ਵੱਡੀ ਖਬਰ: ਦਿੱਲੀ ਪੁਲਿਸ ਨੇ 5 ਦਿਨਾਂ ਦੀ ਰਿਮਾਂਡ 'ਤੇ ਲਿਆ ਲਾਰੈਂਸ ਬਿਸ਼ਨੋਈ

ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਦਿੱਲੀ ਕੋਰਟ ਨੇ ਦਿੱਲੀ ਪੁਲਿਸ ਦੇ ਪੰਜ ਦਿਨਾ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਦੌਰਾਨ ਬਿ...

ਨਵੀਂ ਦਿੱਲੀ : ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਦਿੱਲੀ ਕੋਰਟ ਨੇ ਦਿੱਲੀ ਪੁਲਿਸ ਦੇ ਪੰਜ ਦਿਨਾ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਦੌਰਾਨ ਬਿਸ਼ਨੋਈ ਤੋਂ ਮੂਸੇਵਾਲਾ ਦੇ ਕਤਲ ਮਾਮਲੇ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਲਾਰੈਂਸ ਬਿਸ਼ਨੋਈ ਇਸ ਸਮੇਂ ਤਿਹਾੜ ਜੇਲ੍ਹ ’ਚ ਬੰਦ ਸੀ ਤੇ ਹੁਣ ਉਸ ਤੋਂ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਪੁੱਛਗਿੱਛ ਕਰੇਗਾ।  

ਦੱਸ ਦਈਏ ਕਿ 29 ਮਈ ਨੂੰ ਅਣਪਛਾਤਿਆਂ ਨੇ ਅੰਨੇਵਾਹ ਗੋਲੀਬਾਰੀ ਕਰਕੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਸਾਰੀ ਘਟਨਾ ਦੀ ਜ਼ਿੰਮੇਵਾਰੀ ਲਈ ਸੀ। ਇਸ ਘਟਨਾਕ੍ਰਮ ਤੋਂ ਬਾਅਦ ਪੰਜਾਬ ਵਿਚ ਮਾਹੌਲ ਬਹੁਤ ਭਖ ਗਿਆ। ਇਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੇ ਪਹਿਲਾ ਐੱਨਆਈਏ ਅਦਾਲਤ ਵਿਚ ਪਟਿਸ਼ਨ ਦਾਖਲ ਕੀਤੀ ਕਿ ਉਸ ਨੂੰ ਪੰਜਾਬ ਪੁਲਿਸ ਤੋਂ ਜਾਨ ਦਾ ਖਤਰਾ ਹੈ। ਪਰ ਐੱਨਆਈਏ ਨੇ ਉਸ ਦੀ ਪਟਿਸ਼ਨ ਖਾਰਿਜ ਕਰ ਦਿੱਤੀ ਤੇ ਹੁਣ ਉਸ ਨੇ ਦਿੱਲੀ ਹਾਈਕੋਰਟ ਵਿਚ ਪਟਿਸ਼ਨ ਦਾਖਲ ਕੀਤੀ ਸੀ। 

Get the latest update about delhi police, check out more about Punjab News, Truescoop News & gangster lawrence bishnoi

Like us on Facebook or follow us on Twitter for more updates.