ਹਾਲੀਵੁੱਡ ਅਭਿਨੇਤਰੀ ਗਾਲ ਗਡੋਟ ਨੇ ਸ਼ਹੀਨ ਬਾਗ ਦੀ ਦਾਦੀ ਨੂੰ ਦੱਸਿਆ 'Wonder Women'

ਹਾਲੀਵੁੱਡ ਦੀ ਵੰਡਰ ਵੂਮਨ, ਅਭਿਨੇਤਰੀ ਗਾਲ ਗਡੋਟ ਨੇ ਸਾਲ 2020 ਨੂੰ ਅਲਵਿਦਾ ਕਹਿਣ ਦਾ ਆਪਣਾ ਤਰੀ...

ਹਾਲੀਵੁੱਡ ਦੀ ਵੰਡਰ ਵੂਮਨ, ਅਭਿਨੇਤਰੀ ਗਾਲ ਗਡੋਟ ਨੇ ਸਾਲ 2020 ਨੂੰ ਅਲਵਿਦਾ ਕਹਿਣ ਦਾ ਆਪਣਾ ਤਰੀਕਾ ਲੱਭ ਲਿਆ। ਗਾਲ ਇਸ ਸਾਲ ਬਿਤਾਏ ਕੁਝ ਯਾਦਗਾਰ ਦਿਨਾਂ ਦੀਆਂ ਤਸਵੀਰਾਂ ਸ਼ੇਅਰ ਕਰ ਕੇ 2021 ਵਿਚ ਐਂਟਰੀ ਕੀਤੀ ਹੈ। ਇਸ ਮੌਕੇ ਗਾਲ ਗਡੋਟ ਨੇ ਆਪਣੀ ਜ਼ਿੰਦਗੀ ਦੀਆਂ ਵੰਡਰ ਵੂਮਨਸ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਉਨ੍ਹਾਂ ਦੀ ਇਸ ਲਿਸਟ ਵਿਚ ਸ਼ਹੀਨ ਬਾਗ ਦੀ ਦਾਦੀ ਵੀ ਸ਼ਾਮਲ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਗਾਲ ਨੇ #MyPersonalWonderWomen ਦੀ ਵਰਤੋਂ ਕੀਤੀ।

ਗਾਲ ਨੇ ਦੱਸਿਆ ਕੌਣ ਹਨ ਉਨ੍ਹਾਂ ਦੀਆਂ ਵੰਡਰ ਵੂਮਨਸ
ਤਸਵੀਰਾਂ ਸ਼ੇਅਰ ਕਰਦੇ ਹੋਏ ਗਾਲ ਗਡੋਟ ਨੇ ਲਿਖਿਆ ਕਿ 2020 ਨੂੰ ਅਲਵਿਦਾ ਕਹਿੰਦੇ ਹੋਏ। ਮੇਰੀ #MyPersonalWonderWomen ਨੂੰ ਮੇਰਾ ਢੇਰ ਸਾਲਾ ਪਿਆਰ। ਇਨ੍ਹਾਂ ਵਿਚੋਂ ਕੁਝ ਮੇਰੀਆਂ ਕਰੀਬੀ ਹਨ ਜੋ ਮੇਰਾ ਪਰਿਵਾਰ ਹਨ, ਮੇਰੀਆਂ ਦੋਸਤ ਹਨ। ਕੁਝ ਪ੍ਰੇਰਣਾਦਾਇਕ ਔਰਤਾਂ ਹਨ, ਜਿਨ੍ਹਾਂ ਬਾਰੇ ਮੈਨੂੰ ਜਾਣ ਕੇ ਚੰਗਾ ਲੱਗਿਆ। ਇਸ ਦੇ ਨਾਲ ਹੀ ਕੁਝ ਔਰਤਾਂ ਹਨ ਜਿਨ੍ਹਾਂ ਤੋਂ ਮੈਂ ਭਵਿੱਖ ਵਿਚ ਮਿਲਣ ਦੀ ਉਮੀਦ ਰੱਖਦੀ ਹਾਂ। ਅਸੀਂ ਇਕੱਠੇ ਮਿਲ ਕੇ ਬਿਹਤਰੀਨ ਕੰਮ ਕਰ ਸਕਦੇ ਹਾਂ। ਤੁਸੀਂ ਵੀ ਆਪਣੀ ਵੰਡਰ ਵੂਮਨ ਮੇਰੇ ਨਾਲ ਸ਼ੇਅਰ ਕਰੋ।

ਗਾਲ ਗਡੋਟ ਵਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਵਿਚ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੀਆਂ ਔਰਤਾਂ, ਪਰਿਵਾਰ ਦੀਆਂ ਔਰਤਾਂ ਅਤੇ ਦੋਸਤ ਹਨ। ਇਸ ਤੋਂ ਇਲਾਵਾ ਵੰਡਰ ਵੂਮਨਸ ਦੀ ਡਾਇਰੀ ਵਿਚ ਪੈਟੀ ਜੈਕਿੰਸ, ਸ਼ਹੀਨ ਬਾਗ ਦੀ 82 ਸਾਲਾ ਦਾਦੀ ਬਿਲਕਿਸ ਬਾਨੋ, ਵੰਡਰ ਵੂਮਨ ਵਿਚ ਗਾਲ ਦੀ ਸਟੰਟ ਡਬਲ ਰਹੀ ਕ੍ਰਿਸਟੀਆਨ ਬੈਟਰਿਜ ਸਣੇ ਹੋਰ ਔਰਤਾਂ ਹਨ।

Get the latest update about shaheen bagh dadi, check out more about gal gadot, 2020 & wonder women

Like us on Facebook or follow us on Twitter for more updates.