Video: ਭੋਗਪੁਰ ਇਲਾਕੇ 'ਚ ਲੁੱਕੇ ਗੈਂਗਸਟਰ! ਭਾਰੀ ਪੁਲਿਸ ਬੱਲ ਤੈਨਾਤ, ਡਰੋਨਾ ਨਾਲ ਰੱਖੀ ਜਾ ਰਹੀ ਨਜ਼ਰ

ਸੂਤਰਾਂ ਦੁਆਰਾ ਮਿਲੀ ਜਾਣਕਾਰੀ ਮੁਤਾਬਿਕ, ਦਿੱਲੀ ਦੀ ਇੱਕ ਸਪੈਸ਼ਲ ਟੀਮ ਤੇ ਨਾਲ ਮਿਲ ਕੇ ਪੰਜਾਬ ਪੁਲਿਸ ਇੱਹ ਕਾਰਵਾਈ ਕਰਨ ਜਾ ਰਹੀ ਹੈ...

ਹਾਲ੍ਹੀ 'ਚ ਇਹ ਜਾਣਕਾਰੀ ਮਿਲੀ ਹੈ ਕਿ ਆਦਮਪੁਰ-ਭੋਗਪੁਰ ਰੋਡ 'ਤੇ ਪਿੰਡ ਮਾਣਿਕ ਰਾਏ 'ਚ ਗੈਸਟਰ ਲੁੱਕੇ ਹੋਏ ਹਨ। ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਗੈਂਗਸਟਰ ਕਸਬਾ ਭੋਗਪੁਰ ਪਿੰਡ ਚੱਕ ਝੰਡੂ 'ਚ ਗੰਨੇ ਦੇ ਖੇਤਾਂ 'ਚ ਲੁਕੇ ਹੋਏ ਹਨ। ਇਨ੍ਹਾਂ ਗੈਂਸਗਟਰਾਂ ਦੇ ਇਥੇ ਲੁੱਕੇ ਹੋਣ ਦੀ ਖਬਰ ਮਿਲਣ ਤੋਂ ਬਾਅਦ ਵੱਡੀ ਗਿਣਤੀ 'ਚ ਪੁਲਿਸ ਫੋਰਸ ਇਥੇ ਤਾਇਨਾਤ ਕਰ ਦਿੱਤੀ ਗਈ ਹੈ।

ਸੂਤਰਾਂ ਦੁਆਰਾ ਮਿਲੀ ਜਾਣਕਾਰੀ ਮੁਤਾਬਿਕ, ਦਿੱਲੀ ਦੀ ਇੱਕ ਸਪੈਸ਼ਲ ਟੀਮ ਤੇ ਨਾਲ ਮਿਲ ਕੇ ਪੰਜਾਬ ਪੁਲਿਸ ਇੱਹ ਕਾਰਵਾਈ ਕਰਨ ਜਾ ਰਹੀ ਹੈ। ਇਨ੍ਹਾਂ ਗੈਂਗਸਟਰਾਂ ਦੇ ਖੇਤਾਂ 'ਚ ਲੁੱਕੇ ਹੋਣ ਦੀ ਪੁਸ਼ਟੀ ਦੇ ਲਈ ਪੁਲਿਸ ਇਨ੍ਹਾਂ ਤੇ ਡਰੋਨਾ ਦੀ ਮਦਦ ਨਾਲ ਨਜ਼ਰ ਰੱਖ ਰਹੀ ਹੈ। 
ਇਸ ਦੇ ਨਾਲ ਹੀ ਇੱਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਸ਼ੱਕੀ ਵਿਅਕਤੀਆਂ ਦੀ ਗਿਣਤੀ 2-3 ਹੋ ਸਕਦੀ ਹੈ ਇਨ੍ਹਾਂ ਕੋਲ ਹਥਿਆਰ ਹੋਣ ਦਾ ਵੀ ਸ਼ੱਕ ਹੈ। ਬਾਕੀ ਪੁਲਿਸ ਤਫਤੀਸ਼ ਕਰ ਰਹੀ ਹੈ। ਪੁਲਿਸ ਵਲੋਂ ਇਨ੍ਹਾਂ ਸ਼ੱਕੀ ਵਿਅਕਤੀਆਂ ਨੂੰ ਫੜ੍ਹਨ ਲਈ ਘਰੇਬੰਦੀ ਕੀਤੀ ਗਈ ਹੈ।  

Get the latest update about jalandhar, check out more about jalandhar breaking, jalandhar bhogpur, Punjab police & gangsters encounter

Like us on Facebook or follow us on Twitter for more updates.