ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨਾ ਨਹੀਂ ਹੈ ਸੌਖਾ, ਮਹੀਨੇ ਨਹੀਂ ਬਲਕਿ ਸਾਲਾਂ ਇੰਤਜ਼ਾਰ ਕਰ ਰਹੇ ਪੰਜਾਬੀ

ਕੈਨੇਡਾ ਵਿੱਚ ਕਈ ਸਾਲ ਬਿਤਾਉਣ ਅਤੇ ਸਥਾਈ ਨਿਵਾਸ ਦੀ ਇਜਾਜ਼ਤ ਲੈਣ ਤੋਂ ਬਾਅਦ, ਲੱਖਾਂ ਲੋਕ ਅਜੇ ਵੀ ਕੈਨੇਡੀਅਨ ਨਾਗਰਿਕਤਾ ਪ੍ਰਾਪਤ ਕਰਨ ਵਿੱਚ ਅਸਮਰੱਥ ਹਨ। ਅਸਲ ਵਿਚ ਕੋਵਿਡ-19 ਤੋਂ ਲੈ ਕੇ ਦੁਨੀਆ ਭਰ ਵਿੱਚ ਬਹੁਤ ...

ਜਲੰਧਰ- ਕੈਨੇਡਾ ਵਿੱਚ ਕਈ ਸਾਲ ਬਿਤਾਉਣ ਅਤੇ ਸਥਾਈ ਨਿਵਾਸ ਦੀ ਇਜਾਜ਼ਤ ਲੈਣ ਤੋਂ ਬਾਅਦ, ਲੱਖਾਂ ਲੋਕ ਅਜੇ ਵੀ ਕੈਨੇਡੀਅਨ ਨਾਗਰਿਕਤਾ ਪ੍ਰਾਪਤ ਕਰਨ ਵਿੱਚ ਅਸਮਰੱਥ ਹਨ। ਅਸਲ ਵਿਚ ਕੋਵਿਡ-19 ਤੋਂ ਲੈ ਕੇ ਦੁਨੀਆ ਭਰ ਵਿੱਚ ਬਹੁਤ ਸਾਰੇ ਸ਼ਰਨਾਰਥੀ ਸੰਕਟਾਂ ਤੱਕ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਇੱਕ ਬਹੁਤ ਵੱਡਾ ਬੈਕਲਾਗ ਇਕੱਠਾ ਹੋਇਆ ਹੈ ਅਤੇ ਦੋ ਸਾਲਾਂ ਤੋਂ ਵੱਧ ਸਮੇਂ ਲਈ ਦੇਰੀ ਹੋਈ ਹੈ।

ਲੋਕਾਂ ਨੂੰ ਅਪਲਾਈ ਕਰਨ ਤੋਂ ਬਾਅਦ ਆਪਣੀ ਨਾਗਰਿਕਤਾ ਦੀ ਸਹੁੰ ਚੁੱਕਣ ਲਈ ਦੋ ਸਾਲ ਤੋਂ ਵੱਧ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਕੋਵਿਡ ਤੋਂ ਪਹਿਲਾਂ ਇਸ ਪ੍ਰਕਿਰਿਆ ਨੂੰ ਸਿਰਫ਼ ਦੋ-ਚਾਰ ਮਹੀਨੇ ਲੱਗਦੇ ਸਨ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਸਾਲਾਂ ਤੋਂ ਆਪਣੀਆਂ ਨਾਗਰਿਕਤਾ ਅਰਜ਼ੀਆਂ ਦੇ ਮਨਜ਼ੂਰ ਹੋਣ ਦੀ ਉਡੀਕ ਕਰ ਰਹੇ ਹਨ ਅਤੇ ਅਜੇ ਵੀ ਉਨ੍ਹਾਂ ਦੇ ਹੱਥਾਂ ਵਿੱਚ ਕੈਨੇਡੀਅਨ ਪਾਸਪੋਰਟ ਨਹੀਂ ਹੈ।

ਇਸ ਦੌਰਾਨ ਕਈ ਕੈਨੇਡਾ ਦੀ ਨਾਗਰਿਕਤਾ ਦੀ ਉਡੀਕ ਕਰ ਰਹੇ ਕਈ ਲੋਕ ਅਜਿਹੇ ਵੀ ਹਨ ਜੋ 2010 ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਆਏ ਸਨ। ਗ੍ਰੈਜੂਏਟ ਹੋਣ ਤੋਂ ਬਾਅਦ 2011 ਵਿੱਚ ਸਥਾਈ ਨਿਵਾਸ ਲਈ ਯੋਗ ਹੋਣ ਤੱਕ ਵਰਕ ਪਰਮਿਟ ਪ੍ਰਾਪਤ ਕੀਤਾ। ਪਰ ਉਨ੍ਹਾਂ ਨੂੰ ਅਜੇ ਤੱਕ ਵੀ ਨਾਗਰਿਕਤਾ ਲਈ ਕਾਲ ਨਹੀਂ ਆਈ ਸੀ। ਇਸ ਤੋਂ ਇਲਾਵਾ ਕਈ ਵਿਦਿਆਰਥੀਆਂ ਨੂੰ ਦੋ ਸਾਲ ਤੱਕ ਦਾ ਸਮਾਂ ਹੋ ਚੁੱਕਿਆ ਹੈ ਪਰ ਅਜੇ ਵੀ ਉਨ੍ਹਾਂ ਨੂੰ ਨਾਗਰਿਕਤਾ ਲਈ ਕਾਲ ਨਹੀਂ ਆਈ ਹੈ। ਸਿਟੀਜ਼ਨਸ਼ਿਪ ਦਫ਼ਤਰ ਵਿੱਚ ਦੇਰੀ ਕਾਰਨ ਬਿਨੈਕਾਰਾਂ ਨੂੰ ਕੈਨੇਡੀਅਨ ਬਣਨ ਲਈ ਸਾਲਾਂ ਦੀ ਉਡੀਕ ਕਰਨੀ ਪੈਂਦੀ ਹੈ। ਅਸਲ ਵਿੱਚ ਨਾਗਰਿਕਤਾ ਦੀ ਸਹੁੰ ਚੁੱਕਣ ਤੋਂ ਬਾਅਦ, ਪ੍ਰਵਾਸੀ ਹੋਰ ਬਹੁਤ ਸਾਰੇ ਅਧਿਕਾਰ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਨ, ਜਿਨ੍ਹਾਂ ਵਿੱਚ ਸਭ ਤੋਂ ਪ੍ਰਮੁੱਖ ਵੋਟ ਦਾ ਅਧਿਕਾਰ ਹੈ। ਸਥਾਈ ਨਾਗਰਿਕਤਾ ਪ੍ਰਾਪਤ ਕਰਨ ਤੋਂ ਬਾਅਦ ਹੀ ਉਹ ਸਿਟੀ ਕੌਂਸਲ, ਸਟੇਟ ਅਸੈਂਬਲੀ ਅਤੇ ਫੈਡਰਲ ਸਰਕਾਰ ਲਈ ਵੋਟ ਪਾਉਣ ਦੇ ਯੋਗ ਹੁੰਦੇ ਹਨ।

ਇਸ ਵੇਲੇ 453,000 ਤੋਂ ਵੱਧ ਲੋਕ ਇਹ ਜਾਣਨ ਦੀ ਉਡੀਕ ਕਰ ਰਹੇ ਹਨ ਕਿ ਉਹ ਕਿਸ ਦਿਨ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨਗੇ, ਜਿਨ੍ਹਾਂ ਵਿੱਚੋਂ ਲਗਭਗ 50 ਹਜ਼ਾਰ ਇਕੱਲੇ ਪੰਜਾਬ ਦੇ ਹਨ।

Get the latest update about not easy, check out more about Punjabis, True scoop News, Canadian citizenship & Online Punjabi News

Like us on Facebook or follow us on Twitter for more updates.