ਗੈਂਗਸਟਰ ਬੁੱਢਾ ਪੰਜਾਬ ਦੇ ਇਨ੍ਹਾਂ ਮਸ਼ਹੂਰ ਹਸਤੀਆਂ 'ਤੇ ਹੋਏ ਹਮਲਿਆਂ ਦਾ ਹੈ ਮੁੱਖ ਸਾਜਿਸ਼ਕਰਤਾ, ਇਹ ਨੇ ਉਸ ਦੇ ਗੁਨਾਹਾਂ ਦੀ ਲਿਸਟ

ਗੈਂਗਸਟਰਾਂ ਵਿਰੁੱਧ ਚਲਾਈ ਵਿਸ਼ੇਸ਼ ਮੁਹਿੰਮ ਦੇ ਅਧੀਨ ਇਕ ਵੱਡੀ ਸਫਲਤਾ ਦਰਜ ਕਰਦੇ ਹੋਏ ਪੰਜਾਬ ਪੁਲਸ ਨੇ ਅੱਜ ਰਾਤ ਨਾਮੀ ਗੈਂਗਸਟਰ ਸੁਖਪ੍ਰੀਤ ਸਿੰਘ ਧਾਲੀਵਾਲ ਉਰਫ ਬੁੱਢਾ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕਰਨ ਲਈ ਅਰਮੇਨੀਆ ਤੋਂ ਸਫਲਤਾਪੂਰਵਕ...

ਚੰਡੀਗੜ੍ਹ— ਗੈਂਗਸਟਰਾਂ ਵਿਰੁੱਧ ਚਲਾਈ ਵਿਸ਼ੇਸ਼ ਮੁਹਿੰਮ ਦੇ ਅਧੀਨ ਇਕ ਵੱਡੀ ਸਫਲਤਾ ਦਰਜ ਕਰਦੇ ਹੋਏ ਪੰਜਾਬ ਪੁਲਸ ਨੇ ਅੱਜ ਰਾਤ ਨਾਮੀ ਗੈਂਗਸਟਰ ਸੁਖਪ੍ਰੀਤ ਸਿੰਘ ਧਾਲੀਵਾਲ ਉਰਫ ਬੁੱਢਾ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕਰਨ ਲਈ ਅਰਮੇਨੀਆ ਤੋਂ ਸਫਲਤਾਪੂਰਵਕ ਹਵਾਲਗੀ ਪ੍ਰਾਪਤ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਜੀ.ਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਬੁੱਢਾ ਅੱਧੀ ਰਾਤ ਦੇ ਕਰੀਬ ਦਿੱਲੀ ਏਅਰਪੋਰਟ 'ਤੇ ਉਤਰਿਆ ਅਤੇ ਪੰਜਾਬ ਪੁਲਸ ਦੀ ਟੀਮ ਵਲੋਂ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਦਵਿੰਦਰ ਬੰਬੀਹਾ ਗਿਰੋਹ ਦਾ ਸਵੈ-ਐਲਾਨਿਤ ਕੀਤੇ ਮੁਖੀ ਬੁੱਢਾ, ਕਤਲ, ਕਤਲ ਦੀ ਕੋਸ਼ਿਸ਼, ਬਲਾਤਕਾਰ, ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ (ਯੂ.ਏ.ਪੀ.ਏ) ਆਦਿ ਦੇ 15 ਤੋਂ ਵੱਧ ਅਪਰਾਧਿਕ ਮਾਮਲਿਆਂ 'ਚ ਕਾਨੂੰਨ ਦੀ ਸਾਹਮਣਾ ਕਰ ਰਿਹਾ ਸੀ, ਉਹ ਵੀ ਹਾਲ ਹੀ 'ਚ ਆਪਣੇ ਖਾਲਿਸਤਾਨ ਸਮਰਥੱਕੀ ਤੱਤਾਂ ਨਾਲ ਸੰਪਰਕਾਂ ਲਈ ਨੋਟਿਸ 'ਚ ਆਇਆ ਸੀ।

ਨਾਮੀ ਗੈਂਗਸਟਰ ਸੁਖਪ੍ਰੀਤ ਬੁੱਢਾ ਫਿਰ ਮੁੜੇਗਾ ਪੰਜਾਬ

ਬੁੱਢਾ ਨੂੰ ਸਾਲ 2011 ਦੇ ਇਕ ਕਤਲ ਕੇਸ 'ਚ ਦੋਸ਼ੀ ਐਲਾਨ ਕੀਤਾ ਸੀ ਪਰ ਉਹ 2016 'ਚ ਪੈਰੋਲ ਦੌਰਾਨ ਭੱਜ ਗਿਆ ਸੀ ਅਤੇ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਪੰਜਾਬ 'ਚ ਵੱਖ-ਵੱਖ ਅਪਰਾਧਿਕ ਮਾਮਲੇ ਜਿਵੇਂ ਬਲਾਤਕਾਰ ਅਤੇ ਗੈਰ-ਕਾਨੂੰਨੀ ਗਤੀਵਿਧਿਆਂ ਲਈ ਜ਼ਿੰਮੇਦਾਰ ਬੁੱਢਾ ਵਿਰੁੱਧ ਹਰਿਆਣਾ ਦੇ ਵੱਖ-ਵੱਖ ਥਾਣਿਆਂ 'ਚ ਵੀ ਕੇਸ ਦਰਜ ਹਨ। ਬੁੱਢਾ ਪੁੱਤਰ ਮੇਜਰ ਸਿੰਘ ਵਾਸੀ ਕੁੱਸਾ, ਤਹਿਸੀਲ ਨਿਹਾਲਸਿੰਘਵਾਲਾ, ਜ਼ਿਲ੍ਹਾ ਮੋਗਾ, ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਗੈਂਗਸਟਰਾਂ ਵਿਰੁੱਧ ਆਰੰਭ ਕੀਤੀ ਗਈ ਮੁਹਿੰਮ ਦੇ ਮੱਦੇਨਜ਼ਰ ਦੇਸ਼ 'ਚੋਂ ਭੱਜ ਗਿਆ ਸੀ। ਪੰਜਾਬ ਪੁਲਸ ਉਸ ਦਾ ਪਿੱਛਾ ਕਰਦੀ ਰਹੀ ਪਰ ਯੂ.ਏ.ਈ 'ਚ ਉਸ ਨੂੰ ਕਾਬੂ ਕਰਨ 'ਚ ਅਸਫਲ ਰਹੀ। ਡੀ.ਜੀ.ਪੀ ਮੁਤਾਬਕ ਆਖਿਰ 'ਚ ਉਸ ਨੂੰ ਅਰਮੇਨੀਆ 'ਚ ਲੱਭ ਲਿਆ ਗਿਆ, ਜਿਸ ਤੋਂ ਬਾਅਦ ਪੰਜਾਬ ਪੁਲਸ ਨੂੰ ਇੰਟਰਪੋਲ ਵਲੋਂ ਲੁੱਕ ਆਊਟ ਸਰਕੁਲਰ (ਐੱਲ.ਓ.ਸੀ) ਅਤੇ ਰੈੱਡ ਕਾਰਨਰ ਨੋਟਿਸ (ਆਰ.ਸੀ.ਐੱਨ) ਮਿਲਿਆ ਸੀ। 8 ਅਗਸਤ 2019 ਨੂੰ ਅਰਮੇਨੀਆ ਦੀ ਪੁਲਸ ਨੇ ਬੁੱਢਾ ਨੂੰ ਫੜ ਲਿਆ। ਇਸ ਦੇ ਤੁਰੰਤ ਬਾਅਦ, ਯੂਰਪ 'ਚ ਕੁਝ ਖਾਲਿਸਤਾਨ ਸਮਰਥਕੀ ਕਾਰਜਕਰਤਾਵਾਂ ਨੇ ਬੁੱਢਾ ਦੀ ਗ੍ਰਿਫਤਾਰੀ ਸੰਬੰਧੀ ਫੇਸਬੁੱਕ 'ਤੇ ਇਕ ਅਪਡੇਟ ਪ੍ਰਕਾਸ਼ਿਤ ਕੀਤਾ ਸੀ, ਜਿਸ ਨੂੰ ਪੰਜਾਬ ਚ ਖਾਲਿਸਤਾਨ ਲਈ ਇਕ ਮਜ਼ਬੂਤ ਆਵਾਜ਼ ਕਿਹਾ ਗਿਆ ਸੀ। ਦਰਅਸਲ ਬੁੱਢਾ ਨੇ ਇਸ ਤੋਂ ਪਹਿਲਾਂ ਨਾਭਾ ਜੇਲ੍ਹ ਦੇ ਅੰਦਰ ਕਤਲ ਕੀਤੇ ਗਏ ਡੇਰਾ ਸੱਚਾ ਸੌਦਾ ਦੇ ਇਕ ਕਾਰਜਕਰਤਾ ਮਨਿੰਦਰ ਪਾਲ ਬਿੱਟੂ ਦੇ ਖਾਤਮੇ ਲਈ ਆਪਣੇ ਫੇਸਬੁੱਕ ਅਕਾਊਂਟ 'ਤੇ ਜ਼ਿੰਮੇਦਾਰੀ ਲਈ ਸੀ।

ਹੁਣ ਵਿਆਹਾਂ ਤੋਂ ਬਾਅਦ ਧਾਰਮਿਕ ਸਮਾਗਮਾਂ 'ਚ ਵੀ ਹੋਣ ਲੱਗੇ ਨੇ ਫਾਇਰ, ਉੱਡਾ ਰਹੇ ਨੇ ਕਾਨੂੰਨ ਦੀਆਂ ਧੱਜੀਆਂ

ਇਸ ਤੋਂ ਬਾਅਦ ਹਰਕਮਲਪ੍ਰੀਤ ਸਿੰਘ ਖੱਖ, ਏ.ਆਈ.ਜੀ ਕਾਉਂਟਰ ਇੰਨਟੈਲੀਜੈਂਸ, ਜਲੰਧਰ ਅਤੇ ਬਿਕਰਮ ਬਰਾੜ, ਡੀ.ਐੱਸ.ਪੀ ਓ.ਸੀ.ਸੀ.ਯੂ ਦੇ ਅਗੁਵਾਈ ਹੇਠ ਇਕ ਵਿਸ਼ੇਸ਼ ਪੰਜਾਬ ਪੁਲਸ ਦੀ ਟੀਮ ਨੂੰ ਫਰਾਰ ਆਰੋਪੀ ਨੂੰ ਦੇਸ਼ ਲਿਆਉਣ ਲਈ ਨਿਯੁਕਤ ਕੀਤਾ ਗਿਆ ਸੀ। ਬੁੱਢਾ ਦੇ ਪੁਰਾਣੇ ਅਪਰਾਧਾਂ ਬਾਰੇ ਦੱਸਦੇ ਹੋਏ ਡੀ.ਜੀ.ਪੀ ਨੇ ਕਿਹਾ ਕਿ ਗੈਂਗਸਟਰ ਪੰਜਾਬ 'ਚ ਚੋਰੀ ਦੇ ਅਪਰਾਧਾਂ ਵਿੱਚ ਸ਼ਾਮਲ ਸੀ ਅਤੇ ਵੇਕੀ ਗੌਂਡਰ ਦੀ ਮੌਤ ਤੋਂ ਬਾਅਦ ਰਾਜ ਦੇ ਸਭ ਤੋਂ ਖ਼ਤਰਨਾਕ ਅਪਰਾਧੀ ਦੇ ਤੌਰ ਤੇ ਬਦਨਾਮ ਸੀ, ਉਹ ਅਪ੍ਰੈਲ 2017 'ਚ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਤੇ ਹੋਏ ਹਮਲੇ ਦਾ ਮੁੱਖ ਸਾਜਿਸ਼ਕਰਤਾ ਸੀ। ਉਹ ਕਥਿਤ ਤੌਰ ਤੇ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਅਤੇ ਵਟਸਐਪ ਤੇ ਕਾਰੋਬਾਰੀਆਂ ਤੋਂ ਵਸੂਲੀ ਕਰਨ ਦੀਆਂ ਧਮਕੀਆਂ ਦੇ ਪਿੱਛੇ ਸੀ।

ਗੁਰਦਾਸਪੁਰ ਦੀ ਇਸ ਕੁੜੀ ਨੇ 'ਤੇ ਲਾਈਵ ਹੋ ਕੇ ਕੀਤਾ ਅਜਿਹਾ ਕਾਰਾ ਕਿ ਹੋ ਗਈ ਵਾਇਰਲ

ਸੁਖਪ੍ਰੀਤ ਉਰਫ ਬੁੱਢਾ ਦੇ ਦਿਸ਼ਾ-ਨਿਰਦੇਸ਼ 'ਤੇ ਇਕ ਮਸ਼ਹੂਰ ਪੰਜਾਬ ਗਾਇਕ ਕਰਨ ਔਜਲਾ 'ਤੇ ਵੀ ਕੈਨੇਡਾ 'ਚ ਹਮਲਾ ਕੀਤਾ ਗਿਆ ਸੀ, ਜਿਸ ਕੇਸ 'ਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ 20-03-2011 ਨੂੰ ਇਕ ਜੁਗਰਾਜ ਸਿੰਘ ਪੁੱਤਰ ਪਰਮਿੰਦਰ ਸਿੰਘ ਨਿਵਾਸੀ ਪਿੰਡ ਕੁੱਸਾ ਦੇ ਕਤਲ ਨਾਲ ਸੰਬੰਧਿਤ ਪੈਰੋਲ ਤੋਂ ਭੱਜ ਗਿਆ ਸੀ। ਤਾਜਪੁਰ ਚੌਕੌ ਰਾਏਕੋਟ ਦੇ ਇਕ ਕਾਰ ਖੋਹਣ ਦੇ ਕੇਸ 'ਚ ਬੁੱਢਾ ਵਿਰੁੱਧ ਵੀ ਪੀ.ਓ ਦੀ ਕਾਰਵਾਈ ਚੱਲ ਰਹੀ ਸੀ। ਬੁੱਢਾ ਵਿਰੁੱਧ ਕੁਝ ਬਾਕੀ ਮਾਮਲਿਆਂ ਦਾ ਜਾਣਕਾਰੀ ਦਿੰਦੇ ਹੋਏ ਡੀ.ਜੀ.ਪੀ ਨੇ ਕਿਹਾ ਕਿ ਫਰੀਦਕੋਟ ਦੇ ਪੀਐੱਸ ਜੈਤੋ 'ਚ ਚਾਵਲ ਮਿਲ ਮਾਲਕ ਰਵਿੰਦਰ ਕੋਚਰ 'ਤੇ ਜ਼ਬਰਦਸਤੀ ਅਤੇ ਕਤਲ ਕੇਸ 'ਚ ਉਸ ਨੂੰ ਮੁਲਜ਼ਮ ਵੀ ਠਹਿਰਾਇਆ ਗਿਆ ਸੀ।

ਤੁਹਾਡੇ ਘਰਾਂ ਤੱਕ ਪਹੁੰਚਣ ਵਾਲਾ ਸੀ ਇਹ ਖਰਾਬ ਨਮਕੀਨ, ਜਲੰਧਰ ਦੀ ਉਸ਼ਾ ਮਾਰਕਿਟ 'ਚ ਸਿਹਤ ਵਿਭਾਗ ਨੇ ਕੀਤਾ ਪਰਦਾਫਾਸ਼

ਉਸ ਤੋਂ ਵਿਰੁੱਧ ਬਾਕੀ ਕੇਸ ਸਿਰਸਾ (ਹਰਿਆਣਾ) ਦੇ ਨਾਲ-ਨਾਲ ਰਾਏਕੋਟ (ਲੁਧਿਆਣਾ), ਸਰਹਿੰਦ (ਫਤਿਹਗੜ੍ਹ ਸਾਹਿਬ) ਅਤੇ ਸ਼ੰਭੂ (ਪਟਿਆਲਾ) 'ਚ ਆਰਮਸ ਐਕਟ ਦੇ ਅਧੀਨ ਸ਼ਾਮਲ ਹੈ। ਇਸ ਵਿਰੁੱਧ ਪਟਿਆਲਾ 'ਚ ਐੱਨ.ਡੀ.ਪੀ.ਐੱਸ ਐਕਟ ਦੇ ਅਧੀਨ ਕੇਸ ਵੀ ਦਰਜ ਕੀਤਾ ਗਿਆ ਸੀ। ਡੀ.ਜੀ.ਪੀ ਨੇ ਕਿਹਾ ਕਿ ਬੁੱਢਾ ਨੂੰ ਭਗੌੜਾ ਐਲਾਨ ਕੀਤਾ ਗਿਆ ਸੀ ਜਾਂ ਉਸ ਵਿਰੁੱਧ ਪੀ.ਓ ਦੀ ਕਾਰਵਾਈ ਚੱਲ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਕਈ ਮਾਮਲਿਆਂ 'ਚ ਉਸ ਨੂੰ ਪੰਜਾਬ ਲਿਆਏ ਜਾਣ 'ਤੇ ਅਤੇ ਪੁੱਛਗਿਛ ਹੋਣ ਤੋਂ ਬਾਅਦ ਅਤੇ ਖੁਲਾਸੇ ਹੋਣ ਦੀ ਉਮੀਦ ਕੀਤੀ ਜਾ ਰਹੀ ਸੀ।

Get the latest update about Punjab News, check out more about Parmish Verma, Gippy Grewal, Punjab Police & Karan Aujla

Like us on Facebook or follow us on Twitter for more updates.