ਲੁਧਿਆਣਾ 'ਚ ਐਤਵਾਰ ਸ਼ਾਮ 7.15 ਵਜੇ ਦੇ ਕਰੀਬ ਸੈਕਟਰ-32 'ਚ ਗੈਂਗਸਟਰਾਂ ਦੇ ਦੋ ਧੜੇ ਆਪਸ 'ਚ ਭਿੜ ਗਏ। ਕੁਝ ਹੀ ਦੇਰ 'ਚ ਦੋਵੇਂ ਧੜਿਆਂ ਨੇ ਇਕ-ਦੂਜੇ 'ਤੇ ਇੱਟਾਂ-ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਲੋਕਾਂ ਨੇ ਦੱਸਿਆ ਕਿ ਝੜਪ ਕਰਨ ਵਾਲੇ ਨੌਜਵਾਨ ਅਕਸਰ 32 ਸੈਕਟਰ ਨੇੜੇ ਘੁੰਮਦੇ ਰਹਿੰਦੇ ਸਨ। ਐਤਵਾਰ ਸ਼ਾਮ ਵੀ ਕਰੀਬ 4 ਵਜੇ ਤੋਂ ਇੱਕ ਟੋਲਾ ਇੱਥੇ ਘੁੰਮ ਰਿਹਾ ਸੀ। ਇਹ ਝੜਪ ਸ਼ਿਵਮ ਅਰੋੜਾ ਮੋਟਾ ਗੈਂਗ ਅਤੇ ਵਿਸ਼ਾਲ ਗਿੱਲ ਗੈਂਗ ਦੇ ਕਾਰਕੁਨਾਂ ਵਿਚਾਲੇ ਹੋਈ ਹੈ। ਇਸ ਦੌਰਾਨ ਦੋਵਾਂ ਧੜਿਆਂ ਨੇ ਇਕ ਦੂਜੇ 'ਤੇ 3 ਦੇ ਕਰੀਬ ਫਾਇਰ ਵੀ ਕੀਤੇ।
ਇਹ ਸੀਸੀਟੀਵੀ ਵੀਡੀਓ ਹੈ:
ਦੋਵੇਂ ਧੜਿਆਂ ਦੇ ਗੁੰਡੇ ਬਾਈਕ 'ਤੇ ਆਏ। ਇਕ-ਦੂਜੇ 'ਤੇ ਹਮਲਾ ਕਰਨ ਤੋਂ ਬਾਅਦ ਦੋਸ਼ੀ ਫ਼ਰਾਰ ਹੋ ਗਏ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਇਲਾਕੇ ਦੇ ਸੀਸੀਟੀਵੀ ਦੀ ਜਾਂਚ ਕੀਤੀ ਹੈ। ਇਸ ਦੇ ਨਾਲ ਹੀ ਇਸ ਮਾਮਲੇ 'ਚ ਏ.ਸੀ.ਪੀ ਗੁਰਦੇਵ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ।
Get the latest update about PUNJAB NEWS LIVE, check out more about LATEST PUNJAB NEWS, PUNJAB NEWS, TOP PUNJAB NEWS & PUNJAB NEWS TODAY
Like us on Facebook or follow us on Twitter for more updates.