ਗਿੱਪੀ ਗਰੇਵਾਲ ਅਤੇ ਦਿਵਿਆ ਦੱਤਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਫਿਲਮ 'ਮਾਂ' ਲਈ ਕੀਤੀ ਅਰਦਾਸ

ਗਿਪੀ ਗਰੇਵਾਲ ਅਤੇ ਦਿਵਿਆ ਦੱਤਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਜਿਥੇ ਉਹਨਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਉਥੇ ਹੀ ਰਸ ਭੀਣੀ ਬਾਣੀ ਦਾ ਆਨੰਦ ਮਾਣਿਆ ਗਿਆ ਇਸ ਮੌਕੇ ਉਹਨਾ ਵਲੋਂ ਆਪਣੀ ਫਿਲਮ ਦੀ ਚੜਦੀ ਕਲਾ...

ਅੰਮ੍ਰਿਤਸਰ:-  ਅੱਜ ਪੰਜਾਬੀ ਗਾਇਕ ਅਤੇ ਅਦਾਕਾਰ  ਗਿੱਪੀ ਗਰੇਵਾਲ ਤੇ ਐਕਟਰੈਸ ਦਿਵਿਆ ਦੱਤਾ ਸ਼੍ਰੀ ਹਰਿਮੰਦਿਰ ਸਾਹਿਬ ਪਹੁੰਚੇ ਹਨ। ਆਪਣੀ ਆਉਣ ਵਾਲੀ ਪੰਜਾਬੀ ਫਿਲਮ ਮਾਂ ਲਈ ਅਰਦਾਸ ਕੀਤੀ। ਗਿੱਪੀ ਗਰੇਵਾਲ ਅਤੇ ਦਿਵਿਆ ਦੱਤਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਜਿਥੇ ਉਹਨਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਉਥੇ ਹੀ ਰਸ ਭੀਣੀ ਬਾਣੀ ਦਾ ਆਨੰਦ ਮਾਣਿਆ ਗਿਆ ਇਸ ਮੌਕੇ ਉਹਨਾ ਵਲੋਂ ਆਪਣੀ ਫਿਲਮ ਦੀ ਚੜਦੀ ਕਲਾ ਵਾਸਤੇ ਅਰਦਾਸ ਵੀ ਕੀਤੀ ਗਈ ਹੈ।


ਇਸ ਮੌਕੇ ਗੱਲਬਾਤ ਕਰਦਿਆਂ ਗਿੱਪੀ ਗਰੇਵਾਲ ਅਤੇ ਦਿਵਿਆ ਦੱਤਾ ਨੇ ਦਸਿਆ ਕਿ ਸਾਡੀ ਫਿਲਮ ਮਾਂ ਕਲ ਰਿਲੀਜ ਹੋਣ ਜਾ ਰਹੀ ਹੈ ਜਿਸ ਵਿੱਚ ਅਸੀਂ ਮਾ ਦੇ ਕਰੈਕਟਰ ਨੂੰ ਕੇਂਦਰਿਤ ਕੀਤਾ ਹੈ ਜਿਸ ਵਿਚ ਰੋਜ ਮਾਰ ਦੀ ਜਿੰਦਗੀ ਵਿਚ ਰਿਸ਼ਤਿਆਂ ਨੂੰ ਇਗਨੋਰ ਕਰਨ ਤੇ ਟੁੱਟਦੇ ਰਿਸ਼ਤਿਆਂ ਸੰਬਧੀ ਲੋਕਾਂ ਨੂੰ ਰਿਸ਼ਤੇ ਬਚਾਉਣ ਲਈ ਪ੍ਰੇਰਣਾ ਦਿਤੀ ਗਈ ਹੈ। ਇਹ ਫਿਲਮ ਵੀ ਸਾਡੀਆਂ ਦੂਜੀਆਂ ਫਿਲਮਾਂ ਵਾਂਗ ਪਰਿਵਾਰਕ ਫਿਲਮ ਹੈ ਅਸੀ ਚਾਹੁੰਦੇ ਹਾ ਕਿ ਸਰੋਤਿਆਂ ਦਾ ਭਰਪੂਰ ਪਿਆਰ ਇਸ ਫਿਲਮ ਨੂੰ ਮਿਲੇ।


Get the latest update about PUNJABI FILM MAA, check out more about POLLY WOOD, DIVIYA DUTTA, ENTERTAINMENT NEWS & GIPPY GAREWAL

Like us on Facebook or follow us on Twitter for more updates.