'ਸੁੱਖਾ ਕਾਹਲਵਾਂ' 'ਤੇ ਆਧਾਰਿਤ ਫਿਲਮ ਦੇਖਣ ਵਾਲੇ ਦਰਸ਼ਕਾਂ ਲਈ ਬੁਰੀ ਖ਼ਬਰ, ਕੈਪਟਨ ਨੇ ਕੀਤਾ ਵੱਡਾ ਐਲਾਨ

ਪੰਜਾਬ ਦੀ ਨੌਜਵਾਨ ਪੀੜ੍ਹੀ ਪਹਿਲਾਂ ਹੀ ਨਸ਼ੇ ਨਾਲ ਜੂਝ ਰਹੀ ਹੈ ਅਤੇ ਅੱਜਕਲ੍ਹ ਗੈਂਗਸਟਰਾਂ 'ਤੇ ਆਧਾਰਿਤ ਫਿਲਮਾਂ ਬਣਨ ਨਾਲ ਪੰਜਾਬ ਦੀ ਨੌਜਵਾਨ ਪੀੜ੍ਹੀ 'ਤੇ ਡੂੰਘਾ ਅਸਰ ਪੈ ਰਿਹਾ ਹੈ। ਇਸ ਨਾਲ ਪੰਜਾਬ ਦਾ ਮਾਹੌਲ ਵੀ ਖ਼ਰਾਬ ਹੋ ਰਿਹਾ ਹੈ। ਦੱਸ ਦੇਈਏ ਕਿ ਗੈਂਗਸਟਰ ਸੁੱਖਾ...

ਚੰਡੀਗੜ੍ਹ— ਪੰਜਾਬ ਦੀ ਨੌਜਵਾਨ ਪੀੜ੍ਹੀ ਪਹਿਲਾਂ ਹੀ ਨਸ਼ੇ ਨਾਲ ਜੂਝ ਰਹੀ ਹੈ ਅਤੇ ਅੱਜਕਲ੍ਹ ਗੈਂਗਸਟਰਾਂ 'ਤੇ ਆਧਾਰਿਤ ਫਿਲਮਾਂ ਬਣਨ ਨਾਲ ਪੰਜਾਬ ਦੀ ਨੌਜਵਾਨ ਪੀੜ੍ਹੀ 'ਤੇ ਡੂੰਘਾ ਅਸਰ ਪੈ ਰਿਹਾ ਹੈ। ਇਸ ਨਾਲ ਪੰਜਾਬ ਦਾ ਮਾਹੌਲ ਵੀ ਖ਼ਰਾਬ ਹੋ ਰਿਹਾ ਹੈ। ਦੱਸ ਦੇਈਏ ਕਿ ਗੈਂਗਸਟਰ ਸੁੱਖਾ ਕਾਹਲਵਾਂ 'ਤੇ ਬਣੀ ਫਿਲਮ 'ਸ਼ੂਟਰ' ਕਾਫੀ ਵਿਵਾਦਾਂ 'ਚ ਘਿਰੀ ਹੋਈ ਹੈ। ਹੁਣ ਇਸ ਫਿਲਮ ਨੂੰ ਦੇਖਣ ਵਾਲੇ ਦਰਸ਼ਕਾਂ ਲਈ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ਅਤੇ ਅਪਰਾਧਾਂ 'ਤੇ ਆਧਾਰਿਤ ਫਿਲਮ 'ਸ਼ੂਟਰ' 'ਤੇ ਰੋਕ ਲਗਾਉਣ ਦੇ ਆਦੇਸ਼ ਦਿੱਤੇ ਹਨ।

ਫਿਲਮ 'ਸ਼ੂਟਰ' 'ਤੇ ਟੁੱਟਿਆ ਇਕ ਹੋਰ ਪਹਾੜ

ਇਹ ਫ਼ਿਲਮ ਹਿੰਸਾ, ਘਿਨਾਉਣੇ ਅਪਰਾਧ, ਜਬਰ-ਜ਼ਨਾਹ, ਧਮਕੀਆਂ ਅਤੇ ਅਪਰਾਧਕ ਘਟਨਾਵਾਂ ਨੂੰ ਉਤਸ਼ਾਹਤ ਕਰਦੀ ਹੈ। ਮੁੱਖ ਮੰਤਰੀ ਨੇ ਡੀ.ਜੀ.ਪੀ ਦਿਨਕਰ ਗੁਪਤਾ ਨੂੰ ਨਿਰਦੇਸ਼ ਦਿੱਤੇ ਹਨ ਕਿ ਫ਼ਿਲਮ ਦੇ ਇਕ ਨਿਰਮਾਤਾ ਕੇ ਵੀ ਢਿਲੋਂ  ਖ਼ਿਲਾਫ਼ ਸੰਭਾਵਿਤ ਕਾਰਵਾਈ ਕੀਤੀ ਜਾਵੇ, ਜਿਸ ਨੇ ਕਥਿਤ ਤੌਰ 'ਤੇ ਸਾਲ 2019 ਵਿੱਚ ਲਿਖਤੀ ਤੌਰ 'ਤੇ ਵਾਅਦਾ ਕੀਤਾ ਸੀ ਕਿ ਉਹ ਫ਼ਿਲਮ 'ਚ ਬਦਲਾ ਕਰਨਗੇ, ਜਿਸ ਦਾ ਅਸਲ ਸਿਰਲੇਖ 'ਸੁੱਖਾ ਕਾਹਲਵਾਂ' ਸੀ। ਡੀਜੀਪੀ ਨੂੰ ਫ਼ਿਲਮ ਦੇ ਪ੍ਰਮੋਟਰਾਂ, ਨਿਰਦੇਸ਼ਕ ਅਤੇ ਅਦਾਕਾਰਾਂ ਦੀ ਭੂਮਿਕਾ ਨੂੰ ਵੇਖਣ ਲਈ ਵੀ ਕਿਹਾ ਗਿਆ ਹੈ।

Sukha Kahlon ਦੇ ਜੀਵਨ ਤੇ ਬਣੀ ਫਿਲਮ ਨਹੀਂ ਹੋਵੇਗੀ Release : ਸ਼ਿਵ ਸੈਨਾ ਹਿੰਦ

ਇੱਕ ਸਰਕਾਰੀ ਬੁਲਾਰੇ ਅਨੁਸਾਰ, ਕੈਪਟਨ ਅਮਰਿੰਦਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿੱਚ ਜੁਰਮ, ਹਿੰਸਾ ਅਤੇ ਗੈਂਗਸਟਰਵਾਦ ਜਾਂ ਅਪਰਾਧ ਨੂੰ ਉਤਸ਼ਾਹਤ ਕਰਨ ਵਾਲੀ ਕੋਈ ਵੀ ਫਿਲਮ, ਗਾਣੇ ਆਦਿ ਦੀ ਆਗਿਆ ਨਹੀਂ ਦੇਵੇਗੀ, ਜੋ ਅਕਾਲੀ ਸ਼ਾਸਨਕਾਲ ਦੌਰਾਨ ਅਕਾਲੀ ਆਗੂਆਂ ਦੀ ਸਰਪ੍ਰਸਤੀ ਹੇਠ ਪ੍ਰਫੁੱਲਤ ਹੋਏ ਸਨ। ਡੀ.ਜੀ.ਪੀ ਨੇ ਖੁਲਾਸਾ ਕੀਤਾ ਕਿ ਇਸ ਵਿਵਾਦਪੂਰਨ ਫ਼ਿਲਮ ਨੂੰ ਪੰਜਾਬ 'ਚ ਪਾਬੰਦੀ ਲਗਾਉਣ ਦੇ ਮੁੱਦੇ 'ਤੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਏ.ਡੀ.ਜੀ.ਪੀ ਇੰਟੈਲੀਜੈਂਸ ਵਰਿੰਦਰ ਕੁਮਾਰ ਦੇ ਇਕ ਪ੍ਰਸਤਾਵ ਦੇ ਨਾਲ, ਫ਼ਿਲਮ 'ਤੇ ਰੋਕ ਦੀ ਸਿਫਾਰਸ਼ ਕੀਤੀ ਗਈ ਸੀ, ਜਿਸ ਦਾ ਟ੍ਰੇਲਰ 18 ਜਨਵਰੀ ਨੂੰ ਰਿਲੀਜ਼ ਹੋਇਆ ਸੀ।

ਗੈਂਗਸਟਰ 'ਸੁੱਖਾ ਕਾਹਲਵਾਂ' 'ਤੇ ਬਣੀ ਫਿਲਮ 'ਸ਼ੂਟਰ', ਟ੍ਰੇਲਰ ਛਾਇਆ Trending 'ਚ

ਉਨ੍ਹਾਂ ਸੁਝਾਅ ਦਿੱਤਾ ਕਿ ਫ਼ਿਲਮ ਬਹੁਤ ਜ਼ਿਆਦਾ ਰੈਡੀਕਲ ਹੈ। ਮੁਹਾਲੀ ਪੁਲਸ ਨੂੰ ਗੈਂਗਸਟਰ ਕਾਹਲਵਾਂ ਦੀ ਸ਼ਲਾਘਾ ਕਰਨ ਵਾਲੀ ਫ਼ਿਲਮ ਬਾਰੇ ਸ਼ਿਕਾਇਤ ਮਿਲੀ ਸੀ। ਗੈਂਗਸਟਰ ਕਾਹਲਵਾਂ ਆਪਣੇ ਆਪ ਨੂੰ “ਸ਼ਾਰਪਸ਼ੂਟਰ” ਦੱਸਦਾ ਸੀ ਅਤੇ ਕਥਿਤ ਤੌਰ 'ਤੇ ਕਤਲ, ਅਗਵਾ ਅਤੇ ਜਬਰ-ਜ਼ਨਾਹ ਸਮੇਤ 20 ਤੋਂ ਵੱਧ ਕੇਸਾਂ ਵਿੱਚ ਸ਼ਾਮਲ ਸੀ। ਉਸ ਨੂੰ ਗੈਂਗਸਟਰ ਵਿੱਕੀ ਗੌਂਡਰ ਅਤੇ ਉਸਦੇ ਸਾਥੀਆਂ ਨੇ 22 ਜਨਵਰੀ, 2015 ਨੂੰ ਗੋਲੀ ਮਾਰ ਦਿੱਤੀ ਸੀ, ਜਦਕਿ ਉਸ ਨੂੰ ਜਲੰਧਰ ਅਦਾਲਤ 'ਚ ਸੁਣਵਾਈ ਤੋਂ ਬਾਅਦ ਵਾਪਸ ਪਟਿਆਲਾ ਜੇਲ੍ਹ ਲਿਆਂਦਾ ਜਾ ਰਿਹਾ ਸੀ।

Get the latest update about True Scoop News, check out more about Punjab News, Gangster Sukha Kahlon, Chief Minister Of Punjab & News In Punjabi

Like us on Facebook or follow us on Twitter for more updates.