ਲਗਾਤਾਰ ਉਚਾਈਆਂ ਛੂ ਰਿਹਾ ਹੈ ਸੋਨਾ, ਤਿਉਹਾਰਾਂ ਕਾਰਨ ਹੋਰ ਵੱਧ ਸਕਦੀਆਂ ਹਨ ਕੀਮਤਾਂ

US ਬਾਂਡ ਯੀਲਡ 'ਚ ਗਿਰਾਵਟ ਅਤੇ ਸਟੇਬਲ ਡਾਲਰ ਇੰਡੈਕਸ ਨੇ ਸੋਨੇ, ਚਾਂਦੀ ਸਮੇਤ ਕਈ ਕੀਮਤੀ ਧਾਤਾਂ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ...

ਭਾਰਤੀ ਬਾਜ਼ਾਰ 'ਚ ਸੋਨੇ ਦੀ ਕੀਮਤ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਵੱਧ ਰਹੀ ਹੈ। ਪਾਜ਼ਿਟਿਵ ਗਲੋਬਲ ਸੰਕੇਤਾਂ ਨਾਲ ਅੱਜ ਫਿਰ ਭਾਰਤੀ ਬਾਜ਼ਾਰਾਂ 'ਚ ਸੋਨੇ ਅਤੇ ਚਾਂਦੀ ਦੀ ਕੀਮਤ 'ਚ ਤੇਜ਼ੀ ਆਈ ਹੈ। US ਬਾਂਡ ਯੀਲਡ 'ਚ ਗਿਰਾਵਟ ਅਤੇ ਸਟੇਬਲ ਡਾਲਰ ਇੰਡੈਕਸ ਨੇ ਸੋਨੇ, ਚਾਂਦੀ ਸਮੇਤ ਕਈ ਕੀਮਤੀ ਧਾਤਾਂ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। MCX 'ਤੇ, ਸੋਨਾ 0.4% ਵਧ ਕੇ 51,848 ਰੁਪਏ ਪ੍ਰਤੀ 10 ਗ੍ਰਾਮ ਦੇ ਇੱਕ ਮਹੀਨੇ ਦੇ ਉੱਚ ਪੱਧਰ 'ਤੇ ਪਹੁੰਚ ਗਿਆ। ਚਾਂਦੀ ਦਾ ਵਾਇਦਾ 1.2% ਵੱਧ ਕੇ ₹61,525 ਪ੍ਰਤੀ ਕਿਲੋਗ੍ਰਾਮ ਹੋ ਗਿਆ ਹੈ। 

ਜਾਣਕਾਰੀ ਮੁਤਾਬਿਕ ਅੱਜ ਸੋਨੇ ਦੀ ਕੀਮਤ 51,836 ਰੁਪਏ ਤੋਂ 51,900 ਰੁਪਏ 'ਤੇ ਪਹੁੰਚ ਗਈ ਹੈ। ਪਰ ਬਾਅਦ 'ਚ ਇਸਦੀ ਕੀਮਤ ਘੱਟ ਕੇ 51,875 ਰੁਪਏ 'ਤੇ ਆ ਗਈ। ਦੁਨੀਆ ਦੇ ਸਭ ਤੋਂ ਵੱਡੇ ਗੋਲਡ-ਬੈਕਡ ਐਕਸਚੇਂਜ-ਟਰੇਡਡ ਫੰਡ, SPDR ਗੋਲਡ ਟਰੱਸਟ ਦੀ ਹੋਲਡਿੰਗਜ਼ ਬੁੱਧਵਾਰ ਨੂੰ 0.18% ਵਧ ਕੇ 946.34 ਟਨ ਹੋ ਗਈ, ਜੋ ਕਿ ਲਗਾਤਾਰ ਤੀਜੇ ਦਿਨ ਹੈ।ਇਸਦੇ ਨਾਲ ਹੀ ਇੰਟਰ-ਨੈਸ਼ਨਲ ਬਾਜ਼ਾਰਾਂ 'ਚ ਸੋਨੇ ਦੀ ਕੀਮਤ 'ਚ ਵੀ ਕਾਫੀ ਤੇਜ਼ੀ ਆਈ ਹੈ। ਸਪਾਟ ਸੋਨਾ 0.2% ਵਧ ਕੇ 1,719.19 ਡਾਲਰ ਪ੍ਰਤੀ ਔਂਸ ਹੋ ਗਿਆ ਹੈ ਜਦਕਿ ਸਪਾਟ ਚਾਂਦੀ ਹਾਲਾਂਕਿ 0.3 ਫੀਸਦੀ ਡਿੱਗ ਕੇ 20.64 ਡਾਲਰ ਪ੍ਰਤੀ ਔਂਸ 'ਤੇ ਆ ਗਈ ਹੈ। 


ਤਿਉਹਾਰੀ ਸੀਜ਼ਨ ਦੇ ਕਾਰਨ ਭਾਰਤ 'ਚ ਸੋਨੇ ਦੀ ਕੀਮਤ ਹੋਰ ਵਧ ਸਕਦੀ ਹੈ। ਸੋਨੇ 'ਤੇ ਬਿਹਤਰ ਪ੍ਰੀਮੀਅਮ ਮਿਲਣ ਕਾਰਨ ਬੈਂਕਾਂ ਨੇ ਭਾਰਤ ਦੀ ਬਜਾਏ ਚੀਨ ਅਤੇ ਤੁਰਕੀ ਵਰਗੇ ਦੇਸ਼ਾਂ 'ਚ ਜ਼ਿਆਦਾ ਸੋਨਾ ਵੇਚਣਾ ਸ਼ੁਰੂ ਕਰ ਦਿੱਤਾ ਹੈ। ਬੈਂਕਾਂ ਕੋਲ ਸੋਨੇ ਦਾ ਜ਼ਿਆਦਾ ਭੰਡਾਰ ਨਹੀਂ ਹੈ। ਇਸ ਦੇ ਮੱਦੇਨਜ਼ਰ ਤਿਉਹਾਰੀ ਸੀਜ਼ਨ 'ਚ ਸੋਨਾ ਹੋਰ ਮਹਿੰਗਾ ਹੋਣ ਦੀ ਪੂਰੀ ਸੰਭਾਵਨਾ ਹੈ।

Get the latest update about Silver Price Today, check out more about Gold Price in India, Silver Price, Gold Silver Price Today Gold Price & Silver Price in India

Like us on Facebook or follow us on Twitter for more updates.