ਗਾਜ਼ੀਆਬਾਦ: ਵਿਜੇਨਗਰ 'ਚ 12 ਲੋਕਾਂ ਤੇ ਪਾਲਤੂ ਪਿਟਬੁੱਲ ਨੇ ਕੀਤਾ ਹਮਲਾ, ਦਹਿਸ਼ਤ 'ਚ ਆਏ ਗੁਆਂਢੀਆਂ ਦੇ ਮਾਲਕ ਖਿਲਾਫ ਦਰਜ਼ ਕਰਵਾਈ FIR

ਮਾਮਲਾ ਗਾਜ਼ੀਆਬਾਦ ਦੇ ਵਿਜੇਨਗਰ ਥਾਣਾ ਖੇਤਰ ਦੇ ਸੈਕਟਰ-11 ਦਾ ਹੈ ਜਿਥੇ ਪਾਲਤੂ ਪਿਟਬੁੱਲ ਕੁੱਤੇ ਨੇ ਇਲਾਕੇ ਦੇ 10-12 ਲੋਕਾਂ ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਕੁੱਤੇ ਨੂੰ ਲਾਪਰਵਾਹੀ ਨਾਲ ਰੱਖਣ ਦੇ ਦੋਸ਼ 'ਚ ਇਲਾਕੇ ਦੇ ਕੁਝ ਲੋਕਾਂ ਨੇ ਮਾਲਕ ਸ਼ਰਦ ਖਿਲਾਫ ਰਿਪੋਰਟ ਦਰਜ ਕਰਵਾਈ ਹੈ...

ਮਾਮਲਾ ਗਾਜ਼ੀਆਬਾਦ ਦੇ ਵਿਜੇਨਗਰ ਥਾਣਾ ਖੇਤਰ ਦੇ ਸੈਕਟਰ-11 ਦਾ ਹੈ ਜਿਥੇ ਪਾਲਤੂ ਪਿਟਬੁੱਲ ਕੁੱਤੇ ਨੇ ਇਲਾਕੇ ਦੇ 10-12 ਲੋਕਾਂ ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਕੁੱਤੇ ਨੂੰ ਲਾਪਰਵਾਹੀ ਨਾਲ ਰੱਖਣ ਦੇ ਦੋਸ਼ 'ਚ ਇਲਾਕੇ ਦੇ ਕੁਝ ਲੋਕਾਂ ਨੇ ਮਾਲਕ ਸ਼ਰਦ ਖਿਲਾਫ ਰਿਪੋਰਟ ਦਰਜ ਕਰਵਾਈ ਹੈ। ਵਿਜੇਨਗਰ ਥਾਣੇ ਪੁੱਜੇ ਪੀੜਤਾਂ ਦਾ ਦੋਸ਼ ਹੈ ਕਿ ਮਾਲਕ ਸ਼ਰਦ ਕਈ ਵਾਰ ਕਹਿਣ 'ਤੇ ਵੀ ਪਿਟਬੁਲ ਨਸਲ ਦੇ ਆਪਣੇ ਪਾਲਤੂ ਕੁੱਤੇ ਨੂੰ ਖੁੱਲ੍ਹਾ ਛੱਡ ਦਿੰਦਾ ਹੈ। ਹੁਣ ਤੱਕ ਕੁੱਤੇ ਨੇ 10 ਤੋਂ 12 ਲੋਕਾਂ ਜਿਨ੍ਹਾਂ 'ਚ ਕਈ ਬੱਚੇ ਵੀ ਸ਼ਾਮਲ ਹਨ 'ਤੇ ਹਮਲਾ ਕਰ ਦਿੱਤਾ। ਇਸ ਕਾਰਨ ਇਲਾਕੇ ਦੇ ਲੋਕ ਕਾਫੀ ਦਹਿਸ਼ਤ 'ਚ ਆਏ ਹੋਏ ਹਨ।


ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਪੀੜ੍ਹਤ ਵਿਅਕਤੀ ਨੇ ਦੱਸਿਆ ਕਿ ਦੋਸ਼ੀ ਸ਼ਰਦ ਵਲੋਂ ਆਪਣੇ ਪਿਟਬੁਲ ਨਸਲ ਦੇ ਕੁੱਤੇ ਨੂੰ ਖੁੱਲ੍ਹਾ ਛੱਡ ਦਿੱਤਾ ਜਾਂਦਾ ਸੀ। ਇਕ ਦਿਨ ਸੈਲੂਨ ਜਾਂਦੇ ਸਮੇਂ ਕੁੱਤੇ ਨੇ ਉਸ 'ਤੇ ਹਮਲਾ ਕਰ ਦਿੱਤਾ। ਇਸ ਮਾਮਲੇ ਵਿੱਚ ਕਲੋਨੀ ਦੇ ਵਸਨੀਕਾਂ ਨੇ ਵੀ ਪੁਲੀਸ ਨੂੰ ਲਾਪਰਵਾਹੀ ਨਾਲ ਕੁੱਤੇ ਰੱਖਣ ਦੀ ਸੂਚਨਾ ਦਿੱਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਕੁੱਤਿਆਂ ਦੇ ਹਮਲੇ ਕਾਰਨ ਇਲਾਕੇ ਦੇ ਲੋਕ ਡਰੇ ਹੋਏ ਹਨ। ਸ਼ਿਕਾਇਤ ਤੋਂ ਬਾਅਦ ਕੁੱਤੇ ਦੇ ਮਾਲਕ ਸ਼ਰਦ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਤੇ ਨਾਲ ਹੀ ਮਾਲਕ ਕੋਲੋਂ ਕੁੱਤਾ ਰੱਖਣ ਦੇ ਲਾਇਸੈਂਸ ਸਬੰਧੀ ਜਾਣਕਾਰੀ ਮੰਗੀ ਗਈ ਹੈ। 

ਪਸ਼ੂ ਭਲਾਈ ਵਿਭਾਗ, ਨਗਰ ਨਿਗਮ ਦੇ ਅਧਿਕਾਰੀਆਂ ਮੁਤਾਬਿਕ ਨਵੇਂ ਨਿਯਮਾਂ ਅਨੁਸਾਰ ਜੇਕਰ ਕੋਈ ਪਾਲਤੂ ਜਾਨਵਰ ਕਿਸੇ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਸ ਦਾ ਮਾਲਕ ਤਾਂ ਜ਼ਿੰਮੇਵਾਰ ਹੋਵੇਗਾ ਹੀ, ਨਾਲ ਹੀ ਇਸ ਸਬੰਧੀ ਕੇਸ ਵੀ ਦਰਜ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਨਗਰ ਨਿਗਮ ਵੱਲੋਂ ਕੁੱਤਿਆਂ ਨੂੰ ਰੱਖਣ ਲਈ ਆਨਲਾਈਨ ਅਤੇ ਆਫਲਾਈਨ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। 

Get the latest update about PITBULL ATTACK, check out more about Ghaziabad VIJAYNAGAR, Ghaziabad NEWS, POLICE & NATIONAL NEWS

Like us on Facebook or follow us on Twitter for more updates.