17 ਦਿਨਾਂ 'ਚ ਹੀ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਕਾਰੋਬਾਰੀ ਬਣੇ ਗੌਤਮ ਅਡਾਨੀ

ਅਡਾਨੀ ਨੇ ਇਕੱਲੇ 2022 ਵਿੱਚ ਆਪਣੀ ਕੁੱਲ ਜਾਇਦਾਦ ਵਿੱਚ 78.2 ਬਿਲੀਅਨ ਡਾਲਰ ਦਾ ਵਾਧਾ ਕੀਤਾ ਹੈ। ਇਹ ਕਿਸੇ ਵੀ ਕਾਰੋਬਾਰੀ ਨਾਲੋਂ 5 ਗੁਣਾ ਵੱਧ ਹੈ...

ਭਾਰਤੀ ਅਰਬਪਤੀ ਗੌਤਮ ਅਡਾਨੀ 154.7 ਬਿਲੀਅਨ ਡਾਲਰ (ਲਗਭਗ 12.34 ਲੱਖ ਕਰੋੜ ਰੁਪਏ) ਦੀ ਸੰਪਤੀ ਦੇ ਨਾਲ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਕਾਰੋਬਾਰੀ ਬਣ ਗਏ ਹਨ। ਇਹ ਕਾਰਨਾਮਾ ਉਨ੍ਹਾਂ ਨੇ ਸਿਰਫ 17 ਦਿਨਾਂ ਦੇ ਅੰਦਰ ਹੀ ਕਰ ਦਿਖਾਇਆ ਹੈ ਜਦੋਂ ਉਨ੍ਹਾਂ ਨੇ Louis Vuitton ਦੇ ਬਰਨਾਰਡ ਅਰਨੌਲਟ ਨੂੰ ਪਛਾੜ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਬਣੇ। ਉਹ ਫੋਰਬਸ ਦੀ ਰੀਅਲ ਟਾਈਮ ਅਰਬਪਤੀਆਂ ਦੀ ਸੂਚੀ ਮੁਤਾਬਕ ਇਹ ਪਹਿਲੀ ਵਾਰ ਹੈ ਜਦੋਂ ਕੋਈ ਏਸ਼ੀਅਨ ਫੋਰਬਸ ਅਰਬਪਤੀਆਂ ਦੇ ਸੂਚਕਾਂਕ ਦੇ ਸਿਖਰ-2 ਵਿੱਚ ਸ਼ਾਮਲ ਹੋਇਆ ਹੈ।

ਅਡਾਨੀ ਨੇ ਇਕੱਲੇ 2022 ਵਿੱਚ ਆਪਣੀ ਕੁੱਲ ਜਾਇਦਾਦ ਵਿੱਚ 78.2 ਬਿਲੀਅਨ ਡਾਲਰ ਦਾ ਵਾਧਾ ਕੀਤਾ ਹੈ। ਇਹ ਕਿਸੇ ਵੀ ਕਾਰੋਬਾਰੀ ਨਾਲੋਂ 5 ਗੁਣਾ ਵੱਧ ਹੈ। ਉਸ ਨੇ ਫਰਵਰੀ ਵਿੱਚ ਸਭ ਤੋਂ ਅਮੀਰ ਏਸ਼ੀਆਈ ਵਜੋਂ ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡਿਆ। 100 ਬਿਲੀਅਨ ਡਾਲਰ ਤੋਂ ਵੱਧ ਦੀ ਜਾਇਦਾਦ ਵਾਲੇ ਲੋਕਾਂ ਸੈਂਟੀਬਿਲਿਅਨੀਅਰਜ਼ ਕਲੱਬ ਵਿਚ ਗੌਤਮ ਅਡਾਨੀ 4 ਅਪ੍ਰੈਲ ਨੂੰ 'ਚ ਸ਼ਾਮਲ ਹੋਏ ਸਨ। ਇੱਕ ਸਾਲ ਪਹਿਲਾਂ, ਅਪ੍ਰੈਲ 2021 ਵਿੱਚ, ਅਡਾਨੀ ਦੀ ਕੁੱਲ ਜਾਇਦਾਦ $ 57 ਬਿਲੀਅਨ ਸੀ। ਵਿੱਤੀ ਸਾਲ 2021-2022 ਵਿੱਚ ਅਡਾਨੀ ਦੀ ਕੁੱਲ ਜਾਇਦਾਦ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧੀ। ਅਡਾਨੀ ਗਰੁੱਪ ਦੀਆਂ ਸੱਤ ਜਨਤਕ ਸੂਚੀਬੱਧ ਕੰਪਨੀਆਂ ਹਨ।


ਗੌਤਮ ਅਡਾਨੀ ਹੁਣ ਰੈਂਕਿੰਗ ਵਿੱਚ ਸਿਰਫ਼ ਐਲੋਨ ਮਸਕ ਤੋਂ ਪਿੱਛੇ ਰਹਿ ਗਏ ਹਨ। ਟੇਸਲਾ ਦੇ ਸੰਸਥਾਪਕ ਐਲੋਨ ਮਸਕ 21.83 ਲੱਖ ਕਰੋੜ (273.5 ਅਰਬ ਡਾਲਰ) ਦੀ ਸੰਪਤੀ ਨਾਲ ਪਹਿਲੇ ਨੰਬਰ 'ਤੇ ਹਨ। ਗੌਤਮ ਅਡਾਨੀ 154.7 ਬਿਲੀਅਨ ਡਾਲਰ (ਲਗਭਗ 12.34 ਲੱਖ ਕਰੋੜ ਰੁਪਏ) ਦੀ ਸੰਪਤੀ ਦੇ ਨਾਲ ਦੂਜੇ ਨੰਬਰ ਤੇ ਬਰਨਾਰਡ ਅਰਨੌਲਟ 12.27 ਲੱਖ ਕਰੋੜ ($153.8 ਬਿਲੀਅਨ) ਦੀ ਕੁੱਲ ਜਾਇਦਾਦ ਨਾਲ ਤੀਜੇ ਅਤੇ ਜੇਫ ਬੇਜੋਸ 11.95 ਲੱਖ ਕਰੋੜ ($149.7 ਬਿਲੀਅਨ) ਦੀ ਕੁੱਲ ਜਾਇਦਾਦ ਨਾਲ ਸੂਚੀ ਵਿੱਚ ਚੌਥੇ ਨੰਬਰ 'ਤੇ ਹਨ। ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਅਡਾਨੀ ਤੋਂ ਇਲਾਵਾ ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਫੋਰਬਸ ਦੀ ਟਾਪ-10 ਸੂਚੀ ਵਿੱਚ ਸ਼ਾਮਲ ਹੋਣ ਵਾਲੇ ਦੂਜੇ ਭਾਰਤੀ ਹਨ। ਮੁਕੇਸ਼ ਅੰਬਾਨੀ 7.35 ਲੱਖ ਕਰੋੜ ($92.1 ਬਿਲੀਅਨ) ਦੀ ਕੁੱਲ ਜਾਇਦਾਦ ਦੇ ਨਾਲ ਦੁਨੀਆ ਦੇ 8ਵੇਂ ਸਭ ਤੋਂ ਅਮੀਰ ਵਿਅਕਤੀ ਹਨ।
Get the latest update about gautam adani richest person, check out more about gautam adani net worth, gautam adani, 2nd richest person & gautam adani bussiness

Like us on Facebook or follow us on Twitter for more updates.