ਗੋਆ 'ਚ ਭਾਰਤੀ ਨੌਸੈਨਾ ਦਾ Mig-29K ਫਾਈਟਰ ਜਹਾਜ਼ ਹੋਇਆ ਕ੍ਰੈਸ਼

ਗੋਆ 'ਚ ਭਾਰਤੀ ਨੌਸੈਨਾ ਦਾ Mig-29K ਫਾਈਟਰ ਜਹਾਜ਼ ਟ੍ਰੇਨਿੰਗ ਦੌਰਾਨ ਕ੍ਰੈਸ਼ ਹੋ ਗਿਆ ਹੈ। ਜਾਣਕਾਰੀ ਅਨੁਸਾਰ ਦੋਵੇਂ ਪਾਇਲਟ ...

ਨਵੀਂ ਦਿੱਲੀ — ਗੋਆ 'ਚ ਭਾਰਤੀ ਨੌਸੈਨਾ ਦਾ Mig-29K ਫਾਈਟਰ ਜਹਾਜ਼ ਟ੍ਰੇਨਿੰਗ ਦੌਰਾਨ ਕ੍ਰੈਸ਼ ਹੋ ਗਿਆ ਹੈ। ਜਾਣਕਾਰੀ ਅਨੁਸਾਰ ਦੋਵੇਂ ਪਾਇਲਟ ਸੁਰੱਖਿਅਤ ਬਾਹਰ ਨਿਕਲਣ 'ਚ ਕਾਮਯਾਬ ਰਹੇ। ਇਹ ਪਾਇਲਟ ਜੈੱਟ ਟ੍ਰੈਨਿੰਗ ਲਈ ਸੀ। ਦੱਸ ਦੱਈਏ ਕਿ ਇਕ ਪੰਛੀ ਦੇ ਟਕਰਾਉਣ ਤੋਂ ਬਾਅਦ ਇੰਜਣ 'ਚ ਅੱਗ ਲੱਗ ਗਈ। Mig-29K ਫਾਈਟਰ ਜਹਾਜ਼ 'ਚ 2 ਪਾਇਲਟ ਕੈਪਟਨ ਐੱਮ. ਸ਼ੋਕਖੰਡ ਅਤੇ ਲੈਫਟੀਨੈਂਟ ਕਮਾਂਡਰ ਦੀਪਕ ਯਾਦਵ ਟ੍ਰੇਨਿੰਗ ਲੈ ਰਹੇ ਸਨ। ਇਸ ਹਾਦਸੇ ਤੋਂ ਬਾਅਦ ਘਟਨਾ ਸਥਾਨ 'ਤੇ ਅੱਗ ਦੀਆਂ ਲਪਟਾਂ ਦੇਖੀਆਂ ਗਈਆਂ। ਜਹਾਜ਼ ਖੁੱਲ੍ਹੇ ਇਲਾਕੇ 'ਚ ਦੁਰਘਟਨਾਗ੍ਰਸਤ ਹੋਇਆ ਹੈ। ਨੌਸੈਨਾ ਦੇ ਅਧਿਕਾਰੀ ਕਮਾਂਡਰ ਵਿਵੇਕ ਸਧਵਾਲ ਨੇ ਕਿਹਾ ਕਿ Mig-29K ਫਾਈਟਰ ਜਹਾਜ਼ ਦੇ ਇੰਜਣ 'ਚ ਅੱਗ ਲੱਗ ਗਈ। ਪਾਇਲਟ ਕੈਪਟਨ ਐੱਮ. ਸ਼ੋਕਖੰਡ ਅਤੇ ਲੈਫਟੀਨੈਂਟ ਕਮਾਂਡਰ ਦੀਪਕ ਯਾਦਵ ਸੁਰੱਖਿਅਤ ਬਾਹਰ ਨਿਕਲ 'ਚ ਕਾਮਯਾਬ ਰਹੇ। ਮਿਗ-29 ਟ੍ਰੇਨਰ ਜਹਾਜ਼ ਅਸ਼ੋਰ ਤੋਂ ਉਡਾਨ ਭਰ ਰਿਹਾ ਸੀ।

ਅਮਰੀਕਾ ਨੇ ਤਿਆਰ ਕੀਤੀ ਦੁਨੀਆ ਦੀ ਪਹਿਲੀ ਕਾਰਬਨ ਨੈਗੇਟਿਵ ਵੋਡਕਾ, ਕੀਮਤ ਉਡਾ ਦੇਵੇਗੀ ਤੁਹਾਡੇ ਹੋਸ਼

 

 

Get the latest update about Crashed, check out more about Mig 29k Fighter, Aircraft, National News & True Scoop News

Like us on Facebook or follow us on Twitter for more updates.