ਛੇੜਖਾਨੀ ਤੋਂ ਤੰਗ ਲੜਕੀ ਨੇ ਬੀ.ਐੱਮ.ਸੀ. ਫਲਾਈਓਵਰ ਤੋਂ ਮਾਰੀ ਛਾਲ

ਕੁਝ ਮਨਚਲੇ ਨੌਜਵਾਨਾਂ ਵਲੋਂ ਛੇੜਖਾਨੀ ਅਤੇ ਗੰਦੇ ਕੁਮੈਂਟਾਂ ਤੋਂ ਤੰਗ ਲੜਕੀ ਨੇ ਬੀ.ਐੱਮ.ਸੀ. ਫਲਾਈਓਵਰ ਤੋਂ ਛਾ...

ਕੁਝ ਮਨਚਲੇ ਨੌਜਵਾਨਾਂ ਵਲੋਂ ਛੇੜਖਾਨੀ ਅਤੇ ਗੰਦੇ ਕੁਮੈਂਟਾਂ ਤੋਂ ਤੰਗ ਲੜਕੀ ਨੇ ਬੀ.ਐੱਮ.ਸੀ. ਫਲਾਈਓਵਰ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਹ ਲੜਕੀ ਛੇੜਖਾਨੀ ਕਰਨ ਵਾਲੇ ਨੌਜਵਾਨਾਂ ਤੋਂ ਇੰਨੀ ਪ੍ਰੇਸ਼ਾਨ ਹੋ ਗਈ ਕਿ ਆਪਣੇ ਦਫਤਰ ਤੋਂ ਪੈਦਲ ਹੀ ਬੀ.ਐੱਮ.ਸੀ. ਚੌਕ ਤੱਕ ਪਹੁੰਚ ਗਈ। ਚੌਕ ਵਿਚ ਮੌਜੂਦ ਪੁਲਸ ਮੁਲਾਜ਼ਮਾਂ ਅਤੇ ਰਾਹਗੀਰਾਂ ਨੇ ਲੜਕੀ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਪਹੁੰਚਿਆ ਗਿਆ।

ਲੜਕੀ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਪ੍ਰੀਤ ਨਗਰ ਦੀ ਰਹਿਣ ਵਾਲੀ ਹੈ। ਉਸ ਨੇ ਦੱਸਿਆ ਕਿ ਉਹ ਜਦੋਂ ਵੀ ਆਪਣੀ ਦਫਤਰ ਆਉਂਦੀ-ਜਾਂਦੀ ਤਾਂ ਰਸਤੇ ਵਿਚ ਕੁਝ ਦਿਨਾਂ ਤੋਂ ਮਨਚਲੇ ਨੌਜਵਾਨ ਉਸ ਦਾ ਪਿੱਛਾ ਕਰਦੇ ਅਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ। ਇਸ ਕਾਰਣ ਉਹ ਮਾਨਸਿਕ ਪ੍ਰੇਸ਼ਾਨੀ ਤੋਂ ਲੰਘ ਰਹੀ ਸੀ। ਇਸ ਬਾਰੇ ਉਸ ਨੇ ਆਪਣੇ ਪਰਿਵਾਰ ਨੂੰ ਵੀ ਕੁਝ ਨਹੀਂ ਦੱਸਿਆ। ਸ਼ੁੱਕਰਵਾਰ ਨੂੰ ਉਹ ਅਚਾਨਲ ਆਪਣੇ ਦਫਤਰ ਤੋਂ ਪੈਦਲ ਹੀ ਨਿਕਲ ਗਈ ਅਤੇ ਬੀ.ਐੱਮ.ਸੀ. ਫਲਾਈਓਵਰ ਤੋਂ ਛਾਲ ਮਾਰ ਦਿੱਤੀ। ਇਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਨੇ ਰਾਹਗੀਰਾਂ ਦੀ ਮਦਦ ਨਾਲ ਲੜਕੀ ਨੂੰ ਗੱਡੀ ਵਿਚ ਪਾ ਕੇ ਹਸਪਤਾਲ ਪਹੁੰਚਾਇਆ। ਇਸ ਦੌਰਾਨ ਲੜਕੀ ਨੇ ਆਪਣੇ ਨਾਲ ਹੋ ਰਹੀ ਛੇੜਖਾਨੀ ਬਾਰੇ ਦੱਸਿਆ।

ਇਸ ਤੋਂ ਬਾਅਦ ਮੌਕੇ ਉੱਤੇ ਪਹੁੰਚੀ ਇਲਾਕਾ ਨਵੀਂ ਬਾਰਾਦਾਰੀ ਦੀ ਪੁਲਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਮਨਚਲਿਆਂ ਦਾ ਪਤਾ ਨਹੀਂ ਲੱਗ ਸਕਿਆ ਹੈ। ਹਾਦਸੇ ਵਿਚ ਲੜਕੀ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਹਨ ਤੇ ਸਿਵਲ ਹਸਪਤਾਲ ਵਿਚ ਉਸ ਦਾ ਇਲਾਜ ਚੱਲ ਰਿਹਾ ਹੈ।

Get the latest update about Jalandhar, check out more about Girl & harassment

Like us on Facebook or follow us on Twitter for more updates.