ਦੁਨੀਆ ਦੇ 500 ਸਭ ਤੋਂ ਅਮੀਰ ਲੋਕਾਂ ਨੇ 6 ਮਹੀਨਿਆਂ 'ਚ ਗੁਆਏ 111 ਲੱਖ ਕਰੋੜ ਰੁਪਏ, ਟਾਪ-10 'ਚ ਸਿਰਫ ਅਡਾਨੀ ਦੀ ਜਾਇਦਾਦ ਵਧੀ

2022 ਦੁਨੀਆ ਦੇ ਅਮੀਰਾਂ ਲਈ ਚੰਗਾ ਨਹੀਂ ਰਿਹਾ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੇ ਅਨੁਸਾਰ ਦੁਨੀਆ ਦੇ 500 ਸਭ ਤੋਂ ਅਮੀਰ ਲੋਕਾਂ ਨੇ ਇਸ ਸਾਲ ਹੁਣ ਤੱਕ 6 ਮਹੀਨਿਆਂ ਵਿਚ 1.4 ਟ੍ਰਿਲੀਅਨ ਡਾਲਰ (110 ...

2022 ਦੁਨੀਆ ਦੇ ਅਮੀਰਾਂ ਲਈ ਚੰਗਾ ਨਹੀਂ ਰਿਹਾ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੇ ਅਨੁਸਾਰ ਦੁਨੀਆ ਦੇ 500 ਸਭ ਤੋਂ ਅਮੀਰ ਲੋਕਾਂ ਨੇ ਇਸ ਸਾਲ ਹੁਣ ਤੱਕ 6 ਮਹੀਨਿਆਂ ਵਿਚ 1.4 ਟ੍ਰਿਲੀਅਨ ਡਾਲਰ (110 ਲੱਖ ਕਰੋੜ) ਦਾ ਨੁਕਸਾਨ ਕਰਵਾਇਆ ਹੈ। ਇਸ ਦੌਰਾਨ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਯਾਨੀ ਟੇਸਲਾ ਦੇ ਮਾਲਕ ਐਲੋਨ ਮਸਕ ਨੂੰ 4.73 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਅਮੇਜ਼ਨ ਦੇ ਮਾਲਕ ਜੈਫ ਬੇਜੋਸ ਦੀ ਸੰਪਤੀ 'ਚ 4.68 ਲੱਖ ਕਰੋੜ ਰੁਪਏ ਦੀ ਕਮੀ ਆਈ ਹੈ।

ਦੁਨੀਆ ਦੇ ਚੋਟੀ ਦੇ 10 ਅਮੀਰਾਂ ਵਿਚ ਸਿਰਫ਼ ਅਡਾਨੀ ਹੀ
ਦੁਨੀਆ ਦੇ 10 ਸਭ ਤੋਂ ਅਮੀਰ ਲੋਕਾਂ ਵਿੱਚੋਂ 9 ਦੀ ਦੌਲਤ ਵਿੱਚ ਇਸ ਸਾਲ ਗਿਰਾਵਟ ਆਈ ਹੈ। ਜਿਸ ਦੀ ਦੌਲਤ 'ਚ ਕੋਈ ਕਮੀ ਨਹੀਂ ਆਈ ਹੈ, ਉਹ ਹੈ ਅਡਾਨੀ ਗਰੁੱਪ ਦਾ ਮਾਲਕ ਗੌਤਮ ਅਡਾਨੀ। ਦੁਨੀਆ ਦੇ ਛੇਵੇਂ ਸਭ ਤੋਂ ਅਮੀਰ ਵਿਅਕਤੀ ਅਡਾਨੀ ਦੀ ਜਾਇਦਾਦ ਇਸ ਸਾਲ ਹੁਣ ਤੱਕ 1.76 ਲੱਖ ਕਰੋੜ ਰੁਪਏ ਵਧ ਗਈ ਹੈ।

ਪਿਛਲੇ 6 ਮਹੀਨਿਆਂ 'ਚ ਦੁਨੀਆ ਦੇ ਚੋਟੀ ਦੇ 10 ਸਭ ਤੋਂ ਅਮੀਰ ਲੋਕਾਂ ਦੀ ਜਾਇਦਾਦ ਦਾ ਹਾਲ

ਨਾਮ                       ਕੁੱਲ ਸੰਪਤੀ 'ਚ ਵਾਧਾ-ਘਾਟਾ                ਕੁੱਲ ਜਾਇਦਾਦ
ਐਲੋਨ ਮਸਕ          -4.73 ਲੱਖ ਕਰੋੜ ਰੁਪਏ                 16.58 ਲੱਖ ਕਰੋੜ ਰੁਪਏ
ਜੈਫ ਬੇਜੋਸ             -4.68 ਲੱਖ ਕਰੋੜ ਰੁਪਏ                 10.50 ਲੱਖ ਕਰੋੜ
ਬਰਨਾਰਡ ਅਰਨੌਲਟ -3.98 ਲੱਖ ਕਰੋੜ ਰੁਪਏ             10.11 ਲੱਖ ਕਰੋੜ ਰੁਪਏ
ਬਿਲ ਗੇਟਸ            -1.81 ਲੱਖ ਕਰੋੜ ਰੁਪਏ                  9.08 ਲੱਖ ਕਰੋੜ ਰੁਪਏ
ਲੈਰੀ ਪੇਜ               -2.31 ਲੱਖ ਕਰੋੜ ਰੁਪਏ                  7.84 ਲੱਖ ਕਰੋੜ ਰੁਪਏ
ਗੌਤਮ ਅਡਾਨੀ        +1.76 ਲੱਖ ਕਰੋੜ                          7.80 ਲੱਖ ਕਰੋੜ ਰੁਪਏ
ਵਾਰੇਨ ਬਫੇਟ          -98.69 ਹਜ਼ਾਰ ਕਰੋੜ ਰੁਪਏ           7.61 ਲੱਖ ਕਰੋੜ ਰੁਪਏ
ਸਰਗੇਈ ਬ੍ਰਿਨ         -2.24 ਲੱਖ ਕਰੋੜ ਰੁਪਏ                 7.53 ਲੱਖ ਕਰੋੜ ਰੁਪਏ
ਸਟੀਵ ਬਾਲਮਰ      -1.08 ਲੱਖ ਕਰੋੜ ਰੁਪਏ                 7.26 ਲੱਖ ਕਰੋੜ ਰੁਪਏ
ਲੈਰੀ ਐਲੀਸਨ        -1.57 ਲੱਖ ਕਰੋੜ ਰੁਪਏ                 6.88 ਲੱਖ ਕਰੋੜ ਰੁਪਏ

ਚਾਂਗਪੇਂਗ ਝਾਓ ਨੂੰ ਸਭ ਤੋਂ ਵੱਧ ਨੁਕਸਾਨ
ਬਿਨੈਂਸ ਦੇ ਸੰਸਥਾਪਕ ਅਤੇ ਸੀਈਓ ਚਾਂਗਪੇਂਗ ਝਾਓ ਨੂੰ 2022 ਦੇ ਪਹਿਲੇ 6 ਮਹੀਨਿਆਂ ਵਿੱਚ 6.26 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਮੇਟਾ ਦੇ ਮਾਲਕ ਮਾਰਕ ਜ਼ੁਕਰਬਰਗ ਦਾ ਨਾਂ ਵੀ ਇਸ ਲਿਸਟ 'ਚ ਹੈ। ਇਸ ਸਾਲ ਉਸ ਦੀ ਜਾਇਦਾਦ 5.20 ਲੱਖ ਕਰੋੜ ਰੁਪਏ ਘਟ ਕੇ 4.71 ਲੱਖ ਕਰੋੜ ਰੁਪਏ ਰਹਿ ਗਈ ਹੈ, ਜੋ ਕਿ ਅੱਧੇ ਤੋਂ ਵੱਧ ਗਿਰਾਵਟ ਹੈ।

ਇਨ੍ਹਾਂ ਨੂੰ ਹੋਇਆ ਸਭ ਤੋਂ ਵਧੇਰੇ ਨੁਕਸਾਨ
ਨਾਮ                           ਜਾਇਦਾਦ ਘਾਟਾ                  ਕੁੱਲ ਜਾਇਦਾਦ
ਚਾਂਗਪੇਂਗ ਝਾਓ           -6.26 ਲੱਖ ਕਰੋੜ ਰੁਪਏ      1.31 ਲੱਖ ਕਰੋੜ ਰੁਪਏ
ਮਾਰਕ ਜ਼ੁਕਰਬਰਗ     -5.20 ਲੱਖ ਕਰੋੜ ਰੁਪਏ      4.71 ਲੱਖ ਕਰੋੜ ਰੁਪਏ
ਐਲੋਨ ਮਸਕ              -4.73 ਲੱਖ ਕਰੋੜ ਰੁਪਏ      16.58 ਲੱਖ ਕਰੋੜ ਰੁਪਏ
ਜੈਫ ਬੇਜੋਸ                  -4.68 ਲੱਖ ਕਰੋੜ ਰੁਪਏ     10.50 ਲੱਖ ਕਰੋੜ
ਬਰਨਾਰਡ ਅਰਨੌਲਟ -3.98 ਲੱਖ ਕਰੋੜ ਰੁਪਏ      10.11 ਲੱਖ ਕਰੋੜ ਰੁਪਏ

ਮੁਕੇਸ਼ ਅੰਬਾਨੀ ਨੂੰ ਵੀ ਹੋਇਆ ਨੁਕਸਾਨ
ਦੂਜੇ ਪਾਸੇ ਜੇਕਰ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਦੀ ਸੰਪਤੀ 'ਚ 28.89 ਹਜ਼ਾਰ ਕਰੋੜ ਰੁਪਏ ਦੀ ਕਮੀ ਆਈ ਹੈ। ਇਸ ਗਿਰਾਵਟ ਤੋਂ ਬਾਅਦ ਉਨ੍ਹਾਂ ਦੀ ਕੁੱਲ ਜਾਇਦਾਦ 5.08 ਲੱਖ ਕਰੋੜ ਰੁਪਏ 'ਤੇ ਆ ਗਈ ਹੈ। ਮੁਕੇਸ਼ ਅੰਬਾਨੀ ਦੁਨੀਆ ਦੇ 11ਵੇਂ ਸਭ ਤੋਂ ਅਮੀਰ ਵਿਅਕਤੀ ਹਨ।

Get the latest update about Truescoop News, check out more about jeff bezos, gautam adani, elon musk & worlds richest

Like us on Facebook or follow us on Twitter for more updates.