11 ਘੀ ਉਤਪਾਦਕ ਇਕਾਈਆਂ ਦਾ ਪਰਦਾਫਾਸ਼ ਕਰਕੇ ਲਾਇਸੈਂਸ ਕੀਤੇ ਰੱਦ

ਫੂਡ ਸੇਫਟੀ ਦੀਆਂ ਟੀਮਾਂ ਨੇ ਵਾਜਿਬ ਲਾਇਸੈਂਸ ਤੋਂ ਬਿਨਾਂ ਭੋਜਨ ਪਕਾਉਣ ਵਾਲੇ ਮਾਧਿਅਮ (ਕੁਕਿੰਗ ਮੀਡੀਅਮ) ਦਾ ਉਤਪਾਦਨ ਕਰਨ ਵਾਲੀਆਂ 11 ਘੀ ਉਤਪਾਦਕ ਇਕਾਈਆਂ ਦਾ ਪਰਦਾਫਾਸ਼ ਕਰਕੇ ਲਾਇਸੈਂਸ ਰੱਦ ਕੀਤੇ...

ਚੰਡੀਗੜ੍ਹ— ਫੂਡ ਸੇਫਟੀ ਦੀਆਂ ਟੀਮਾਂ ਨੇ ਵਾਜਿਬ ਲਾਇਸੈਂਸ ਤੋਂ ਬਿਨਾਂ ਭੋਜਨ ਪਕਾਉਣ ਵਾਲੇ ਮਾਧਿਅਮ (ਕੁਕਿੰਗ ਮੀਡੀਅਮ) ਦਾ ਉਤਪਾਦਨ ਕਰਨ ਵਾਲੀਆਂ 11 ਘੀ ਉਤਪਾਦਕ ਇਕਾਈਆਂ ਦਾ ਪਰਦਾਫਾਸ਼ ਕਰਕੇ ਲਾਇਸੈਂਸ ਰੱਦ ਕੀਤੇ ਹਨ। ਇਹ ਜਾਣਕਾਰੀ ਫੂਡ ਤੇ ਡਰੱਗ ਪ੍ਰਬੰਧਨ , ਪੰਜਾਬ ਦੇ ਕਮਿਸ਼ਨਰ ਕੇ. ਐੱਸ. ਪੰਨੂ ਨੇ ਦਿੱਤੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਪੰਨੂ ਨੇ ਦੱਸਿਆ ਕਿ ਘੀ ਦੇ ਉਤਪਾਦਨ ਲਈ ਫਰਮਾਂ ਨੂੰ ਸੂਬਾ ਸਰਕਾਰ ਪਾਸੋਂ ਇਕ ਲਾਇਸੈਂਸ ਲੈਣਾ ਲੋੜੀਂਦਾ ਹੁੰਦਾ ਹੈ ਪਰ ਭੋਜਨ ਪਕਾਉਣ ਵਾਲੇ ਮਾਧਿਅਮ ਜਿਨ੍ਹਾਂ 'ਚ ਬਨਸਪਤੀ ਤੇਲਾਂ ਅਤੇ ਦੁੱਧ ਦੀ ਫੈਟ ਨੂੰ ਮਿਲਾਇਆ ਜਾਂਦਾ ਹੈ, ਲਈ ਕੇਂਦਰੀ ਏਜੰਸੀ ਤੋਂ ਪ੍ਰੋਪਰਾਇਟ੍ਰੀ ਕੈਟਗਰੀ ਤਹਿਤ ਲਾਇਸੈਂਸ ਲੈਣਾ ਜ਼ਰੂਰੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਏਜੰਸੀ ਵੱਲੋਂ ਪ੍ਰੋਪਰਾਇਟ੍ਰੀ ਕੈਟਗਰੀ ਵਾਲੇ ਲਾਇਸੈਂਸ ਉਦੋਂ ਦਿੱਤੇ ਜਾਂਦੇ ਹਨ ਜਦੋਂ ਮਿਲਾਏ ਗਏ ਤੱਤਾਂ ਦੀ ਮਿਕਦਾਰ ਲੋੜੀਂਦੇ ਮਾਪਦੰਡਾਂ ਮੁਤਾਬਕ ਪਾਈ ਜਾਵੇ। ਉਨ੍ਹਾਂ ਅੱਗੇ ਦੱਸਿਆ ਕਿ ਘਟੀਆ ਦਰਜੇ ਦਾ ਕੁਕਿੰਗ ਮੀਡੀਅਮ ਬਣਾਉਣ ਵਾਲੇ ਉਤਪਾਦਕ ਨਾ ਕੇਵਲ ਨਿਯਮਾਂ ਦੀ ਉਲੰਘਣਾ ਕਰਦੇ ਹਨ ਸਗੋਂ ਦੇਸੀ ਘੀ ਉਤਪਾਦਨ ਦੇ ਨਾਂ ਹੇਠ ਅਜਿਹਾ ਘਟੀਆ ਦਰਜੇ ਦਾ ਕੁਕਿੰਗ ਮੀਡੀਅਮ ਬਣਾ ਕੇ ਲੋਕਾਂ ਅਤੇ ਫੂਡ ਸੇਫਟੀ ਦੀਆਂ ਟੀਮਾਂ ਨੂੰ ਗੁਮਰਾਹ ਕਰਦੇ ਹਨ।

ਟਰੂ ਸਕੂਪ ਸਪੈਸ਼ਲ : ਆਖਿਰ ਪੰਜਾਬ ਦਾ ਕਿਹੜਾ ਵੱਡਾ ਨੇਤਾ ਸਵਿਸ ਬੈਂਕ 'ਚ ਕਰ ਰਿਹੈ ਕਾਲਾ ਧਨ ਇਕੱਠਾ

ਸ੍ਰੀ ਪੰਨੂ ਨੇ ਦੱਸਿਆ ਕਿ ਕਿਉਂ ਜੋ ਇਨ੍ਹਾਂ ਫਰਮਾਂ ਕੋਲ ਘੀ ਦੇ ਉਤਪਾਦਨ ਦਾ ਲਾਇਸੈਂਸ ਸੀ ਪਰ ਇਹ ਕੁਕਿੰਗ ਮੀਡੀਅਮ ਦਾ ਉਤਪਾਦਨ ਕਰਦੇ ਪਾਏ ਗਏ ਇਸ ਲਈ ਇਨ੍ਹਾਂ ਫਰਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਉਕਤ ਫਰਮਾਂ ਵੱਲੋਂ ਸੰਤੁਸ਼ਟੀ ਪੂਰਨ ਜਵਾਬ ਨਾ ਮਿਲਣ ਕਰਕੇ ਇਨ੍ਹਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ ਤਾਂ ਜੋ ਇਹ ਫਰਮਾਂ ਆਪਣੇ ਲਾਇਸੈਂਸਾਂ ਦੀ ਦੁਰਵਰਤੋਂ ਨਾ ਕਰ ਸਕਣ। ਇਹ ਉਦੋਂ ਤੱਕ ਕੁਕਿੰਗ ਮੀਡੀਅਮ ਦਾ ਉਤਪਾਦਨ/ਵਿਕਰੀ ਨਹੀਂ ਕਰ ਸਕਦੇ ਜਦੋਂ ਤੱਕ ਨਿਰਧਾਰਤ ਸ੍ਰੇਣੀ ਅਧੀਨ ਲੋੜੀਂਦਾ ਲਾਇਸੈਂਸ ਪ੍ਰਾਪਤ ਨਾ ਕਰ ਲੈਣ। ਜਿਨ੍ਹਾਂ ਫਰਮਾਂ ਦੇ ਲਾਇਸੈਂਸ ਰੱਦ ਹੋਏ ਹਨ ਉਨ੍ਹਾਂ ਵਿਚੋਂ ਜ਼ਿਲ੍ਹਾਂ ਬਡਿੰਠਾ ਦੀਆਂ 8 ਫਰਮਾਂ ਜਿਵੇਂ ਨਿਊ ਐਸ.ਕੇ. ਐਗਰੋ ਇੰਡਸਟਰੀ, ਅਸ਼ੋਕਾ ਐਗਰੋ, ਅਨਮੋਲ ਫੂਡ ਰਾਮਪੁਰਾ ਫੂਲ, ਸ੍ਰੀ ਬਾਲਾਜੀ ਟ੍ਰੇਡਿੰਗ, ਬੀ.ਐਸ ਐਗਰੋ, ਗੋਇਲ ਸੰਨਜ਼, ਏ.ਆਰ ਐਗਰੋ ਇੰਡਸਟਰੀ ਅਤੇ ਮੈਰੀ ਐਗਰੋ ਅਤੇ ਜ਼ਿਲ੍ਹਾ ਮਾਨਸਾ ਤੋਂ ਗਣੇਸ਼ ਐਗਰੋ ਫੂਡਜ਼ ਤੇ ਸ੍ਰੀ ਸ਼ਿਨਾ ਫੂਡਜ਼ ਅਤੇ ਬਰਨਾਲਾ ਦੀ ਜੁਗਲ ਕਿਸ਼ੋਰ ਐਂਡ ਕੰਪਨੀ ਸ਼ਾਮਲ ਹਨ।

Get the latest update about Punjab News, check out more about K S Pannu, News In Punjabi, Ghee Manufacturing Units & True Scoop News

Like us on Facebook or follow us on Twitter for more updates.