ਮਹਿੰਗਾਈ ਦਾ ਵੱਡਾ ਧਮਾਕਾ, ਅੱਜ ਤੋਂ ਗਰੇਲ਼ੂ ਗੈਸ ਸਿਲੰਡਰ 50 ਰੁਪਏ ਹੋਰ ਹੋਇਆ ਮਹਿੰਗਾ

ਇਸ ਮਹੀਨੇ ਦੇ ਸ਼ੁਰੂ ਵਿੱਚ, 1 ਮਈ ਨੂੰ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਦਿੱਲੀ ਵਿੱਚ ਲਗਭਗ 102 ਰੁਪਏ ਤੋਂ 2,355.5 ਰੁਪਏ ਤੱਕ ਵਧਾਈ ਗਈ ਸੀ। 5 ਕਿਲੋ ਦੇ ਐਲਪੀਜੀ ਕਮਰਸ਼ੀਅਲ ਸਿਲੰਡਰ ਦੀ ਕੀਮਤ ਵੀ ਵਧਾ ਕੇ 655 ਰੁਪਏ ਕਰ ਦਿੱਤੀ ਗਈ ਹੈ...

ਦੇਸ਼ ਨੂੰ ਇਕ ਵਾਰ ਫੇਰ ਮਹਿੰਗਾਈ ਦੀ ਮਾਰ ਝੇਲਣੀ ਪੈ ਰਹੀ ਹੈ , ਜਿਥੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਹਰ ਦਿਨ ਵਾਧਾ ਹੋ ਰਿਹਾ ਹੈ ਨਾਲ ਹੀ ਹੁਣ ਗਰੇਲ਼ੂ ਗੈਸ ਸਿਲੰਡਰ ਵੀ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲਾ ਹੈ। ਅੱਜ ਯਾਨੀ ਕਿ 7 ਮਈ ਤੋਂ ਗਰੇਲ਼ੂ ਗੈਸ ਸਿਲੰਡਰਦੀਆਂ ਕੀਮਤਾਂ 1000 ਰੁਪਏ ਦੇ ਨੇੜੇ ਪਹੁੰਚ ਗਈਆਂ ਹਨ। 14.2 ਕਿਲੋਗ੍ਰਾਮ ਘਰੇਲੂ ਤਰਲ ਪੈਟਰੋਲੀਅਮ ਗੈਸ (LPG) ਸਿਲੰਡਰ ਦੀ ਕੀਮਤ ਅੱਜ ਤੋਂ 50 ਰੁਪਏ ਵਧਾ ਦਿੱਤੀ ਗਈ ਹੈ। ਨਵੀਨਤਮ ਸੋਧ ਦੇ ਨਾਲ, ਅੱਜ ਤੋਂ ਘਰੇਲੂ ਸਿਲੰਡਰ ਦੀ ਕੀਮਤ 999.50 ਰੁਪਏ /ਸਿਲੰਡਰ ਹੋਵੇਗੀ।

ਇਸ ਮਹੀਨੇ ਦੇ ਸ਼ੁਰੂ ਵਿੱਚ, 1 ਮਈ ਨੂੰ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਦਿੱਲੀ ਵਿੱਚ ਲਗਭਗ 102 ਰੁਪਏ ਤੋਂ 2,355.5 ਰੁਪਏ ਤੱਕ ਵਧਾਈ ਗਈ ਸੀ। 5 ਕਿਲੋ ਦੇ ਐਲਪੀਜੀ ਕਮਰਸ਼ੀਅਲ ਸਿਲੰਡਰ ਦੀ ਕੀਮਤ ਵੀ ਵਧਾ ਕੇ 655 ਰੁਪਏ ਕਰ ਦਿੱਤੀ ਗਈ ਹੈ।


ਪੰਜ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। 22 ਮਾਰਚ ਨੂੰ, ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਵਿੱਚ 50 ਰੁਪਏ ਦਾ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ, 6 ਅਕਤੂਬਰ 2021 ਤੋਂ ਬਾਅਦ, ਘਰੇਲੂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਸੀ।

ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਸਥਾਨਕ ਟੈਕਸਾਂ ਕਾਰਨ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਵੱਖ-ਵੱਖ ਹੁੰਦੀਆਂ ਹਨ। ਈਂਧਨ ਦੇ ਪ੍ਰਚੂਨ ਵਿਕਰੇਤਾ ਹਰ ਮਹੀਨੇ ਦੀ ਸ਼ੁਰੂਆਤ ਵਿੱਚ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਸੋਧ ਕਰਦੇ ਹਨ।

Get the latest update about GAS CYLINDR 999 RS, check out more about DEMESTIC CYLINDER PRIZE, COMMERCIAL GAS CYLINDER PRIZE, GAS CYLINDER PRIZE & CYLINDER PRIZE

Like us on Facebook or follow us on Twitter for more updates.