ਪੁਲਾੜ 'ਚ ਭੇਜਣ ਲਈ ਚੁਣੇ ਗਏ 4 ਪਾਇਲਟ, 2020 'ਚ ਇਸਰੋ ਕਰੇਗਾ 25 ਮਿਸ਼ਨ

ਇਨਸਾਨਾਂ ਨੂੰ ਪੁਲਾੜ 'ਚ ਭੇਜਣ ਦਾ ਭਾਰਤੀ ਮਿਸ਼ਨ 2022 'ਚ ਪੂਰਾ ਹੋਵੇਗਾ। ਗਗਰਯਾਨ ...

ਨਵੀਂ ਦਿੱਲੀ — ਇਨਸਾਨਾਂ ਨੂੰ ਪੁਲਾੜ 'ਚ ਭੇਜਣ ਦਾ ਭਾਰਤੀ ਮਿਸ਼ਨ 2022 'ਚ ਪੂਰਾ ਹੋਵੇਗਾ। ਗਗਰਯਾਨ 'ਚ ਪੁਲਾੜ ਭੇਜਣ ਲਈ ਏਅਰਫੋਰਸ ਦੇ 4 ਪਾਇਲਟ ਚੁਣ ਲਏ ਗਏ ਹਨ ਅਤੇ ਚਾਰੇ ਹੀ ਪੁਰਸ਼ ਹਨ, ਜਿਨ੍ਹਾਂ ਦੇ ਨਾਮਾਂ ਦਾ ਖੁਲਾਸਾ ਨਹੀਂ ਕੀਤਾ ਜਾਵੇਗਾ। ਜਨਵਰੀ ਦੇ ਤੀਜੇ ਹਫਤੇ ਤੋਂ ਰੂਸ ਦੀ ਪੁਲਾੜ ਏਜੰਸੀ ਰਾਸਕਾਸਮਾਸ 'ਚ ਇਨ੍ਹਾਂ ਦੀ ਟ੍ਰੇਨਿੰਗ ਸ਼ੁਰੂ ਹੋਵੇਗੀ। ਇਸਰੋ ਚੇਅਰਮੈਨ ਕੇ. ਸਿਵਨ ਨੇ ਬੁੱਧਵਾਰ ਨੂੰ ਦੱਸਿਆ ਹੈ ਕਿ ਭਾਰਤ 'ਚ ਹੁਣ ਪੁਲਾੜ ਯਾਤਰੀਆਂ ਦੀ ਟ੍ਰੇਨਿੰਗ ਦੀ ਸਹੂਲਤਾ ਨਹੀਂ ਹੈ। ਇਸਰੋ ਇਸ ਸਾਲ 25 ਮਿਸ਼ਨ ਦੀਆਂ ਤਿਆਰੀਆਂ ਕਰ ਰਿਹਾ ਹੈ। ਚੰਦਰਯਾਨ-3 ਅਗਲੇ ਸਾਲ ਲਾਂਚ ਹੋਵੇਗਾ। ਗਗਨਯਾਨ ਮਿਸ਼ਨ 'ਤੇ 10 ਹਜ਼ਾਰ ਕਰੋੜ ਰੁਪਏ, ਖਰਚ ਹੋਣਗੇ। ਜੇਕਰ ਭਾਰਤ ਪੁਲਾੜ ਯਾਤਰੀ ਭੇਜ ਪਾਇਆ ਤਾਂ ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਅਜਿਹੀ ਸਮਰੱਥਾ ਰੱਖਣ ਵਾਲਾ ਚੌਥਾ ਦੇਸ਼ ਹੋਵੇਗਾ।

ਸਪੇਸਸੂਟ ਵੀ ਰੂਸ ਤੋਂ ਹੀ ਖਰੀਦਾਂਗੇ —
ਇਸਰੋ ਨੇ ਪੁਲਾੜ ਯਾਤਰੀਆਂ ਲਈ ਸਪੇਸਸੂਟ ਵੀ ਬਣਾ ਲਿਆ ਸੀ ਪਰ ਇਸ ਦੇ ਕਈ ਪਰੀਖਣ ਬਾਕੀ ਹਨ। ਇਸ ਲਈ ਇਸਰੋ ਨੇ ਤਹਿ ਕੀਤਾ ਹੈ ਕਿ ਸਪੇਸਸੂਟ ਵੀ ਰੂਸ ਤੋਂ ਹੀ ਖਰੀਦੇ ਜਾਣਗੇ, ਤਾਂ ਕਿ ਮਾਨਲ ਮਿਸ਼ਨ ਦੇ ਟੀਚੇ 'ਚ ਕੋਈ ਦੇਰੀ ਨਾ ਹੋਵੇ।

ਦਿੱਲੀ ਦੀ ਬੈਟਰੀ ਫੈਕਟਰੀ 'ਚ ਹੋਇਆ ਬਲਾਸਟ, ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਸਮੇਤ ਕਈ ਲੋਕ ਫਸੇ

ਚੰਦਰਯਾਨ-3 'ਤੇ ਖਰਚ ਹੋਣਗੇ 615 ਕਰੋੜ ਰੁਪਏ —
ਚੰਦਰਯਾਨ-3 ਪਹਿਲਾਂ ਤੋਂ ਸਸਤਾ ਹੋਵੇਗਾ। ਇਸ 'ਚ ਲੈਂਡਰ ਅਤੇ ਰੋਵਰ ਹੀ ਸ਼ਾਮਲ ਹੋਣਗੇ। ਆਰਬਿਟ ਨਹੀਂ ਹੋਵੇਗਾ, ਬਲਕਿ ਲੈਂਡਰ ਅਤੇ ਰੋਵਰ ਨੂੰ ਚੰਦਰਯਾਨ-2 ਦੇ ਤਹਿਤ ਭੇਜੇ ਗਏ ਆਰਬਿਟ ਨਾਲ ਕਨੈਕਟ ਕੀਤਾ ਜਾਵੇਗਾ। ਇਸਰੋ ਚੇਅਰਮੈਨ ਕੇ. ਸਿਵਨ ਨੇ ਕਿਹਾ ਹੈ ਕਿ 14 ਤੋਂ 16 ਮਹੀਨੇ 'ਚ ਮਿਸ਼ਨ ਲਾਂਚ ਹੋ ਜਾਵੇਗਾ। ਕੇ. ਸਿਵਨ ਨੇ ਤਮਿਲਨਾਡੂ ਕੇ ਤੂਤੀਕੋਰਿਨ 'ਚ ਦੇਸ਼ ਦਾ ਦੂਜਾ ਸਪੇਸਪੋਰਟ ਬਣਾਉਣ ਦੀ ਵੀ ਐਲਾਨ ਕੀਤਾ।

ਗਗਯਾਨ ਦੀ ਟੈਸਟਿੰਗ ਜਾਰੀ —
ਇਨਸਾਨਾਂ ਨੂੰ ਪੁਲਾੜ 'ਚ ਭੇਜਣ ਤੋਂ ਪਹਿਲਾਂ 2 ਵਾਰ ਮਾਨਵਰਹਿਤ ਮਿਸ਼ਨ ਲਾਂਚ ਹੋਣਗੇ। ਪਹਿਲਾਂ ਦਸੰਬਰ 2020, ਦੂਜਾ ਜੁਲਾਈ 2021 'ਚ। ਇਨ੍ਹਾਂ 'ਚ ਪੁਲਤੇ ਭੇਜੇ ਜਾਣਗੇ। ਇਸ ਦੇ ਅਨੁਭਵ ਦੇ ਆਧਾਰ 'ਤੇ ਹੀ ਗਗਨਯਾਨ ਦੇ ਮਿਸ਼ਨ ਦਲ ਦੇ ਮੈਂਬਰਾਂ ਦੀ ਸੰਖਿਆਂ ਤਹਿ ਹੋਵੇਗੀ। ਮਿਸ਼ਨ ਲਈ ਚੁਣੇ ਗਏ ਚਾਰਾਂ ਪਾਇਲਟਾਂ ਨੇ ਇਸੰਟੀਚਿਊਟ ਆਫ ਏਅਰਫੋਰਸ ਮੇਡੀਸਿਨ 'ਚ ਫਿਜ਼ੀਕਲ, ਮੈਡੀਕਲ ਅਤੇ ਸਾਈਕੋਲਾਜਿਕਲ ਟੈਸਟ ਪਾਸ ਕੀਤੇ। ਰੂਸ 'ਚ ਵੀ ਇਹ ਹੀ ਟੈਸਟ ਹੋਏ। ਇਸਰੋ ਨੇ 30 ਪਾਇਲਟਾਂ 'ਚ ਇਨ੍ਹਾਂ 4 ਨੂੰ ਚੁਣਿਆ ਹੈ।

Get the latest update about National News, check out more about News In Punjabi, 4 Air Force Pilots Selected, Gaganyaan & Astronauts

Like us on Facebook or follow us on Twitter for more updates.