍ਹਾਂ ਨਾਲ ਸੰਪਰਕ ਕੀਤਾ।ਇਸ ਫਿਲਮ ਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ ਤੇ ਫਿਲਮ ਇਸ ਸਾਲ ਦੇ ਅੰਤ ਤੱਕ ਰਿਲੀਜ਼ ਹੋ ਸਕਦੀ ਹੈ।   

ਜਿਕਰਯੋਗ ਹੈ ਕਿ ਇਸ ਸਮੇ ਸ਼ਿਖਰ IPL 'ਚ ਪੰਜਾਬ ਵਲੋਂ ਖੇਡਦਿਆਂ ਹੋਏ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਧਵਨ ਨੇ 13 ਮੈਚਾਂ ਵਿੱਚ 122 ਦੀ ਸਟ੍ਰਾਈਕ ਰੇਟ ਨਾਲ 421 ਦੌੜਾਂ ਬਣਾਈਆਂ ਹਨ। ਇਸ ਵਿੱਚ ਤਿੰਨ ਅਰਧ ਸੈਂਕੜੇ ਸ਼ਾਮਲ ਹਨ। ਪੰਜਾਬ ਇਸ ਸਮੇਂ 13 ਮੈਚਾਂ ਵਿੱਚ ਛੇ ਜਿੱਤਾਂ ਨਾਲ ਅੰਕ ਸੂਚੀ ਵਿੱਚ ਸੱਤਵੇਂ ਸਥਾਨ ’ਤੇ ਹੈ। ਉਨ੍ਹਾਂ ਕੋਲ ਇਸ ਸਾਲ ਪਲੇਆਫ ਵਿੱਚ ਥਾਂ ਬਣਾਉਣ ਦੀ ਘੱਟ ਸੰਭਾਵਨਾ ਹੈ।


Get the latest update about CRICKET NEWS, check out more about IPL SEASON2022, BCCI, IPL & SHIKHAR DHAWAN

Like us on Facebook or follow us on Twitter for more updates.