ਹੁਣ ਗੈਂਗਸਟਰ ਕਰਨਗੇ ਬਲਾਤਕਾਰੀਆਂ ਦਾ ਫੈਸਲਾ!!

ਦੇਸ਼ਭਰ 'ਚ ਜਿੱਥੇ ਨਿਰਭਿਆ ਕਾਂਡ ਦੇ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਣ ਦੀ ਉਡੀਕ ਕੀਤੀ ਜਾ ਰਹੀ ਹੈ, ਉੱਥੇ ਹੀ ਫਿਰੋਜ਼ਪੁਰ 'ਚ...

ਫਿਰੋਜ਼ਪੁਰ— ਦੇਸ਼ਭਰ 'ਚ ਜਿੱਥੇ ਨਿਰਭਿਆ ਕਾਂਡ ਦੇ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਣ ਦੀ ਉਡੀਕ ਕੀਤੀ ਜਾ ਰਹੀ ਹੈ, ਉੱਥੇ ਹੀ ਫਿਰੋਜ਼ਪੁਰ 'ਚ ਬੀਤੀ 23 ਜਨਵਰੀ ਨੂੰ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਸੀ। ਹਲਕਾ ਜ਼ੀਰਾ ਦੇ ਪਿੰਡ ਮਿਹਰ ਸਿੰਘ ਵਾਲਾ ਵਿਖੇ ਪਿੰਡ ਦਾ ਹੀ ਵਿਅਕਤੀ 9 ਸਾਲਾ ਬੱਚੀ ਨਾਲ ਬਲਾਤਕਾਰ ਕਰਕੇ ਉਸ ਨੂੰ ਮਰਨ ਵਾਲੀ ਹਾਲਤ 'ਚ ਛੱਡ ਕੇ ਫਰਾਰ ਹੋ ਗਿਆ ਸੀ। ਇਸ ਘਟਨਾ ਤੋਂ ਨਾਰਾਜ਼ ਗੈਂਗਸਟਰਾਂ ਨੇ ਸ਼ਰੇਆਮ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਮੁਲਜ਼ਮ ਉਨ੍ਹਾਂ ਦੇ ਹੱਥ ਲੱਗ ਗਿਆ ਤਾਂ ਉਸ ਦੀ ਨਰਕ ਦੀ ਟਿਕਟ ਕੱਟ ਦਿੱਤੀ ਜਾਵੇਗੀ।

"ਅਸੀਂ ਆਵਾਂਗੇ , ਚੋਰੀ ਕਰ ਕੇ ਜਾਵਾਂਗੇ" ਚੋਰੀ ਤੋਂ ਪਿਹਲਾਂ ਚੋਰ ਭੇਜਦੇ ਨੇ ਇਹ ਚਿੱਠੀ

ਫੇਸਬੁੱਕ ਪੇਜ਼ Vicky Gounder Wale 'ਤੇ ਜੀਰਾ 'ਚ ਵਾਪਰੀ ਇਸ ਹੈਵਾਨੀਅਤ ਦੇ ਮੁਲਜ਼ਮ ਨੂੰ ਧਮਕੀ ਦਿੰਦਿਆਂ ਲਿਖਿਆ ਗਿਆ ਹੈ, ''9 ਸਾਲਾ ਬੱਚੀ ਨਾਲ ਹੈਵਾਨੀਅਤ ਹੋਈ ਹੈ। ਇਸ ਮਾਮਲੇ 'ਚ ਜਿਨ੍ਹਾਂ ਦੇ ਵੀ ਨਾਂ ਸਾਹਮਣੇ ਆਉਣਗੇ, ਜੇਕਰ ਉਹ ਪੁਲਸ ਤੋਂ ਪਹਿਲਾਂ ਸਾਡੇ ਗਰੁੱਪ ਦੇ ਹੱਥ ਆ ਗਏ ਤਾਂ ਉਨ੍ਹਾਂ ਦੀ ਨਰਕਾਂ ਦੀ ਟਿਕਟ ਪੱਕੀ ਐ। ਉਨ੍ਹਾਂ ਵਿੱਚ ਭਾਵੇਂ ਸਾਡਾ ਮਿੱਤਰ ਵੀ ਹੋਵੇ ਉਹ ਵੀ ਠੋਕਣਾ, ਕਿਉਂਕਿ ਜੋ ਬੰਦਾ ਔਰਤ ਦੀ ਇੱਜਤ ਨਹੀਂ ਕਰਦਾ ਉਹ ਸਾਡਾ ਕੁਝ ਨਹੀਂ ਲੱਗਦਾ। ਪੁਲਸ ਵੀ ਆਪਣਾ ਕੰਮ ਧਿਆਨ ਨਾਲ ਕਰੇ। ਇਸ ਕੇਸ 'ਚ ਜੇ ਕੋਈ MLA SARPANCH ਜਾਂ POLICE OFFICERS ਉਨ੍ਹਾਂ ਦੀ ਮਦਦ ਲਈ ਅੱਗੇ ਆਇਆ ਤਾਂ ਉਹ ਵੀ ਆਪਣਾ ਬਚਾ ਕਰ ਲੈਣ। ਪੁਲਸ ਨੂੰ ਬੇਨਤੀ ਹੈ ਕਿ ਛੇਤੀ ਮੁਲਜ਼ਮਾਂ 'ਤੇ ਕਾਰਵਾਈ ਕਰੋ। ਨਹੀਂ ਫਿਰ ਨਤੀਜੇ ਭੁਗਤਨ ਨੂੰ ਤਿਆਰ ਰਹੋ। ਅਸੀਂ ਹੁਣ ਹੋਰ ਧੱਕਾ ਨੀ ਚੱਲਣ ਦੇਣਾ। ਭੈਣ ਤੇਰਾ ਬਦਲਾ ਜ਼ਰੂਰ ਲਿਆ ਜਾਉਗਾ ਹਾਲੇ ਤੇਰੇ ਭਰਾ ਹੈਗੇ ਆ।''

ਇਸ਼ਕ 'ਚ ਕਮਲੀ ਹੋਈ ਢਾਈ ਸਾਲਾ ਮਾਸੂਮ ਬੱਚੇ ਦੀ ਮਾਂ, ਬਣੀ ਆਪਣੇ ਹੀ ਬੱਚੇ ਦੀ ਕਾਤਲ

#- Respect _womens
#- Avoid _ drugs
#- Help _ Poor
#- Save _ girls
#- Stand_ Against_Wrong

ਕਲਯੁੱਗੀ ਪਿਓ-ਪੁੱਤ ਨੇ ਨਾਬਾਲਗ ਲੜਕੀ ਦੀ ਬਣਾਈ ਅਸ਼ਲੀਲ ਵੀਡੀਓ, ਕੀਤੀ ਵਾਇਰਲ

ਜ਼ਿਕਰਯੋਗ ਹੈ ਕਿ ਘਟਨਾ ਵੀਰਵਾਰ 23 ਜਨਵਰੀ ਰਾਤ ਦੀ ਹੈ, ਜਦੋਂ ਪਿੰਡ ਮੇਹਰ ਸਿੰਘ ਵਾਲਾ ਵਾਸੀ 9 ਸਾਲਾ ਲੜਕੀ ਕਰਿਆਨੇ ਦੀ ਦੁਕਾਨ ਤੋਂ ਸਮਾਨ ਲੈਣ ਗਈ ਵਾਪਸ ਨਾ ਆਈ ਤਾਂ ਘਰ ਵਾਲਿਆਂ ਨੂੰ ਚਿੰਤਾ ਹੋਈ ਅਤੇ ਉਹ ਪਿੰਡ 'ਚ ਉਸ ਨੂੰ ਲੱਭਣ ਗਏ ਤਾਂ ਪਤਾ ਲੱਗਿਆ ਕੀ ਪਿੰਡ ਦਾ ਹੀ ਇੱਕ ਵਿਅਕਤੀ ਮਨਪ੍ਰੀਤ ਸਿੰਘ ਉਰਫ ਕਾਕਾ ਉਸ ਨੂੰ ਬਹਿਲਾ-ਫੁਸਲਾ ਕੇ ਆਪਣੇ ਛੋਟੇ ਹਾਥੀ ਟੈਂਪੂ 'ਚ ਕਿਤੇ ਲੈ ਗਿਆ ਹੈ। ਲੜਕੀ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਹ ਲੱਭਦੇ ਹੋਏ ਨਾਲ ਦੇ ਪਿੰਡ ਦੀ ਨਹਿਰ 'ਤੇ ਬਣੀ ਦਰਗਾਹ 'ਤੇ ਪਹੁੰਚੇ ਤਾਂ ਉੱਥੇ ਉਹ ਟੈਂਪੂ ਖੜ੍ਹਾ ਸੀ ਅਤੇ ਥੋੜ੍ਹੀ ਦੂਰੀ ਤੇ ਕੁੜੀ ਨੂੰ ਬੇਹੋਸ਼ੀ ਦੀ ਹਾਲਤ 'ਚ ਪਾਇਆ ਪਰ ਉਕਤ ਮੁਲਜ਼ਮ ਉੱਥੋਂ ਭੱਜਣ 'ਚ ਕਾਮਯਾਬ ਹੋ ਗਿਆ ਸੀ।

Get the latest update about True Scoop News, check out more about Firozpur Rape Case, Punjab News, Gangster & Vicky Gounder

Like us on Facebook or follow us on Twitter for more updates.