Viral Video : ਵਿਅਕਤੀ ਨੇ ਅਜਗਰ ਨੂੰ ਛੇੜਨ ਦੀ ਕਰ ਦਿੱਤੀ ਗਲਤੀ, ਦੇਖੋ ਫਿਰ ਕੀ ਹੋਇਆ

ਸੱਪ ਇਸ ਦੁਨੀਆ 'ਚ ਪਾਏ ਜਾਣ ਵਾਲੇ ਸਭ ਤੋਂ ਖਤਰਨਾਕ ਪ੍ਰਾਣੀਆਂ 'ਚੋਂ ਇ...

ਵੈੱਬ ਡੈਸਕ - ਸੱਪ ਇਸ ਦੁਨੀਆ 'ਚ ਪਾਏ ਜਾਣ ਵਾਲੇ ਸਭ ਤੋਂ ਖਤਰਨਾਕ ਪ੍ਰਾਣੀਆਂ 'ਚੋਂ ਇਕ ਹੈ, ਜਿਸ ਤੋਂ ਦੂਰ ਰਹਿਣਾ ਹੀ ਬਿਹਤਰ ਹੈ। ਭਾਵੇਂ ਦੁਨੀਆਂ ਭਰ ਵਿਚ ਸੱਪਾਂ ਦੀਆਂ ਹਜ਼ਾਰਾਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸੱਪਾਂ ਦੀਆਂ ਸਾਰੀਆਂ ਪ੍ਰਜਾਤੀਆਂ ਜ਼ਹਿਰੀਲੀਆਂ ਨਹੀਂ ਹੁੰਦੀਆਂ। ਕੁਝ ਹੀ ਅਜਿਹੇ ਸੱਪ ਹਨ, ਜਿਨ੍ਹਾਂ ਨੂੰ ਬਹੁਤ ਜ਼ਹਿਰੀਲਾ ਮੰਨਿਆ ਜਾਂਦਾ ਹੈ। ਅਜਗਰ ਅਤੇ ਐਨਾਕਾਂਡਾ ਵਰਗੇ ਸੱਪ ਜ਼ਹਿਰੀਲੇ ਨਹੀਂ ਹੁੰਦੇ, ਪਰ ਇਹ ਯਕੀਨੀ ਤੌਰ 'ਤੇ ਖਤਰਨਾਕ ਸੱਪਾਂ ਵਿਚ ਗਿਣੇ ਜਾਂਦੇ ਹਨ, ਕਿਉਂਕਿ ਇਹ ਬਹੁਤ ਵੱਡੇ ਹੁੰਦੇ ਹਨ ਅਤੇ ਇਹ ਫੜ ਕੇ ਹੀ ਇਨਸਾਨਾਂ ਨੂੰ ਮਾਰਨ ਦੀ ਤਾਕਤ ਰੱਖਦੇ ਹਨ। ਸੋਸ਼ਲ ਮੀਡੀਆ 'ਤੇ ਅੱਜਕਲ ਅਜਗਰ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇਹ ਇਕ ਵਿਅਕਤੀ ਨਾਲ ਕੁਝ ਅਜਿਹਾ ਹੀ ਕਰਦਾ ਨਜ਼ਰ ਆ ਰਿਹਾ ਹੈ।

ਵੀਡੀਓ 'ਚ ਅਜਗਰ ਨੇ ਵਿਅਕਤੀ ਦਾ ਗਲਾ ਫੜ੍ਹ ਲਿਆ ਹੈ ਅਤੇ ਇਸ ਨੂੰ ਦਬਾ ਰਿਹਾ ਹੈ। ਹਾਲਾਂਕਿ, ਇਸ ਦੌਰਾਨ ਵਿਅਕਤੀ ਵਾਰ-ਵਾਰ ਉਸ ਦੀ ਪਕੜ ਕਮਜ਼ੋਰ ਕਰਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਵਿਸ਼ਾਲ ਅਜਗਰ ਵਿਅਕਤੀ ਦੇ ਗਲੇ ਵਿਚ ਲਿਪਟਿਆ ਹੋਇਆ ਹੈ। ਇਸ ਦੇ ਨਾਲ ਹੀ ਵਿਅਕਤੀ ਨੇ ਉਸ ਨੂੰ ਵਿਚਕਾਰੋਂ ਫੜਿਆ ਹੋਇਆ ਹੈ ਅਤੇ ਅਜਗਰ ਦੀ ਪਕੜ ਦੀ ਤਾਕਤ ਨੂੰ ਘੱਟ ਕਰਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ, ਤਾਂ ਜੋ ਉਸ ਨੂੰ ਸਾਹ ਲੈਣ ਵਿਚ ਕੋਈ ਤਕਲੀਫ਼ ਨਾ ਹੋਵੇ। ਇਸੇ ਵਿਚਾਲੇ ਵਿਅਕਤੀ ਉਸ ਨੂੰ ਛੇੜਦਾ ਵੀ ਹੈ, ਜਿਸ ਤੋਂ ਬਾਅਦ ਅਜਗਰ ਗੁੱਸੇ 'ਚ ਆ ਜਾਂਦਾ ਹੈ ਅਤੇ ਆਪਣਾ ਵੱਡਾ ਮੂੰਹ ਖੋਲ੍ਹ ਲੈਂਦਾ ਹੈ। ਹਾਲਾਂਕਿ ਉਸ ਨੇ ਵਿਅਕਤੀ ਨੂੰ ਕੋਈ ਖਾਸ ਨੁਕਸਾਨ ਨਹੀਂ ਪਹੁੰਚਾਇਆ, ਪਰ ਇਹ ਨਜ਼ਾਰਾ ਬਿਲਕੁਲ ਹੈਰਾਨ ਕਰਨ ਵਾਲਾ ਹੈ।

Get the latest update about giant python, check out more about shocking video, social media & attack on a man

Like us on Facebook or follow us on Twitter for more updates.