ਗੌਰਵ ਯਾਦਵ ਬਣੇ ਪੰਜਾਬ ਦੇ ਕਾਰਜਕਾਰੀ ਡੀ.ਜੀ.ਪੀ.

ਗੌਰਵ ਯਾਦਵ ਪੰਜਾਬ ਦੇ ਨਵੇਂ ਕਾਰਜਕਾਰੀ ਡੀਜੀਪੀ ਹੋਣਗੇ। ਉਹ ਅੱਜ ਕਾਰਜਕਾਰੀ ਡੀਜੀਪੀ ਵਜੋਂ ਅਹੁਦਾ ਸੰਭਾਲਣਗੇ। ਡੀਜੀਪੀ ਵੀਕੇ ਭਾਵਰਾ ਦੇ ਛੁੱਟੀ 'ਤੇ ਚਲੇ ਜਾਣ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਉਨ੍ਹਾਂ ਨੂੰ ਚਾਰਜ ਦਿੱਤਾ ਹੈ...

ਗੌਰਵ ਯਾਦਵ ਪੰਜਾਬ ਦੇ ਨਵੇਂ ਕਾਰਜਕਾਰੀ ਡੀਜੀਪੀ ਹੋਣਗੇ। ਉਹ ਅੱਜ ਕਾਰਜਕਾਰੀ ਡੀਜੀਪੀ ਵਜੋਂ ਅਹੁਦਾ ਸੰਭਾਲਣਗੇ। ਡੀਜੀਪੀ ਵੀਕੇ ਭਾਵਰਾ ਦੇ ਛੁੱਟੀ 'ਤੇ ਚਲੇ ਜਾਣ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਉਨ੍ਹਾਂ ਨੂੰ ਚਾਰਜ ਦਿੱਤਾ ਹੈ। ਡੀਜੀਪੀ ਵੀਕੇ ਭਾਵਰਾ ਅੱਜ ਤੋਂ 2 ਮਹੀਨਿਆਂ ਦੀ ਛੁੱਟੀ 'ਤੇ ਚਲੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਕੇਂਦਰ ਵਿੱਚ ਡੈਪੂਟੇਸ਼ਨ ’ਤੇ ਜਾਣ ਲਈ ਪੱਤਰ ਵੀ ਲਿਖਿਆ ਹੈ। ਜਿਸ ਨੂੰ ਸੂਬਾ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਹੁਣ ਸੂਬਾ ਸਰਕਾਰ ਸਥਾਈ ਡੀਜੀਪੀ ਲਈ UPSC ਨੂੰ ਇੱਕ ਪੈਨਲ ਭੇਜੇਗੀ। ਜਿਸ ਤੋਂ ਬਾਅਦ ਸਥਾਈ ਡੀਜੀਪੀ ਨਿਯੁਕਤ ਕੀਤਾ ਜਾਵੇਗਾ। ਹਾਲਾਂਕਿ 6 ਮਹੀਨਿਆਂ ਲਈ ਸਰਕਾਰ ਕਾਰਜਕਾਰੀ ਡੀ.ਜੀ.ਪੀ. ਦੇ ਤੌਰ ਤੇ ਕੰਮ ਕਰ ਸਕਦੇ ਹਨ।  

1992 ਬੈਚ ਦੇ ਗੌਰਵ ਯਾਦਵ ਨੇ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੈ ਅਤੇ ਐਮ.ਏ. ਅਤੇ ਪੀ.ਐਚ.ਡੀ. ਹਨ। ਕਾਊਂਟਰ ਇੰਟੈਲੀਜੈਂਸ ਮਾਹਿਰ ਗੌਰਵ ਯਾਦਵ ਕੋਲ ਪੁਲਿਸਿੰਗ ਦਾ ਵਿਆਪਕ ਤਜਰਬਾ ਹੈ ਅਤੇ ਉਸ ਤੋਂ ਰਾਜ ਸਰਕਾਰ ਵਿੱਚ ਵੀ ਅਹਿਮ ਭੂਮਿਕਾ ਨਿਭਾਉਣ ਦੀ ਉਮੀਦ ਹੈ। ਇੱਕ ਆਈਜੀ ਵਜੋਂ,ਗੌਰਵ ਯਾਦਵ ਨੇ 2016 ਵਿੱਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਖੁਫੀਆ ਵਿੰਗ ਦੇ ਮੁਖੀ ਵਜੋਂ ਵੀ ਸੇਵਾਵਾਂ ਨਿਭਾਈਆਂ ਸਨ। ਉਹ ਹੁਣ ਤੱਕ ਸੂਬਾ ਪੁਲਿਸ ਵਿੱਚ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ ਅਤੇ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੌਰਾਨ ਵੀ ਕਈ ਅਹਿਮ ਅਹੁਦਿਆਂ 'ਤੇ ਰਹਿ ਚੁੱਕੇ ਹਨ। ਉਹ ਪੰਜਾਬ ਦੇ ਸਾਬਕਾ ਡੀਜੀਪੀ ਪੀਸੀ ਡੋਗਰਾ ਦੇ ਜਵਾਈ ਹਨ।

ਗੌਰਵ ਯਾਦਵ ਨੂੰ ਰਾਜ ਸਰਕਾਰ ਵੱਲੋਂ ਕਾਰਜਕਾਰੀ ਡੀਜੀਪੀ ਵਜੋਂ ਚੁਣਿਆ ਗਿਆ ਹੈ ਕਿਉਂਕਿ ਉਨ੍ਹਾਂ ਕੋਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰਨ ਦਾ ਵਿਸ਼ਾਲ ਤਜ਼ਰਬਾ ਹੈ। ਨਾਲ ਹੀ, ਪਿਛਲੇ 1 ਸਾਲ ਵਿੱਚ, ਤਿੰਨ ਡੀਜੀਪੀ ਇੰਦਰਪ੍ਰੀਤ ਸਿੰਘ ਸਹੋਤਾ, ਸਿਧਾਰਥ ਚਟੋਪਾਧਿਆਏ ਅਤੇ ਵੀਕੇ ਭਾਵਰਾ ਬਦਲੇ ਜਾ ਚੁਕੇ ਹਨ । ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਵਿੱਚ ਕੀ ਬਦਲਾਅ ਹੁੰਦੇ ਹਨ ।

Get the latest update about DGP GAURAV YADAV, check out more about NEW DGP PUNJAB, BREAKING NEWS & DGP GAURAV YADAV PUNJAB

Like us on Facebook or follow us on Twitter for more updates.