ਅੰਮ੍ਰਿਤਸਰ 'ਚ ਨਸ਼ੇ ਦੇ ਕਾਰੋਬਾਰ ਖਿਲਾਫ ਕੁੜੀ ਨੇ ਖੋਲਿਆ ਮੋਰਚਾ, ਆਪ ਆਗੂ ਤੇ ਲਗਾਏ ਗੰਭੀਰ ਇਲਜ਼ਾਮ

ਅੰਮ੍ਰਿਤਸਰ ਦੇ ਚੌਕੀ ਅੰਨਗੜ ਅਧੀਨ ਆਉਂਦੇ ਇਲਾਕਾ ਅੰਨਗੜ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਬੀਤੇ ਕੱਲ੍ਹ ਇਕ ਪ੍ਰਿਆ ਨਾਮ ਦੀ ਔਰਤ ਵਲੋਂ ਸ਼ੌਸ਼ਲ ਮੀਡੀਆ ਤੇ ਇਕ ਵੀਡੀਓ...

ਅੰਮ੍ਰਿਤਸਰ ਦੇ ਚੌਕੀ ਅੰਨਗੜ ਅਧੀਨ ਆਉਂਦੇ ਇਲਾਕਾ ਅੰਨਗੜ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਬੀਤੇ ਕੱਲ੍ਹ ਇਕ ਪ੍ਰਿਆ ਨਾਮ ਦੀ ਔਰਤ ਵਲੋਂ ਸ਼ੌਸ਼ਲ ਮੀਡੀਆ ਤੇ ਇਕ ਵੀਡੀਓ ਬਣਾ ਪੰਜਾਬ ਵਿਚ ਬਣੀ ਆਪ ਸਰਕਾਰ ਅਤੇ ਅੰਮ੍ਰਿਤਸਰ ਹਲਕਾ ਕੇਂਦਰੀ ਦੇ ਬਲਾਕ ਪ੍ਰਧਾਨ ਸੰਨੀ ਸਹੋਤਾ ਤੇ ਦੋਸ਼ ਲਗਾਏ ਹਨ। ਕੁੜੀ ਨੇ ਕਿਹਾ ਕਿ ਸਾਡੇ ਇਲਾਕੇ ਵਿਚ ਨਸ਼ੇ ਦੇ ਸੌਦਾਗਰ ਧੜੱਲੇ ਨਾਲ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ ਪਰ ਕੋਈ ਵੀ ਸਰਕਾਰ ਜਾ ਪੁਲਿਸ ਉਸ ਉਪਰ ਲਗਾਮ ਲਗਾਉਣ ਵਿਚ ਕਾਮਯਾਬ ਨਹੀ ਹੋਈ ਹੈ। ਜਿਸਦੇ ਚੱਲਦੇ ਜਦੋਂ  ਅਸੀਂ ਇਸਦਾ ਵਿਰੋਧ ਕੀਤਾ ਤਾਂ ਮੇਰੇ ਪਿਤਾ ਅਸ਼ੋਕ ਨਾਲ ਕੁੱਟਮਾਰ ਕੀਤੀ ਗਈ ਅਤੇ ਜਦੋਂ ਅਸੀਂ ਥਾਣੇ ਗਏ ਤਾਂ ਆਪ ਦੇ ਬਲਾਕ ਪ੍ਰਧਾਨ ਸੰਨੀ ਸਹੋਤਾ ਵਲੋਂ ਸਾਨੂੰ ਹੀ ਡਰਾਇਆ ਧਮਕਾਇਆ ਗਿਆ ਜਿਸ ਦੇ ਵਿਰੋਧ ਵਿੱਚ ਅੱਜ ਅਸੀ ਪ੍ਰੈਸ ਕਾਨਫਰੰਸ ਕਰ ਆਪਣੀਆ ਸਮੱਸਿਆ ਬਾਰੇ ਜਾਣੂ ਕਰਵਾ ਰਹੇ ਹਾਂ।

 
ਇਸ ਸੰਬਧੀ ਜਦੋਂ ਆਪ ਦੇ ਬਲਾਕ ਪ੍ਰਧਾਨ ਸੰਨੀ ਸਹੋਤਾ ਨਾਲ ਗੱਲਬਾਤ ਕੀਤੀ ਤਾਂ ਉਹਨਾ ਦੱਸਿਆ ਕਿ ਇਹ ਔਰਤ ਪ੍ਰਿਆ ਅਤੇ ਉਸਦਾ ਪਿਤਾ ਸਾਨੂੰ ਥਾਣੇ ਵਿਚ ਮਿਲੇ ਸੀ ਅਤੇ ਇਸ ਪ੍ਰਿਆ ਅਤੇ ਉਸਦੇ ਪਿਤਾ ਵਲੋਂ ਆਪਣੇ ਘਰੇ ਬਿਠਾ ਮੁੰਡਿਆ ਨੂੰ ਸ਼ਰਾਬ ਪਿਲਾਈ ਜਾ ਰਹੀ ਸੀ। ਜਿਸਦੇ ਚਲਦੇ ਇਹਨਾ ਦੀ ਮਾਤਾ ਕੋਲ ਇਨਸਾਫ ਲੈਣ ਆਈ ਸੀ ਜਿਸ ਸੰਬਧੀ ਫੈਸਲੇ ਕਰਵਾਉਣ ਸਮੇ ਇਹ ਸਾਡੇ ਨਾਲ ਹੀ ਉਲਝ ਗਏ ਕਿਉਕਿ ਇਹਨਾ ਨੂੰ ਵਿਰੋਧੀ ਧਿਰ ਦੀ ਸਿਆਸੀ ਪਾਰਟੀਆਂ ਦੀ ਸੇਅ ਹੈ ਪਰ ਅਸੀਂ ਅਜਿਹਾ ਧੱਕਾ ਨਹੀ ਹੋਣ ਦੇਵਾਂਗੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਲੜਕੀ ਪ੍ਰਿਆ ਜੋਕਿ ਆਪਣੇ ਆਪ ਨੂੰ ਅੰਨਗੜ ਦੀ ਵਸਨੀਕ ਦਸਦੀ ਹੈ ਅਤੇ ਨਸ਼ੇ ਬੰਦ ਕਰਵਾਉਣ ਦੀ ਗਲ ਕਰਦੀ ਹੈ ਉਸਦੇ ਪਿਤਾ ਖੁਦ ਸ਼ਰਾਬ ਵੇਚਦੇ ਹਨ ਅਤੇ ਇਸ ਨੂੰ ਬੇਦਖਲੀ ਦਿਤੀ ਹੋਈ ਹੈ।ਇਹ ਝੁਠੇ ਬੋਲ ਲੌਕਾ ਨੂੰ ਸ਼ੌਸ਼ਲ ਮੀਡੀਆ ਤੇ ਗੁਮਰਾਹ ਕਰ ਰਹੀ ਹੈ।

ਫਿਲਹਾਲ ਪੁਲਿਸ ਜਾਂਚ ਅਧਿਕਾਰੀ ਵਲੋਂ ਇਹ ਦਸਿਆ ਗਿਆ ਹੈ ਕਿ ਦੋ ਪਾਰਟੀਆ ਦੇ ਝਗੜੇ ਨੂੰ ਲੈ ਕੇ ਇਹ ਮਾਮਲਾ ਗਰਮਾਇਆ ਹੈ ਪਰ ਜਿਸ ਆਪ ਆਗੂ ਸੰਨੀ ਸਹੋਤਾ ਦਾ ਨਾਮ ਇਸ ਵਿਚ ਲਿਆ ਜਾ ਰਿਹਾ ਹੈ ਉਹ ਇਥੇ ਨਹੀ ਸੀ ਆਇਆ ਬਾਕੀ ਤਫਤੀਸ਼ ਕਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।

Get the latest update about DRUG, check out more about AMRITSAR NEWS, ANNGARH AMRITSAR, GIRL PROTEST & CRIME NEWS

Like us on Facebook or follow us on Twitter for more updates.