ਗਾਜ਼ੀਆਬਾਦ 'ਚ ਇਨਸਾਨੀਅਤ ਹੋਈ ਤਾਰ ਤਾਰ, ਔਰਤ ਨਾਲ 'ਗੈਂਗਰੇਪ ਤੋਂ ਬਾਅਦ ਪ੍ਰਾਈਵੇਟ ਪਾਰਟ 'ਚ ਪਾਈ ਗਈ ਲੋਹੇ ਦੀ ਰਾਡ

ਔਰਤ ਨੂੰ 18 ਅਕਤੂਬਰ ਤੜਕੇ 3.30 ਵਜੇ ਨੰਦਗ੍ਰਾਮ ਥਾਣਾ ਖੇਤਰ 'ਚ ਸੜਕ ਕਿਨਾਰੇ ਪਾਇਆ ਗਿਆ

ਗਾਜ਼ੀਆਬਾਦ ਵਿੱਚ ਦਿੱਲੀ ਦੀ ਇੱਕ ਔਰਤ ਨਾਲ ਨਿਰਭਯਾ ਵਰਗੀ ਵਾਰਦਾਤ ਵਾਪਰੀ ਹੈ। 5 ਨੌਜਵਾਨਾਂ ਨੇ ਉਸ ਨੂੰ ਅਗਵਾ ਕਰ 2 ਦਿਨਾ ਤੱਕ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ  ਉਸ ਦੇ ਪ੍ਰਾਈਵੇਟ ਪਾਰਟ ਵਿੱਚ ਰਾਡ ਪਾਈ ਗਈ ਤੇ ਉਸਨੂੰ ਸੜਕ ਕਿਨਾਰੇ ਸੁੱਟ ਕੇ ਭੱਜ ਗਏ। ਰਾਹਗੀਰਾਂ ਵਲੋਂ ਔਰਤ ਨੂੰ ਇਸੇ ਹਾਲਤ ਚ GTB ਹਸਪਤਾਲ ਲਿਜਾਇਆ ਗਿਆ। 


ਔਰਤ 16 ਅਕਤੂਬਰ ਆਪਣੇ ਭਰਾ ਦੇ ਜਨਮ ਦਿਨ ਦੀ ਪਾਰਟੀ ਵਿੱਚ ਗਈ ਸੀ। ਰਾਤ 11.30 ਵਜੇ ਭਤੀਜੇ ਨੇ ਫੋਨ ਕਰਕੇ ਦੱਸਿਆ ਕਿ ਮਾਂ ਘਰ ਨਹੀਂ ਪਹੁੰਚੀ ਤਾਂ ਉਸਨੂੰ ਕਾਫੀ ਲਭਿਆ ਗਿਆ ਪਰ ਉਹ ਨਹੀਂ ਮਿਲੀ। ਇਸ ਤੋਂ ਬਾਅਦ ਔਰਤ ਨੂੰ 18 ਅਕਤੂਬਰ ਤੜਕੇ 3.30 ਵਜੇ ਨੰਦਗ੍ਰਾਮ ਥਾਣਾ ਖੇਤਰ 'ਚ ਸੜਕ ਕਿਨਾਰੇ ਪਾਇਆ ਗਿਆ। ਪੁਲਿਸ ਨੇ ਉਸ ਨੂੰ ਤੁਰੰਤ ਇਲਾਜ ਲਈ ਗਾਜ਼ੀਆਬਾਦ ਦੇ MMG ਹਸਪਤਾਲ ਲਿਆਂਦਾ ਤੇ ਮੈਡੀਕਲ ਲਈ ਮੇਰਠ ਰੈਫਰ ਕੀਤਾ।


ਜਾਣਕਾਰੀ ਮੁਤਾਬਕ ਪੀੜਤਾ ਦੇ ਭਰਾ ਵੱਲੋਂ ਪੁਲਸ ਨੂੰ ਦਿੱਤੀ ਗਈ ਦਰਖਾਸਤ 'ਚ ਪੰਜ ਲੋਕਾਂ 'ਤੇ ਗੈਂਗਰੇਪ ਦਾ ਦੋਸ਼ ਲਗਾਇਆ ਗਿਆ। ਜਿਹਨਾਂ ਵਿੱਚੋ ਦੋ ਨੌਜਵਾਨਾਂ ਨਾਲ ਦਿੱਲੀ 'ਚ ਜਾਇਦਾਦ ਦਾ ਵਿਵਾਦ ਚੱਲ ਰਿਹਾ ਹੈ। ਜਿਸ ਸਬੰਧੀ ਦਿੱਲੀ ਦੀ ਕੜਕੜਡੂਮਾ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਪੁਲਿਸ FIR ਮੁਤਾਬਕ ਪੀੜਤਾ ਨੂੰ ਕੁਝ ਸਕਾਰਪੀਓ ਸਵਾਰ ਨੌਜਵਾਨਾਂ ਨੇ ਬੰਦੂਕ ਦਿਖਾ ਕੇ ਸੜਕ ਤੋਂ ਚੁੱਕ ਲਿਆ ਅਤੇ ਉਸ ਨੂੰ ਇਕ ਸੁੰਨਸਾਨ ਜਗ੍ਹਾ 'ਤੇ ਲੈ ਗਏ। ਇਸ ਤੋਂ ਬਾਅਦ ਪੰਜਾਂ ਨੇ ਦੋ ਦਿਨ ਉਸ ਨਾਲ ਬਲਾਤਕਾਰ ਕੀਤਾ ਅਤੇ ਫਿਰ ਉਸਦੇ ਹੱਥ-ਪੈਰ ਬੰਨ੍ਹ ਕੇ ਬੋਰੀ ਵਿਚ ਬੰਦ ਕਰ ਕੇ ਸੁੱਟ ਦਿੱਤਾ। ਹੁਣ ਗਾਜ਼ੀਆਬਾਦ ਪੁਲਿਸ ਨੇ ਜੀਟੀਬੀ ਦੇ ਡਾਕਟਰਾਂ ਨਾਲ ਗੱਲ ਕਰਕੇ ਮੈਡੀਕਲ ਰਿਪੋਰਟ ਲੈ ਲਈ ਹੈ ਅਤੇ ਮੈਡੀਕਲ ਕਾਨੂੰਨੀ ਸਬੂਤ ਇਕੱਠੇ ਕੀਤੇ ਜਾ ਰਹੇ ਹਨ।

Get the latest update about Delhi Woman GangRape, check out more about DCW, Delhi Rape, GangRape & Ghaziabad

Like us on Facebook or follow us on Twitter for more updates.