'ਗੈਂਗਸ ਆਫ ਪੰਜਾਬ': ਕੀ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ 'ਚ ਛਿੜਨ ਵਾਲੀ ਹੈ ਗੈਂਗਵਾਰ?

ਬੀਤੇ ਦਿਨੀਂ ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਿੱਥੇ ਪੁਲਿਸ ਆਪਣੀ ਸਰਗਰਮੀ ਦਿਖਾ ਰਹੀ ਹੈ ਉੱਥੇ ਹੀ ਪੰਜਾਬ ਤੇ ਦੇਸ਼ ਵਿਦੇਸ਼ ਵਿਚ ਬੈਠੇ ਕਈ ਗੈਂਗ ਵੀ ਸਰਗਰਮ ਹੋ ਗਏ ਹ...

ਜਲੰਧਰ- ਬੀਤੇ ਦਿਨੀਂ ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਿੱਥੇ ਪੁਲਿਸ ਆਪਣੀ ਸਰਗਰਮੀ ਦਿਖਾ ਰਹੀ ਹੈ ਉੱਥੇ ਹੀ ਪੰਜਾਬ ਤੇ ਦੇਸ਼ ਵਿਦੇਸ਼ ਵਿਚ ਬੈਠੇ ਕਈ ਗੈਂਗ ਵੀ ਸਰਗਰਮ ਹੋ ਗਏ ਹਨ। ਮੂਸੇਵਾਲਾ ਦੇ ਕਤਲ ਤੋਂ ਬਾਅਦ ਜਿੱਥੇ ਕੈਨੇਡਾ ਬੈਠੇ ਲਾਰੇਂਸ ਬਿਸ਼ਨੋਈ ਗੈਂਗ ਦੇ ਸਾਥੀ ਗੋਲਡੀ ਬਰਾੜ ਨੇ ਇਸ ਕਤਲਕਾਂਡ ਦੀ ਜ਼ਿੰਮੇਦਾਰੀ ਲਈ ਹੈ ਉਥੇ ਹੀ ਹੁਣ ਇਸ ਵਿਚ ਬੰਬੀਹਾ ਗੈਂਗ ਦੀ ਵੀ ਐਂਟਰੀ ਹੋ ਗਈ ਹੈ। ਇਸ ਕਤਲ ਤੋਂ ਬਾਅਦ ਬੰਬੀਹਾ ਗੈਂਗ ਨੇ ਕਿਹਾ ਕਿ ਸਿੱਧੂ ਦਾ ਨਾਂ ਉਨ੍ਹਾਂ ਨਾਲ ਗਲਤ ਜੋੜਿਆ ਜਾ ਰਿਹਾ ਹੈ ਤੇ ਉਹ ਇਸ ਸਭ ਦਾ ਜਲਦੀ ਬਦਲਾ ਲੈਣਗੇ। ਇਨ੍ਹਾਂ ਦੋ ਵੱਡੇ ਗਿਰੋਹਾਂ ਦੇ ਇਸ ਤਰ੍ਹਾਂ ਨਾਲ ਖੁੱਲੇ ਵਿਚ ਇਕ ਦੂਜੇ ਬਾਰੇ ਬਿਆਨ ਦੇਣਾ ਪੰਜਾਬ ਵਿਚ ਵੱਡੇ ਗੈਂਗਵਾਰ ਵੱਲ ਇਸ਼ਾਰਾ ਕਰ ਰਿਹਾ ਹੈ।

2006 ਵਿੱਚ ਚੰਡੀਗੜ੍ਹ ਵਿੱਚ ਗੈਂਗਸਟਰ ਪ੍ਰਭਜਿੰਦਰ ਸਿੰਘ ਡਿੰਪੀ ਨੂੰ ਗੋਲੀ ਮਾਰਨ ਤੋਂ ਲੈ ਕੇ ਐਤਵਾਰ ਨੂੰ ਗਾਇਕ ਸਿੱਧੂ ਮੂਸੇਵਾਲਾ ਦੇ ਬੇਰਹਿਮੀ ਨਾਲ ਕਤਲ ਤੱਕ। ਪੰਜਾਬ ਦੇ ਗੈਂਗਸ ਨੇ ਪਿਛਲੇ ਦੋ ਦਹਾਕਿਆਂ ਵਿੱਚ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ। ਇਸ ਸਮੇਂ ਪੰਜਾਬ ਵਿੱਚ 70 ਦੇ ਕਰੀਬ ਗੈਂਗ ਸਰਗਰਮ ਹਨ, ਜਿਨ੍ਹਾਂ ਦੀਆਂ ਜੜ੍ਹਾਂ ਪੰਜਾਬ ਦੇ ਮਾਲਵਾ, ਦੁਆਬਾ ਅਤੇ ਮਾਝਾ ਖੇਤਰਾਂ ਵਿੱਚ ਫੈਲੀਆਂ ਹੋਈਆਂ ਹਨ।

ਪੰਜਾਬ ਦੇ ਕੁਝ ਗੈਂਗਸ
ਲਾਰੇਂਸ ਬਿਸ਼ਨੋਈ
ਸਰਗਨਾ- ਲਾਰੇਂਸ ਬਿਸ਼ਨੋਈ
ਸਰਗਰਮ- ਪੰਜਾਬਾ (ਮਾਲਵਾ ਬੈਲਟ), ਰਾਜਸਥਾਨ, ਦਿੱਲੀ।
ਕ੍ਰਾਈਮ- ਹਾਈਵੇਅ ਡਕੈਤੀ, ਕਾਨਟ੍ਰੈਕਟ ਕਿਲਿੰਗ

ਜੱਗੂ ਭਗਵਾਨਪੁਰੀਆ ਗੈਂਗ
ਸਰਗਨਾ- ਜੱਗੂ ਭਗਵਾਨਪੁਰੀਆ ਉਰਫ ਜਗਦੀਪ ਸਿੰਘ
ਸਰਗਰਮ-ਪੰਜਾਬ (ਮਾਝਾ ਬੈਲਟ), ਉੱਤਰ ਪ੍ਰਦੇਸ਼
ਕ੍ਰਾਈਮ- ਕਤਲ, ਲੁੱਟ ਤੇ ਡਰੱਗਸ ਤਸਕਰੀ

ਸ਼ੇਰਾ ਖੁੱਬਣ ਗੈਂਗ
ਸਰਗਨਾ-ਜੈਪਾਲ ਸਿੰਘ
ਸਰਗਰਮ-ਪੰਜਾਬ
ਕ੍ਰਾਈਮ- ਡਕੈਤੀ, ਕਤਲ, ਰੰਗਦਾਰੀ, ਹਾਈਵੇਅ ਲੁੱਟ

ਬੰਬੀਹਾ ਗੈਂਗ
ਸਰਗਨਾ-ਸੁਖਪ੍ਰੀਤ ਬੁੱਡਾ
ਸਰਗਰਮ- ਪੰਜਾਬ, ਹਰਿਆਣਾ
ਕ੍ਰਾਈਮ- ਫਿਰੌਤੀ, ਡਕੈਤੀ, ਕਤਲ

ਸੁੱਖਾ ਕਾਹਲੋਂ ਗੈਂਗ
ਸਰਗਨਾ- ਸੁੱਖਾ ਕਾਹਲੋਂ ਉਰਫ ਸੁਖਬੀਰ ਸਿੰਘ
ਸਰਗਰਮ- ਪੰਜਾਬ (ਦੋਆਬਾ, ਮਾਝਾ)
ਕ੍ਰਾਈਮ- ਕਤਲ, ਕਿਡਨੈਪਿੰਗ, ਏਟੀਐਮ ਲੁੱਟਣੇ, ਜਾਇਦਾਦ ਹੜਪਣਾ

ਸੇਵੇਵਾਲਾ ਗੈਂਗ
ਸਰਗਨਾ- ਗੁਰਬਖਸ਼ ਸੇਵੇਵਾਲਾ
ਸਰਗਰਮ- ਪੰਜਾਬ (ਮਾਲਵਾ), ਹਰਿਆਣਾ, ਰਾਜਸਥਾਨ
ਕ੍ਰਾਈਮ- ਕਤਲ, ਲੁੱਟ ਫਿਰੌਤੀ

ਗੁਰੀਤ ਸਿੰਘ ਕਾਲਾ ਗੈਂਗ
ਸਰਗਨਾ- ਗੁਰੀਤ ਸਿੰਘ ਕਾਲਾ
ਸਰਗਰਮ- ਪੰਜਾਬ (ਬਰਨਾਲਾ)
ਕ੍ਰਾਈਮ- ਕਤਲ, ਵਸੂਲੀ, ਫਿਰੌਤੀ

ਹੈਰੀ ਚੱਢਾ ਗੈਂਗ
ਸਰਗਨਾ- ਸੁਪ੍ਰੀਤ ਸਿੰਘ ਉਰਫ ਹੈਰੀ ਚੱਢਾ
ਸਰਗਰਮ- ਪੰਜਾਬ (ਮਾਝਾ), ਉੱਤਰ ਪ੍ਰਦੇਸ਼
ਕ੍ਰਾਈਮ- ਕਤਲ, ਜ਼ਬਰੀ ਵਸੂਲੀ ਤੇ ਹਾਈਵੇਅ ਡਕੈਤੀ

ਪੰਜਾਬ ਦੇ ਗੈਂਗਸਟਰਾਂ ਦੀ ਕਾਰਵਾਈ ਅਤੇ ਕਮਾਈ ਦੇ ਸਾਧਨ ਕੀ ਹਨ?
ਪੰਜਾਬ ਵਿੱਚ ਜ਼ਿਆਦਾਤਰ ਗੈਂਗ ਸੰਗਠਿਤ ਅਤੇ ਤਕਨੀਕ ਨਾਲ ਜੁੜੇ ਹੋਏ ਹਨ। ਉਹ ਫਿਰੌਤੀ ਅਤੇ ਧਮਕੀਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ਵੀ ਕਰਦੇ ਹਨ। ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਵੀ ਇਨ੍ਹਾਂ ਗਰੋਹਾਂ ਵੱਲੋਂ ਆਪਣਾ ਨੈੱਟਵਰਕ ਚਲਾਉਣ ਦੀਆਂ ਖ਼ਬਰਾਂ ਹਨ। ਇਨ੍ਹਾਂ ਗਰੋਹਾਂ ਦੀ ਆਮਦਨ ਦਾ ਮੁੱਖ ਸਰੋਤ ਨਸ਼ਾ ਤਸਕਰੀ, ਕੰਟਰੈਕਟ ਕਿਲਿੰਗ, ਲੁੱਟ ਅਤੇ ਫਿਰੌਤੀ ਹਨ।

2015 ਵਿੱਚ ਕੇਂਦਰ ਸਰਕਾਰ ਨੇ ਪੰਜਾਬ ਓਪੀਔਡ ਨਿਰਭਰਤਾ ਸਰਵੇਖਣ ਕਰਵਾਇਆ ਸੀ। ਇਸ ਸਰਵੇ ਅਨੁਸਾਰ ਪੰਜਾਬ ਦੇ 2.32 ਲੱਖ ਲੋਕ ਨਸ਼ਿਆਂ 'ਤੇ ਨਿਰਭਰ ਹਨ। ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਦੀ 2019 ਦੀ ਰਿਪੋਰਟ ਅਨੁਸਾਰ ਪੰਜਾਬ ਦੀ 2.1 ਫੀਸਦੀ ਆਬਾਦੀ ਅਫੀਮ ਜਾਂ ਇਸ ਤੋਂ ਬਣੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦੀ ਹੈ। ਇਹ ਗਰੋਹ ਨਸ਼ਾ ਤਸਕਰੀ ਰਾਹੀਂ ਮੋਟੀ ਕਮਾਈ ਕਰਦੇ ਹਨ।

ਗੈਂਗਸਟਰਾਂ ਵੱਲੋਂ ਪੰਜਾਬੀ ਗਾਇਕਾਂ ਨੂੰ ਕਿਉਂ ਬਣਾਇਆ ਜਾ ਰਿਹਾ ਨਿਸ਼ਾਨਾ?
ਵਰਤਮਾਨ ਵਿੱਚ ਪੰਜਾਬੀ ਸੰਗੀਤ ਉਦਯੋਗ ਭਾਰਤ ਵਿੱਚ ਸਭ ਤੋਂ ਪ੍ਰਸਿੱਧ ਸੰਗੀਤ ਉਦਯੋਗ ਬਣ ਰਿਹਾ ਹੈ। ਪੰਜਾਬੀ ਗਾਇਕਾਂ ਨੂੰ ਪੈਸਾ ਅਤੇ ਪ੍ਰਸਿੱਧੀ ਆਸਾਨੀ ਨਾਲ ਮਿਲ ਜਾਂਦੀ ਹੈ। ਗੈਂਗਸਟਰ ਉਨ੍ਹਾਂ ਨੂੰ ਫਿਰੌਤੀ ਲਈ ਨਿਸ਼ਾਨਾ ਬਣਾਉਂਦੇ ਹਨ। ਇਸ ਤੋਂ ਇਲਾਵਾ ਗਾਇਕਾਂ ਦੀਆਂ ਧਮਕੀਆਂ ਨਾਲ ਨਾਮ ਜੋੜ ਕੇ ਗੈਂਗਸਟਰਾਂ ਦਾ ਨਾਂ ਵੀ ਵੱਡਾ ਹੋ ਜਾਂਦਾ ਹੈ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਗਾਇਕ ਮਨਕੀਰਤ ਔਲਖ ਅਤੇ ਪਰਮੀਸ਼ ਵਰਮਾ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ।

ਗੈਂਗਾਂ ਨੂੰ ਕਾਬੂ ਕਰਨ ਲਈ ਸਰਕਾਰ ਕੀ ਕਰ ਰਹੀ ਹੈ?
ਇਸ ਸਮੇਂ ਪੰਜਾਬ ਵਿੱਚ ਸਰਗਰਮ 70 ਗਰੋਹਾਂ ਵਿੱਚ 500 ਦੇ ਕਰੀਬ ਮੈਂਬਰ ਹਨ। ਇਨ੍ਹਾਂ ਵਿੱਚੋਂ 300 ਦੇ ਕਰੀਬ ਜੇਲ੍ਹ ਵਿੱਚ ਹਨ। ਪੰਜਾਬ ਦੀ ਨਵੀਂ ਭਗਵੰਤ ਮਾਨ ਸਰਕਾਰ ਨੇ ਗੈਂਗਸਟਰਾਂ 'ਤੇ ਲਗਾਮ ਲਗਾਉਣ ਲਈ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ। ਇਸ ਦੀ ਅਗਵਾਈ ਵਧੀਕ ਡਾਇਰੈਕਟਰ ਜਨਰਲ ਰੈਂਕ ਦਾ ਅਧਿਕਾਰੀ ਕਰੇਗਾ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਪੰਜਾਬ ਪੁਲਿਸ ਦੀ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਵੀ ਬਣਾਈ ਸੀ।

Get the latest update about punjab, check out more about gang war, Punjab News, sidhu moosewalas murder & Truescoop News

Like us on Facebook or follow us on Twitter for more updates.