ਸਪੇਨ 'ਚ 'ਗਲੋਰੀਆ ਤੂਫਾਨ' ਦਾ ਕਹਿਰ, ਨਦੀਆਂ ਦੇ ਟੁੱਟੇ ਬੰਨ੍ਹ ਤੇ 11 ਦੀ ਮੌਤ

ਜਿੱਥੇ ਇਕ ਪਾਸੇ ਚੀਨ 'ਚ ਕੋਰੋਨਾ ਵਾਇਰਸ ਨੇ ਕਹਿਰ ਮਚਾਇਆ ਹੋਇਆ ਹੈ ਉੱਥੇ ਦੂਜੇ ਪਾਸੇ ਸਪੇਨ 'ਚ 'ਗਲੋਰੀਆ ਤੂਫਾਨ' ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ 5 ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਇਸ ਕੁਦਰਤੀ ਆਫ਼ਤ ਨਾਲ ਨਦੀਆਂ ਦੇ ਬੰਨ੍ਹ...

ਸਪੇਨ— ਜਿੱਥੇ ਇਕ ਪਾਸੇ ਚੀਨ 'ਚ ਕੋਰੋਨਾ ਵਾਇਰਸ ਨੇ ਕਹਿਰ ਮਚਾਇਆ ਹੋਇਆ ਹੈ ਉੱਥੇ ਦੂਜੇ ਪਾਸੇ ਸਪੇਨ 'ਚ 'ਗਲੋਰੀਆ ਤੂਫਾਨ' ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ 5 ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਇਸ ਕੁਦਰਤੀ ਆਫ਼ਤ ਨਾਲ ਨਦੀਆਂ ਦੇ ਬੰਨ੍ਹ ਟੁੱਟਦੇ ਜਾ ਰਹੇ ਹਨ ਅਤੇ ਪੂਰਬੀ ਸਪੇਨ ਦੇ ਵੱਡੇ ਖੇਤੀ ਇਲਾਕੇ 'ਚ ਪਾਣੀ ਭਰਦਾ ਜਾ ਰਿਹਾ ਹੈ।

ਕਲਯੁੱਗੀ ਮਾਂ ਨੇ ਆਪਣੇ ਹੀ 3 ਬੱਚਿਆਂ ਨੂੰ ਲੋਰੀ ਸੁਣਾ ਕੇ ਸਵਾਇਆ ਹਮੇਸ਼ਾਂ ਦੀ ਨੀਂਦ, ਹੈਵਾਨੀਅਤ ਦੀ ਹੱਦ ਕੀਤੀ ਪਾਰ

ਉੱਤਰ-ਪੂਰਬੀ ਕਾਤਾਲੋਨੀਆ ਖੇਤਰ 'ਚ ਨਾਗਰਿਕ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਤੱਟੀ ਅਮੇਟਲਾ ਦੇ ਮਾਰ 'ਚ ਮੱਛੀ ਫੜ੍ਹ ਰਹੇ 50 ਸਾਲਾ ਵਿਅਕਤੀ ਦੀ ਮੌਤ ਨਾਲ ਹੁਣ ਤੱਕ ਮਾਰੇ ਗਏ ਲੋਕਾਂ ਦੀ ਗਿਣਤੀ ਵੱਧ ਕੇ 11 ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਕਾਬਾਸੇਸ 'ਚ ਇਕ ਗੱਡੀ ਦੇ ਅੰਦਰ ਇਕ ਵਿਅਕਤੀ ਦੀ ਲਾਸ਼ ਮਿਲੀ ਸੀ ਅਤੇ ਪੂਰਬੀ ਐਲੀਕੇਂਟ ਖੇਤਰ ਦੇ ਅਲਕੋਈ 'ਚ ਭਾਰੀ ਮੀਂਹ ਦੇ ਕਾਰਨ ਇਕ ਘਰ ਢਹਿ-ਢੇਰੀ ਹੋ ਗਿਆ ਸੀ, ਜਿਸ ਕਾਰਨ 75 ਸਾਲਾ ਔਰਤ ਦੀ ਮੌਤ ਹੋ ਗਈ ਸੀ। ਤੂਫਾਨ ਕਾਰਨ ਤੇਜ਼ ਹਵਾਵਾਂ, ਭਾਰੀ ਮੀਂਹ ਅਤੇ ਬਰਫਬਾਰੀ ਹੋ ਰਹੀ ਹੈ।

'ਕੋਰੋਨਾ ਵਾਇਰਸ' ਨੇ 25 ਲੋਕਾਂ ਨੂੰ ਚਾੜ੍ਹਿਆ ਮੌਤ ਦੇ ਘਾਟ, 800 ਤੋਂ ਵੱਧ 'ਤੇ ਮੰਡਰਾ ਰਿਹੈ ਮੌਤ ਦਾ ਸਾਇਆ

ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ 'ਚ ਵਾਧਾ ਹੋ ਸਕਦਾ ਹੈ ਕਿਉਂਕਿ ਕਾਤਾਲੋਨੀਆ ਅਤੇ ਬਾਲੇਰਿਕ ਟਾਪੂ ਸਮੂਹ 'ਤੇ 4 ਲੋਕ ਹਾਲੇ ਵੀ ਲਾਪਤਾ ਹਨ। ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸੈਂਚੇਜ ਨੇ ਵੀਰਵਾਰ ਨੂੰ ਤੂਫਾਨ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਕੁਝ ਇਲਾਕਿਆਂ ਦਾ ਹਵਾਈ ਦੌਰਾ ਕੀਤਾ। ਤੂਫਾਨ ਗਲੋਰੀਆ ਨਾਲ ਦੱਖਣੀ ਫਰਾਂਸ ਦੇ ਕੁਝ ਹਿੱਸੇ ਵੀ ਪ੍ਰਭਾਵਿਤ ਹੋਏ ਹਨ। ਪਾਇਰੇਨੀਸ-ਓਰੀਏਂਟੇਲਸ ਖੇਤਰ ਵਿਚੋਂ 1500 ਲੋਕਾਂ ਨੂੰ ਕੱਢਣਾ ਪਿਆ ਹੈ। ਹੜ੍ਹ ਕਾਰਨ ਦੇਸ਼ ਦੀ ਸੱਭ ਤੋਂ ਲੰਬੀ ਨਦੀ ਐਬਰੋ ਦਾ ਪਾਣੀ ਤਟੀ ਬੰਨ੍ਹ ਨੂੰ ਤੋੜ ਕੇ ਖੇਤਾਂ 'ਚ ਪਹੁੰਚ ਗਿਆ ਹੈ। ਸਮੁੰਦਰੀ ਪਾਣੀ 3 ਕਿਲੋਮੀਟਰ ਅੰਦਰ ਆ ਗਿਆ ਹੈ।

Get the latest update about International News, check out more about Gloria Storm, Gloria Storm In Spain, True Scoop News & Spain News

Like us on Facebook or follow us on Twitter for more updates.