12ਵੀਂ ਪਾਸ ਨੌਜਵਾਨਾਂ ਲਈ ਸੁਨਹਿਰੀ ਮੌਕਾ, ਭਾਰਤੀ ਹਵਾਈ ਫ਼ੌਜ 'ਚ ਨਿਕਲੀਆਂ ਹਨ ਭਰਤੀਆਂ

ਭਾਰਤੀ ਹਵਾਈ ਫ਼ੌਜ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਭਾਰ...

ਭਾਰਤੀ ਹਵਾਈ ਫ਼ੌਜ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਭਾਰਤੀ ਹਵਾਈ ਫ਼ੌਜ ਨੇ ਏਅਰਮੈਨ (x ਗਰੁੱਪ) ਅਤੇ Y ਗਰੁੱਪ ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਜਿਸ ਲਈ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦਾ ਵੇਰਵਾ
ਭਾਰਤੀ ਹਵਾਈ ਫ਼ੌਜ ਵਲੋਂ ਏਅਰਮੈਨ ਗਰੁੱਪ, ਮਿਊਜੀਸ਼ੀਅਨ, ਗਰਾਊਂਡ ਟਰੇਨਿੰਗ, ਇੰਸਟਰਕਚਰ, ਇੰਡੀਅਨ ਏਅਰਫੋਰਸ ਪੁਲਸ ਸਮੇਤ ਕਈ ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ। 

ਮਹੱਤਵਪੂਰਨ ਤਾਰੀਖ਼
ਆਨਲਾਈਨ ਅਰਜ਼ੀ 22 ਜਨਵਰੀ 2021 ਤੋਂ ਭਰੀ ਜਾਵੇਗੀ।
ਆਨਲਾਈਨ ਅਰਜ਼ੀ ਦੀ ਆਖ਼ਰੀ ਤਾਰੀਖ਼ 7 ਫਰਵਰੀ 2021 ਹੋਵੇਗੀ
ਆਨਲਾਈਨ ਪ੍ਰੀਖਿਆ 18 ਅਪ੍ਰੈਲ ਤੋਂ 22 ਅਪ੍ਰੈਲ 2021 ਤੱਕ ਆਯੋਜਿਤ ਕੀਤਾ ਜਾਵੇਗਾ।

ਯੋਗਤਾ
ਇਨ੍ਹਾਂ ਅਹੁਦਿਆਂ 'ਤੇ ਉਹ ਸਾਰੇ ਉਮੀਦਵਾਰ ਅਪਲਾਈ ਕਰ ਸਕਦੇ ਹਨ, ਜੋ 12ਵੀਂ ਪਾਸ ਹਨ। ਹਾਲਾਂਕਿ 12ਵੀਂ 'ਚ ਉਨ੍ਹਾਂ ਦੇ 50 ਫੀਸਦੀ ਅੰਕ ਹੋਣੇ ਚਾਹੀਦੇ ਹਨ। ਵੱਧ ਜਾਣਕਾਰੀ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਪ੍ਰਾਪਤ ਕਰ ਸਕਦੇ ਹੋ। 

ਉਮਰ
ਇਨ੍ਹਾਂ ਅਹੁਦਿਆਂ ਲਈ ਉਮੀਦਵਾਰਾਂ ਦੀ ਉਮਰ 21 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। 

ਚੋਣ ਪ੍ਰਕਿਰਿਆ
ਇਨ੍ਹਾਂ ਅਹੁਦਿਆਂ 'ਤੇ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਫਿਜ਼ੀਕਲ ਟੈਸਟ, ਮੈਡੀਕਲ ਟੈਸਟ ਅਤੇ ਡਾਕਿਊਮੈਂਟ ਵੈਰੀਫਿਕੇਸ਼ਨ ਤੋਂ ਬਾਅਦ ਕੀਤੀ ਜਾਵੇਗੀ।

ਇਸ ਤਰ੍ਹਾਂ ਕਰੋ ਅਪਲਾਈ
ਇਛੁੱਕ ਅਤੇ ਯੋਗ ਉਮੀਦਵਾਰ ਭਾਰਤੀ ਹਵਾਈ ਫ਼ੌਜ ਦੀ ਅਧਿਕਾਰਤ ਵੈੱਬਸਾਈਟ https://afcat.cdac.in/AFCAT/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

Get the latest update about 12th Pass Youth, check out more about Golden Opportunity, Indian Air Force & Recruitment

Like us on Facebook or follow us on Twitter for more updates.