ਔਰਤ ਨੂੰ ਪਹਿਲੀ ਨਜ਼ਰ 'ਚ ਕੰਬਲ ਨਾਲ ਹੋਇਆ ਪਿਆਰ, ਬੁਆਏਫ੍ਰੈਂਡ ਦੇ ਸਾਹਮਣੇ ਕੀਤਾ ਵਿਆਹ

ਪਾਸਕਲ ਨੇ ਵੈਲੇਨਟਾਈਨ ਡੇਅ ਦੇ ਮੌਕੇ 'ਤੇ ਸਾਲ 2019 ਵਿੱਚ ਕੰਬਲ ਨਾਲ ਵਿਆਹ ਕੀਤਾ ਸੀ। ਉਹ ਕਹਿੰਦੀ ਹੈ ਕਿ ਉਹ ਆਪਣੇ ਕੰਬਲ ਨੂੰ ਆਪਣਾ ਵਫ਼ਾਦਾਰ ਸਾਥੀ ਮੰਨਦੀ ਹੈ...

ਦੋ ਇਨਸਾਨਾਂ ਦਾ ਵਿਆਹ ਹੁੰਦਾ ਤਾਂ ਤੁਸੀਂ ਅਕਸਰ ਹੀ ਦੇਖਿਆ ਹੋਵੇਗਾ ਪਰ ਕੀ ਕਦੇ ਤੁਸੀਂ ਕਿਸੇ ਔਰਤ ਜਾਂ ਮਰਦ ਨੂੰ ਨਿਰਜੀਵ ਵਸਤੂ ਨਾਲ ਵਿਆਹ ਰਚਾਉਂਦੇ ਦੇਖਿਆ ਹੈ? ਇੱਕ ਔਰਤ ਨੇ ਹਾਲ੍ਹੀ 'ਚ ਅਜਿਹਾ ਹੀ ਕੀਤਾ ਹੈ ਜਿਸ ਨੂੰ ਪਹਿਲੀ ਨਜ਼ਰ 'ਚ ਹੀ ਆਪਣੇ ਕੰਬਲ ਨਾਲ ਪਿਆਰ ਹੋ ਗਿਆ ਸੀ। ਇੰਨਾ ਹੀ ਨਹੀਂ ਉਸ ਔਰਤ ਨੇ ਆਪਣੇ ਕੰਬਲ ਨਾਲ ਹੀ 'ਵਿਆਹ' ਵੀ ਕਰ ਲਿਆ ਹੈ। ਔਰਤ ਦਾ ਨਾਂ ਪਾਸਕਲ ਸੇਲਿਕ ਹੈ। ਪਾਸਕਲ ਨੇ ਆਪਣੇ ਬੁਆਏਫ੍ਰੈਂਡ ਦੇ ਸਾਹਮਣੇ ਇੱਕ ਕੰਬਲ ਨਾਲ 'ਵਿਆਹ' ਕੀਤਾ। ਹੁਣ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ ਹੈ।


ਪਾਸਕਲ ਨੇ ਵੈਲੇਨਟਾਈਨ ਡੇਅ ਦੇ ਮੌਕੇ 'ਤੇ ਸਾਲ 2019 ਵਿੱਚ ਕੰਬਲ ਨਾਲ ਵਿਆਹ ਕੀਤਾ ਸੀ। ਉਹ ਕਹਿੰਦੀ ਹੈ ਕਿ ਉਹ ਆਪਣੇ ਕੰਬਲ ਨੂੰ ਆਪਣਾ ਵਫ਼ਾਦਾਰ ਸਾਥੀ ਮੰਨਦੀ ਹੈ। ਰਿਪੋਰਟ ਮੁਤਾਬਕ ਉਸ ਨੇ ਇੰਗਲੈਂਡ ਦੇ ਐਕਸੀਟਰ ਸ਼ਹਿਰ ਵਿੱਚ ਕੰਬਲ ਨਾਲ ਵਿਆਹ ਕੀਤਾ ਸੀ ਅਤੇ ਆਪਣੇ ਬੁਆਏਫ੍ਰੈਂਡ ਨੂੰ ਪਰਿਵਾਰ ਸਮੇਤ ਬੁਲਾਇਆ ਸੀ। ਇੱਕ ਟੀਵੀ ਸ਼ੋਅ ਵਿੱਚ ਗੱਲਬਾਤ ਕਰਦੇ ਹੋਏ, ਪਾਸਕਲ ਨੇ ਕਿਹਾ ਕਿ ਹਾਲਾਂਕਿ ਉਸਦੇ ਕੋਲ ਹੋਰ ਬਹੁਤ ਸਾਰੇ ਕੰਬਲ ਹਨ, ਪਰ ਇਹ ਇੱਕ ਸਭ ਤੋਂ ਵਫ਼ਾਦਾਰ ਹੈ, ਕਿਉਂਕਿ ਇਹ ਉਸਨੂੰ ਨਿੱਘ ਅਤੇ ਆਰਾਮ ਦਿੰਦਾ ਹੈ।
ਪਾਸਕਲ ਨੇ ਕਿਹਾ ਕਿ ਕੰਬਲ ਨਾਲ ਉਸ ਦਾ ਰਿਸ਼ਤਾ ਦੋਸਤ ਵਰਗਾ ਹੈ। ਦੁੱਖ-ਸੁੱਖ ਵਿੱਚ ਉਹ ਉਨ੍ਹਾਂ ਦੇ ਨਾਲ ਰਹਿੰਦਾ ਹੈ। ਜਦੋਂ ਉਸ ਨੂੰ ਉਸ ਦੇ ਬੁਆਏਫ੍ਰੈਂਡ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਮੇਰਾ ਬੁਆਏਫ੍ਰੈਂਡ ਸਮਝਦਾ ਹੈ ਕਿ ਮੈਂ ਕਲਾ ਅਤੇ ਸੰਦੇਸ਼ ਦੇਣ ਲਈ ਕੰਬਲ ਨਾਲ ਵਿਆਹ ਕੀਤਾ ਸੀ। ਸਾਡਾ ਸੱਚਮੁੱਚ ਪਿਆਰ ਭਰਿਆ ਰਿਸ਼ਤਾ ਹੈ। ਉਹ ਮੇਰੇ ਕੰਬਲ ਤੋਂ ਈਰਖਾ ਨਹੀਂ ਕਰਦਾ, ਪਰ ਉਸਨੂੰ ਮੇਰੇ 'ਤੇ ਮਾਣ ਹੈ।

ਪਾਸਕਲ ਦਾ ਕਹਿਣਾ ਹੈ ਕਿ ਉਸ ਨੇ ਸਵੈ-ਪਿਆਰ ਨੂੰ ਮਹੱਤਵ ਦੇਣ ਲਈ ਵਿਆਹ ਕੀਤਾ ਸੀ। ਤਾਂ ਜੋ ਲੋਕ ਸਮਝ ਸਕਣ ਕਿ ਪਿਆਰ ਪਾਉਣ ਲਈ ਰਿਲੇਸ਼ਨਸ਼ਿਪ ਵਿੱਚ ਹੋਣਾ ਜ਼ਰੂਰੀ ਨਹੀਂ ਹੈ। ਪਾਸਕਲ ਦੇ ਕੰਬਲ ਨਾਲ ਵਿਆਹ ਕਰਨ ਦੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਉਸ ਦੀਆਂ ਤਸਵੀਰਾਂ ਵੀ ਕਾਫੀ ਸ਼ੇਅਰ ਕੀਤੀਆਂ ਜਾਂਦੀਆਂ ਹਨ।

Get the latest update about marriage with blanket, check out more about marriage with blanket viral video, social media viral video, unique marriage & social media viral

Like us on Facebook or follow us on Twitter for more updates.