ਡਿਫਾਲਟਰ ਦੀ ਸਹੀ ਜਾਣਕਾਰੀ ਦਿਓ, ਪਾਓ 20 ਲੱਖ ਰੁਪਏ ਦਾ ਇਨਾਮ, ਸੇਬੀ ਦਾ ਵੱਡਾ ਐਲਾਨ

ਭਾਰਤੀ ਪ੍ਰਤੀਭੂਤੀ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਡਿਫਾਲਟਰਾਂ ਦੀਆਂ ਜਾਇਦਾਦਾਂ ਬਾਰੇ ਸੂਚਨਾ ਦੇਣ ਵਾਲੇ ਨੂੰ 20 ਲੱਖ ਰੁਪਏ ਤੱਕ ਦੇ ਇਨਾਮ ਦਾ ਐਲਾਨ ਕੀਤਾ ਹੈ...

ਭਾਰਤੀ ਪ੍ਰਤੀਭੂਤੀ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਡਿਫਾਲਟਰਾਂ ਦੀਆਂ ਜਾਇਦਾਦਾਂ ਬਾਰੇ ਸੂਚਨਾ ਦੇਣ ਵਾਲੇ ਨੂੰ 20 ਲੱਖ ਰੁਪਏ ਤੱਕ ਦੇ ਇਨਾਮ ਦਾ ਐਲਾਨ ਕੀਤਾ ਹੈ। ਇਨਾਮ ਦੋ ਪੜਾਵਾਂ ਵਿੱਚ ਦਿੱਤਾ ਜਾ ਸਕਦਾ ਹੈ - ਅੰਤਰਿਮ ਅਤੇ ਅੰਤਿਮ। ਅੰਤਰਿਮ ਇਨਾਮ ਸੰਪਤੀ ਦੀ ਕੀਮਤ ਦਾ ਢਾਈ ਪ੍ਰਤੀਸ਼ਤ ਜਾਂ 5 ਲੱਖ ਰੁਪਏ (ਜੋ ਵੀ ਘੱਟ ਹੋਵੇ) ਅਤੇ ਅੰਤਿਮ ਇਨਾਮ ਬਕਾਇਆ ਵਸੂਲੀ ਦੇ 10 ਪ੍ਰਤੀਸ਼ਤ ਜਾਂ 20 ਲੱਖ ਰੁਪਏ (ਜੋ ਵੀ ਘੱਟ ਹੋਵੇ) ਤੱਕ ਹੋਵੇਗਾ।

ਸੇਬੀ ਨੇ ਰਿਕਵਰੀ ਪ੍ਰਕਿਰਿਆ ਦੇ ਤਹਿਤ ਡਿਫਾਲਟਰਾਂ ਦੀਆਂ ਜਾਇਦਾਦਾਂ ਬਾਰੇ ਠੋਸ ਜਾਣਕਾਰੀ ਪ੍ਰਦਾਨ ਕਰਨ ਵਾਲੇ ਸੂਚਨਾ ਦੇਣ ਵਾਲਿਆਂ ਨੂੰ ਇਨਾਮ ਦੇਣ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸੇਬੀ ਨੇ ਕਿਹਾ- ਸੂਚਨਾ ਦੇਣ ਵਾਲੇ ਦੁਆਰਾ ਦਿੱਤੀ ਗਈ ਜਾਇਦਾਦ ਦੀ ਜਾਣਕਾਰੀ ਜਾਂ ਪਛਾਣ ਅਤੇ ਉਸ ਨੂੰ ਦਿੱਤੀ ਗਈ ਇਨਾਮੀ ਰਕਮ ਨੂੰ ਗੁਪਤ ਰੱਖਿਆ ਜਾਵੇਗਾ।

ਸਹੀ ਜਾਣਕਾਰੀ ਦੇਣੀ ਜ਼ਰੂਰੀ ਹੈ: ਸੇਬੀ ਦੇ ਅਨੁਸਾਰ, ਕੋਈ ਸੂਚਨਾ ਦੇਣ ਵਾਲਾ ਤਾਂ ਹੀ ਇਨਾਮ ਲਈ ਯੋਗ ਮੰਨਿਆ ਜਾਵੇਗਾ ਜੇਕਰ ਉਹ ਡਿਫਾਲਟਰ ਦੀ ਜਾਇਦਾਦ ਬਾਰੇ ਸੱਚੀ ਜਾਣਕਾਰੀ ਦਿੰਦਾ ਹੈ। ਇਸ ਦੇ ਨਾਲ ਹੀ ਸੇਬੀ ਨੇ 515 ਡਿਫਾਲਟਰਾਂ ਦੀ ਸੂਚੀ ਜਾਰੀ ਕੀਤੀ, ਜਿਨ੍ਹਾਂ ਬਾਰੇ ਕੋਈ ਵੀ ਮੁਖਬਰ ਜਾਣਕਾਰੀ ਦੇ ਸਕਦਾ ਹੈ।

ਸੇਬੀ ਨੇ ਕਿਹਾ ਕਿ ਸੂਚਨਾ ਦੇਣ ਵਾਲੇ ਨੂੰ ਦਿੱਤੇ ਜਾਣ ਵਾਲੇ ਇਨਾਮ ਦੀ ਰਕਮ ਦਾ ਭੁਗਤਾਨ ਨਿਵੇਸ਼ਕ ਸੁਰੱਖਿਆ ਅਤੇ ਸਿੱਖਿਆ ਫੰਡ ਤੋਂ ਕੀਤਾ ਜਾਵੇਗਾ। ਸੇਬੀ ਨੇ ਕਿਹਾ ਕਿ ਨਵੇਂ ਦਿਸ਼ਾ-ਨਿਰਦੇਸ਼ 8 ਮਾਰਚ ਤੋਂ ਲਾਗੂ ਹੋ ਗਏ ਹਨ।

Like us on Facebook or follow us on Twitter for more updates.