10ਵੀਂ ਪਾਸ ਨੌਜਵਾਨਾਂ ਲਈ ਸੁਨਹਿਰੀ ਮੌਕਾ, ਡਾਕ ਵਿਭਾਗ 'ਚ ਨਿਕਲੀਆਂ ਨੌਕਰੀਆਂ

ਭਾਰਤੀ ਡਾਕ ਵਿਭਾਗ ਦੇ ਅਧੀਨ ਕੇਰਲ ਪੋਸਟਲ ਸਰਕਲ ਵਿਚ ਕਈ ਅਹੁਦਿਆਂ ’ਤੇ ਭ...

ਤਿਰੁਵਨੰਤਪੁਰਮ: ਭਾਰਤੀ ਡਾਕ ਵਿਭਾਗ ਦੇ ਅਧੀਨ ਕੇਰਲ ਪੋਸਟਲ ਸਰਕਲ ਵਿਚ ਕਈ ਅਹੁਦਿਆਂ ’ਤੇ ਭਰਤੀਆਂ ਹੋ ਰਹੀਆਂ ਹਨ। ਇਹ ਭਰਤੀਆਂ ਪੇਂਡੂ ਡਾਕ ਸੇਵਕਾਂ ਦੇ ਖਾਲ੍ਹੀ ਪਏ 1421 ਅਹੁਦਿਆਂ ਨੂੰ ਭਰਨ ਲਈ ਕੱਢੀਆਂ ਗਈਆਂ ਹਨ। ਦੱਸ ਦੇਈਏ ਕਿ ਇਸ ਭਰਤੀ ਲਈ ਅਰਜ਼ੀ ਦੀ ਤਰੀਕ ਵਧਾ ਦਿੱਤੀ ਗਈ ਹੈ। ਹੁਣ ਯੋਗ ਅਤੇ ਚਾਹਵਾਨ ਉਮੀਦਵਾਰ ਇਸ ਲਈ 21 ਅਪ੍ਰੈਲ 2021 ਤੱਕ ਅਰਜ਼ੀ ਦੇ ਸਕਦੇ ਹਨ। ਇਸ ਤੋਂ ਪਹਿਲਾਂ, ਇਸ ਭਰਤੀ ਲਈ ਅਰਜ਼ੀ ਦੇਣ ਦੀ ਆਖ਼ਰੀ ਤਰੀਕ 07 ਅਪ੍ਰੈਲ 2021 ਨੂੰ ਨਿਰਧਾਰਤ ਕੀਤੀ ਗਈ ਸੀ।

ਅਹੁਦਿਆਂ ਦਾ ਵੇਰਵਾ
ਕੇਰਲ ਪੋਸਟਲ ਸਰਕਲ: 1421 ਅਹੁਦੇ

ਮਹੱਤਵਪੂਰਨ ਤਾਰੀਖ਼
ਉਮੀਦਵਾਰ 21 ਅਪ੍ਰੈਲ 2021 ਤੱਕ ਅਪਲਾਈ ਕਰ ਸਕਦੇ ਹਨ।
ਫੀਸ ਜਮ੍ਹਾ ਕਰਨ ਦੀ ਆਖਰੀ ਤਾਰੀਖ - 21 ਅਪ੍ਰੈਲ 2021

ਉਮਰ
ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 40 ਸਾਲ ਤੈਅ ਕੀਤੀ ਗਈ ਹੈ।

ਸਿੱਖਿਆ ਯੋਗਤਾ
ਉਮੀਦਵਾਰਾਂ ਦਾ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ ਹੋਣਾ ਜ਼ਰੂਰੀ ਹੈ।

ਇਸ ਤਰ੍ਹਾਂ ਕਰੋ ਅਪਲਈ
ਗ੍ਰਾਮੀਣ ਡਾਕ ਸੇਵਕ (ਜੀ.ਡੀ.ਐੱਸ.) ਅਹੁਦਿਆਂ 'ਤੇ ਅਪਲਾਈ ਕਰਨ ਲਈ ਇਛੁੱਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ http://appost.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਚੋਣ ਪ੍ਰਕਿਰਿਆ
ਇਨ੍ਹਾਂ ਅਹੁਦਿਆਂ 'ਤੇ ਉਮੀਦਵਾਰਾਂ ਦੀ ਚੋਣ ਮੈਰਿਟ ਲਿਸਟ ਦੇ ਆਧਾਰ 'ਤੇ ਹੋਵੇਗੀ।

Get the latest update about Golden opportunity, check out more about 10th pass youth, jobs, Truescoop & Truescoop News

Like us on Facebook or follow us on Twitter for more updates.