ਹਸਪਤਾਲ ਤੋਂ ਛੁੱਟੀ ਤੋਂ ਬਾਅਦ ਗਾਂਗੁਲੀ ਨੇ ਬਚਪਨ ਦੇ ਦੋਸਤ ਲਈ ਲਿਖੀ ਭਾਵੁੱਕ ਪੋਸਟ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਪ੍ਰਧਾਨ ਸੌਰਵ ਗਾਂਗੁਲੀ ਨੂੰ ਵੀਰਵਾਰ ਨੂੰ ਕੋਲਕਾਤਾ ਦੇ ਹਸਪਤਾਲ ਤੋਂ ਛੁੱ...

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਪ੍ਰਧਾਨ ਸੌਰਵ ਗਾਂਗੁਲੀ ਨੂੰ ਵੀਰਵਾਰ ਨੂੰ ਕੋਲਕਾਤਾ ਦੇ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਹਸਪਤਾਲ ਤੋਂ ਛੁੱਟੀ ਤੋਂ ਬਾਅਦ ਉਨ੍ਹਾਂ ਨੇ ਆਪਣੇ ਬਚਪਨ ਦੇ ਦੋਸਤ ਜੈਦੀਪ ਨੂੰ ਜੀਵਨ ਦੇ ਔਖੇ ਦੌਰ ਵਿਚ ਨਾਲ ਖੜੇ ਰਹਿਣ ਲਈ ਧੰਨਵਾਦ ਦਿੱਤਾ।

ਹਸਪਤਾਲ ਤੋਂ ਨਿਕਲਣ ਤੋਂ ਬਾਅਦ ਗਾਂਗੁਲੀ ਨੇ ਮੀਡਿਆ ਨਾਲ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੀ ਜਾਨ ਬਚਾਉਣ ਲਈ ਹਸਪਤਾਲ ਆਉਂਦੇ ਹਾਂ। ਇਹ ਸੱਚ ਸਾਬਿਤ ਹੋਇਆ। ਮੈਂ ਵੁਡਲੈਂਡਸ ਹਸਪਤਾਲ ਅਤੇ ਉੱਤਮ ਦੇਖਭਾਲ ਲਈ ਸਾਰੇ ਡਾਕਟਰਾਂ ਨੂੰ ਧੰਨਵਾਦ ਦਿੰਦਾ ਹਾਂ। ਮੈਂ ਬਿਲਕੁੱਲ ਠੀਕ ਹਾਂ। ਉਮੀਦ ਹੈ ਕਿ ਛੇਤੀ ਹੀ ਵਾਪਸੀ ਕਰਾਂਗਾ।

ਗਾਂਗੁਲੀ ਨੇ ਇੰਸਟਾਗਰਾਮ ਉੱਤੇ ਆਪਣੇ ਦੋਸਤ ਲਈ ਭਾਵੁੱਕ ਸੁਨੇਹਾ ਲਿਖਿਆ ਕਿ ਜੈਦੀਪ ਮੈਂ ਤੈਨੂੰ 40 ਸਾਲ ਤੋਂ ਜਾਣਦਾ ਹਾਂ ਅਤੇ ਹੁਣ ਤੂੰ ਮੇਰੇ ਪਰਿਵਾਰ ਦੇ ਮੈਂਬਰ ਤੋਂ ਘੱਟ ਨਹੀਂ ਹੈ ਪਰ ਤੂੰ ਇਸ 5 ਦਿਨਾਂ ਵਿਚ ਮੇਰੇ ਲਈ ਜੋ ਕੀਤਾ ਹੈ, ਮੈਂ ਉਸ ਨੂੰ ਜੀਵਨਭਰ ਯਾਦ ਰੱਖਾਂਗਾ।

ਹਸਪਤਾਲ ਨੇ ਬਿਆਨ ਜਾਰੀ ਕਰ ਕਿਹਾ ਕਿ ਇਲਾਜ ਕਰ ਰਹੇ ਡਾਕਟਰ ਗਾਂਗੁਲੀ ਦੀ ਸਿਹਤ ਉੱਤੇ ਨਜ਼ਰ ਰੱਖਣਗੇ। ਨਾਲ ਹੀ ਸਮੇਂ-ਸਮੇਂ ਉੱਤੇ ਸਿਹਤ ਸਬੰਧੀ ਕਦਮ ਚੁੱਕੇ ਜਾਣਗੇ। ਹਸਪਤਾਲ ਦੀ ਸੀ.ਈ.ਓ. ਅਤੇ ਐਮ.ਡੀ. ਡਾ.  ਰੂਪਾਲੀ ਬਸੁ ਨੇ ਕਿਹਾ ਕਿ ਦਾਦਾ ਦੀ ਸਿਹਤ ਉੱਤੇ 24 ਘੰਟੇ ਨਜ਼ਰ ਰੱਖੀ ਜਾਵੇਗੀ। ਦਾਦਾ ਦਾ ਅਗਲਾ ਮੈਡੀਕਲ ਪ੍ਰੀਖਣ 2-3 ਹਫਤੇ ਬਾਅਦ ਹੋਵੇਗਾ।

ਸੌਰਵ ਗਾਂਗੁਲੀ ਨੂੰ ਬੁੱਧਵਾਰ ਨੂੰ ਹਸਪਤਾਲ ਤੋਂ ਡਿਸਚਾਰਜ ਹੋਣਾ ਸੀ ਪਰ ਉਨ੍ਹਾਂ ਦੀ ਅਪੀਲ ਉੱਤੇ ਇਕ ਦਿਨ ਬਾਅਦ ਵੀਰਵਾਰ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਉਨ੍ਹਾਂ ਨੂੰ ਸ਼ਨੀਵਾਰ ਨੂੰ ਦਿਲ ਦਾ ਹਲਕਾ ਦੌਰਾ ਪੈਣ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ ਸੀ।

Get the latest update about thanks, check out more about sourav ganguly, friend, Cricket & joydeep

Like us on Facebook or follow us on Twitter for more updates.