ਭਾਰਤ ਵਲੋਂ ਅੱਵਤਦੀ ਲਾਂਚ ਪੈਡ ਤੇ ਸੈਨਿਕ ਟਿਕਾਣੇ ਤਬਾਹ ਕਰਨ ਦੇ ਸਦਮੇ 'ਚ ਪਾਕਿ ਨੇ ਲਿਆ ਇਹ ਫੈਸਲਾ

8 ਮਹੀਨਿਆਂ 'ਚ ਚੌਥੀ ਵਾਰ ਪਾਸਿਕਤਾਨ ਆਪਣੇ ਏਅਰ ਸਪੇਸ ਨੂੰ ਭਾਰਤ ਲਈ ਬੰਦ ਕਰਨ ਜਾ ਰਿਹਾ ਹੈ। ਇਮਰਾਨ ਖ਼ਾਨ ਸਰਕਾਰ 'ਚ ਸਿਵਲ ਹਵਾਬਾਜ਼ੀ ਮੰਤਰੀ ਗੁਲਾਮ ਸਰਵਰ ਖ਼ਾਨ ਨੇ ਇਸਲਾਮਾਬਾਦ 'ਚ ਇਹ ਜਾਣਕਾਰੀ...

ਇਸਲਾਮਾਬਾਦ— 8 ਮਹੀਨਿਆਂ 'ਚ ਚੌਥੀ ਵਾਰ ਪਾਸਿਕਤਾਨ ਆਪਣੇ ਏਅਰ ਸਪੇਸ ਨੂੰ ਭਾਰਤ ਲਈ ਬੰਦ ਕਰਨ ਜਾ ਰਿਹਾ ਹੈ। ਇਮਰਾਨ ਖ਼ਾਨ ਸਰਕਾਰ 'ਚ ਸਿਵਲ ਹਵਾਬਾਜ਼ੀ ਮੰਤਰੀ ਗੁਲਾਮ ਸਰਵਰ ਖ਼ਾਨ ਨੇ ਇਸਲਾਮਾਬਾਦ 'ਚ ਇਹ ਜਾਣਕਾਰੀ ਦਿੱਤੀ। ਪਾਕਿਸਤਾਨ ਨੇ ਭਾਰਤੀ ਸੈਨਾ 'ਤੇ ਲਗਾਤਾਰ ਸੀਜ਼ਫਾਈਰ ਦੀ ਉਲੰਘਣਾ ਦਾ ਇਲਜ਼ਾਮ ਲਾਇਆ ਹੈ। ਪਿਛਲੇ ਮਹੀਨੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤਿੰਨ ਯੂਰਪੀ ਦੇਸ਼ਾਂ ਦੀ ਯਾਤਰਾ 'ਤੇ ਗਏ ਸੀ ਤੇ ਪਾਕਿ ਨੇ ਕੋਵਿੰਦ ਲਈ ਏਅਰਸਪੇਸ ਖੋਲ੍ਹ ਦਿੱਤੇ ਸੀ।

ਸੰਤ ਰਵਿਦਾਸ ਮੰਦਰ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਦੇ ਪ੍ਰਸਤਾਵ 'ਤੇ ਸੁਪਰੀਮ ਕੋਰਟ ਨੇ ਲਗਾਈ ਮੋਹਰ

ਐਤਵਾਰ ਨੂੰ ਭਾਰਤੀ ਸੈਨਾ ਨੇ ਬਗੈਰ ਐੱਲ. ਓ ਸੀ ਪਾਰ ਕੀਤੇ ਪੀ. ਓ. ਕੇ 'ਚ ਜੰਮ ਕੇ ਫਾਈਰਿੰਗ ਕੀਤੀ ਸੀ। ਇਸ 'ਚ ਕਈ ਅੱਵਤਦੀ ਲਾਂਚ ਪੈਡ ਤੇ ਸੈਨਿਕ ਟਿਕਾਣੇ ਤਬਾਹ ਕੀਤੇ ਗਏ ਸੀ। ਪਾਕਿਸਤਾਨ ਸਰਕਾਰ ਭਾਰਤ ਦੀ ਇਸ ਕਾਰਵਾਈ ਨਾਲ ਸਦਮੇ 'ਚ ਹੈ। ਇਸ ਘਟਨਾ ਤੋਂ ਕੁਝ ਸਮੇਂ ਬਾਅਦ ਇਮਰਾਨ ਦੇ ਮੰਤਰੀ ਨੇ ਕਿਹਾ ਕਿ ਭਾਰਤ ਐੱਲ. ਓ. ਸੀ 'ਤੇ ਲਗਾਤਾਰ ਫਾਈਰਿੰਗ ਕਰ ਰਿਹਾ ਹੈ। ਅਸੀਂ ਉਨ੍ਹਾਂ ਦੇ ਜਹਾਜ਼ਾਂ ਲਈ ਆਪਣਾ ਏਅਰ ਸਪੇਸ ਇਸਤਮਾਲ ਨਹੀਂ ਕਰਨ ਦਿਆਂਗੇ।

ਕੁੜੀ ਨੂੰ 'ਕਾਲ ਗਰਲ' ਕਹਿ ਕੇ ਖੁਦਕੁਸ਼ੀ ਲਈ ਉਕਸਾਉਣ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਪਿਛਲੇ 8 ਮਹੀਨਿਆਂ 'ਚ ਪਾਕਿਸਤਾਨ ਆਪਣੇ ਏਅਰ ਸਪੇਸ ਬੰਦ ਕਰਨ ਦੀ ਹਰਕਤਾਂ ਪਹਿਲਾਂ ਵੀ ਤਿੰਨ ਵਾਰ ਕਰ ਚੁੱਕਾ ਹੈ। ਅਗਸਤ 'ਚ ਏਅਰ ਇੰਡੀਆ ਨੇ ਕਿਹਾ ਸੀ ਕਿ ਪਾਕਿਸਤਾਨੀ ਏਅਰਸਪੇਸ ਬੰਦ ਹੋਣ ਨਾਲ ਜ਼ਿਆਦਾ ਫਰਕ ਨਹੀਂ ਪਵੇਗਾ। ਬਾਲਾਕੋਟ ਏਅਰ ਸਟ੍ਰਾਈਕ ਤੋਂ ਬਾਅਦ ਪਾਕਿ ਨੇ ਆਪਣਾ ਏਅਰਸਪੇਸ 139 ਦਿਨ ਬੰਦ ਰੱਖਿਆ ਸੀ, ਜਿਸ ਕਰਕੇ ਏਅਰ ਇੰਡੀਆ ਨੂੰ 491 ਕਰੋੜ ਰੁਪਏ ਤੱਕ ਦਾ ਨੁਕਸਾਨ ਹੋਇਆ ਸੀ।

Get the latest update about Ghulam Sarwar Khan, check out more about True Scoop News, International News, Pak Minister For Civil Aviation & Pakistan News

Like us on Facebook or follow us on Twitter for more updates.