ਲੜਕੀ ਨੇ ਪ੍ਰੇਮੀ ਵਲੋਂ ਵਿਆਹ ਤੋਂ ਇਨਕਾਰ ਕਰਨ ਉੱਤੇ ਚੁੱਕਿਆ ਖੌਫਨਾਕ ਕਦਮ

ਮਾਨਸਾ ਵਿਚ ਇਕ ਲੜਕੀ ਵਲੋਂ ਪ੍ਰੇਮੀ ਦੇ ਵਿਆਤ ਤੋਂ ਇਨਕਾਰ ਕਰਨ ਤੋਂ ਬਾਅਦ ਖੁਦਕੁਸ਼ੀ ਕਰਨ ਦਾ ਮਾਮ...

ਮਾਨਸਾ ਵਿਚ ਇਕ ਲੜਕੀ ਵਲੋਂ ਪ੍ਰੇਮੀ ਦੇ ਵਿਆਤ ਤੋਂ ਇਨਕਾਰ ਕਰਨ ਤੋਂ ਬਾਅਦ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਲੜਕੀ ਦਾ ਨਾਂ ਪ੍ਰਦੀਪ ਕੌਰ ਦੱਸਿਆ ਜਾ ਰਿਹਾ ਹੈ ਤੇ ਉਹ ਮਾਨਸਾ ਦੇ ਬੁਢਲਾਡਾ ਨਾਲ ਸਬੰਧਤ ਸੀ। ਇਸ ਸਬੰਧ ਵਿਚ ਪੁਲਸ ਨੇ ਇਕ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਾਮਲੇ ਵਿਚ ਮ੍ਰਿਤਕਾਂ ਦੀ ਭੈਣ ਵਲੋਂ ਦਰਜ ਕਰਵਾਏ ਬਿਆਨਾਂ ਮੁਤਾਬਕ ਉਹ ਡੇਰਾ ਬੱਸੀ ਸਥਿਤ ਇਕ ਕਾਲਜ ਵਿਚ ਟੂਰਿਜ਼ਮ ਦਾ ਕੋਰਸ ਕਰ ਰਹੀ ਹੈ। 6 ਫਰਵਰੀ ਨੂੰ ਉਸ ਦੀ ਭੈਣ ਪ੍ਰਦੀਪ ਕੌਰ ਆਪਣੇ ਦੋਸਤ ਮੱਖਣ ਸਿੰਘ ਨਿਵਾਸੀ ਪਿੰਡ ਦਾਤੇਵਾਲ ਦੇ ਨਾਲ ਉਸ ਨੂੰ ਮਿਲਣ ਆਈ ਸੀ ਇਸ ਤੋਂ ਬਾਅਦ ਉਹ ਤਿੰਨੇ ਆਪਣੇ ਘਰ ਬੁਢਲਾਡਾ ਲਈ ਚੱਲ ਪਏ। ਇਸ ਦੌਰਾਨ ਉਸ ਦੀ ਭੈਣ ਅਤੇ ਮੱਖਣ ਸਿੰਘ ਵਿਚਕਾਰ ਵਿਆਹ ਕਰਵਾਉਣ ਨੂੰ ਲੈ ਕੇ ਆਪਸੀ ਤਕਰਾਰ ਵਧ ਗਈ ਤੇ ਉਸ ਦੀ ਭੈਣ ਪ੍ਰਦੀਪ ਕੌਰ ਨੇ ਤੰਗ ਆ ਕੇ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ ਅਤੇ ਉਲਟੀਆਂ ਕਰਨ ਲੱਗੀ। ਉਸ ਦੀ ਹਾਲਤ ਗੰਭੀਰ ਹੋਣ ਕਾਰਣ ਉਸ ਨੂੰ ਨੇੜੇ ਦੇ ਇਕ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਪੁਲਸ ਨੇ ਮ੍ਰਿਤਕਾ ਦੀ ਭੈਣ ਵੱਲੋਂ ਦਰਜ਼ ਕਰਵਾਏ ਬਿਆਨਾ ਦੇ ਅਧਾਰ ਤੇ ਮ੍ਰਿਤਕਾ ਦੇ ਦੋਸਤ ਮੱਖਣ ਸਿੰਘ ਦੇ ਖਿਲਾਫ ਖੁਦਕੁਸ਼ੀ ਲਈ ਮਜ਼ਬੂਰ ਕਰਨ ਤਹਿਤ ਮਾਮਲਾ ਦਰਜ਼ ਕਰਕੇ ਮ੍ਰਿਤਕਾ ਦੀ ਲਾਸ਼ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਮੈਂਬਰਾਂ ਹਵਾਲੇ ਕਰ ਦਿੱਤੀ ਹੈ।

Get the latest update about horrible step, check out more about boyfriend, girl & refused to marry

Like us on Facebook or follow us on Twitter for more updates.