ਪ੍ਰੇਮੀ ਨਾਲ ਗੱਲ ਕਰਨਾ ਮੁਟਿਆਰ ਨੂੰ ਪਿਆ ਭਾਰੀ, ਚੌਰਾਹੇ ਵਿਚਾਲੇ ਮਾਰੇ ਗਏ ਕੋੜੇ

ਕਿਸੇ ਲੜਕੀ ਵਲੋਂ ਕਿਸੇ ਲੜਕੇ ਨਾਲ ਫੋਨ ਉੱਤੇ ਗੱਲ ਕਰਨਾ ਸ਼ਾਇਦ ਗੁਨਾਹ ਨਹੀਂ ਹੈ। ਪਰ ਅਕਸਰ ਅਜਿਹੇ ਮਾਮਲੇ ਸਾ...

ਕਾਬੁਲ: ਕਿਸੇ ਲੜਕੀ ਵਲੋਂ ਕਿਸੇ ਲੜਕੇ ਨਾਲ ਫੋਨ ਉੱਤੇ ਗੱਲ ਕਰਨਾ ਸ਼ਾਇਦ ਗੁਨਾਹ ਨਹੀਂ ਹੈ। ਪਰ ਅਕਸਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਦੋਂ ਅਜਿਹਾ ਕਰਨਾ ਦੋਵਾਂ ਵਿਚੋਂ ਕਿਸੇ ਇਕ ਲਈ ਭਾਰੀ ਪੈ ਜਾਂਦਾ ਹੈ। ਅਫਗਾਨਿਸਤਾਨ ਵਿਚ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਦੋਂ ਇਕ ਮੁਟਿਆਰ ਨੂੰ ਲੜਕੇ ਨਾਲ ਗੱਲ ਕਰਨਾ ਭਾਰੀ ਪੈ ਗਿਆ।

'ਦ ਸਨ' ਦੀ ਇਕ ਰਿਪੋਰਟ ਮੁਤਾਬਕ ਇਹ ਘਟਨਾ ਅਫਗਾਨਿਸਤਾਨ ਦੇ ਹੇਰਾਤ ਸੂਬੇ ਦੀ ਹੈ। ਇਥੋਂ ਦੇ ਹਫਤਾਗੋਲਾ ਨਾਂ ਦੀ ਥਾਂ ਉੱਤੇ ਇਕ ਲੜਕੀ ਨੂੰ ਫੋਨ ਉੱਤੇ ਬੁਆਏਫ੍ਰੈਂਡ ਨਾਲ ਗੱਲ ਕਰਨਾ ਉੱਤੇ ਤਾਲਿਬਾਨ ਨੇ ਕਰੂਰ ਸਜ਼ਾ ਦੇ ਦਿੱਤੀ। ਇਸ ਘਟਨਾ ਦਾ ਵੀਡੀਓ ਵੀ ਵਾਇਰਲ ਹੋਇਆ ਹੈ। ਵੀਡੀਓ ਵਿਚ ਦਿਖ ਰਿਹਾ ਹੈ ਕਿ ਉਸ ਮੁਟਿਆਰ ਨੂੰ ਵਿਚਾਲੇ ਚੌਰਾਹੇ ਸਰੇਆਮ 40 ਕੋੜੇ ਮਾਰੇ ਗਏ। ਕੋੜੇ ਵਰ੍ਹਾਏ ਜਾ ਰਹੇ ਸਨ ਤੇ ਹੋਰ ਲੋਕ ਇਸ ਸਜ਼ਾ ਦਾ ਵੀਡੀਓ ਬਣਾ ਰਹੇ ਸਨ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਇਸ ਸਜ਼ਾ ਨੂੰ ਦੇਖਣ ਦੇ ਲਈ ਓਥੇ ਪਹੁੰਚੇ ਸਨ ਤੇ ਚੁੱਪਚਾਪ ਦੇਖ ਰਹੇ ਸਨ।

ਰਿਪੋਰਟ ਦੇ ਮੁਤਾਬਕ ਲੜਕੀ ਆਪਣੇ ਬੁਆਏਫ੍ਰੈਂਡ ਨਾਲ ਗੱਲ ਕਰ ਰਹੀ ਸੀ ਤੇ ਅਜਿਹਾ ਕਰਦੇ ਹੋਏ ਉਸ ਨੂੰ ਕਿਸੇ ਨੇ ਦੇਖ ਲਿਆ ਸੀ। ਪਹਿਲਾਂ ਤਾਂ ਉਸ ਨੂੰ ਲੋਕਾਂ ਨੇ ਖਰੀਆਂ-ਖਰੀਆਂ ਸੁਣਾਈਆਂ। ਇਸ ਦੇ ਬਾਅਦ ਸਥਾਨਕ ਲੋਕ ਉਸ ਨੂੰ ਸਜ਼ਾ ਦਿਵਾਉਣ ਦੇ ਲਈ ਤਾਲਿਬਾਨ ਦੇ ਕੋਲ ਲੈ ਗਏ। ਓਥੇ ਪੂਰੀ ਗੱਲ ਸੁਣ ਕੇ ਮੌਲਾਨਾ ਨੇ ਉਸ ਨੂੰ ਸਜ਼ਾ ਸੁਣਾਈ।

ਮੌਲਾਨਾ ਨੇ ਮੁਟਿਆਰ ਨੂੰ ਕੋੜੇ ਮਾਰਨ ਦੀ ਸਜ਼ਾ ਸੁਣਾਈ। ਸਜ਼ਾ ਪੂਰੀ ਕਰਨ ਦੇ ਲਈ ਮੁਟਿਆਰ ਨੂੰ ਸਰੇਆਮ ਖੜਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਕੋੜੇ ਮਾਰਨ ਵਾਲੇ ਬੁਲਾਏ ਗਏ। ਦੇਖਦੇ ਹੀ ਦੇਖਦੇ ਮੁਟਿਆਰ ਉੱਤੇ 40 ਕੋੜੇ ਵਰ੍ਹਾਏ ਗਏ। ਇੰਨਾ ਹੀ ਨਹੀਂ ਇਹ ਘਟਨਾ ਓਥੇ ਮੌਜੂਦ ਲੋਕਾਂ ਨੇ ਕੈਮਰੇ ਵਿਚ ਕੈਦ ਕਰ ਲਈ। 

Get the latest update about phone, check out more about Truescoop, Girl, Afghanistan & boyfriend

Like us on Facebook or follow us on Twitter for more updates.