ਨੌਜਵਾਨਾਂ ਲਈ ਸੁਨਹਿਰੀ ਮੌਕਾ, ਟ੍ਰਾਂਸਪੋਰਟ ਅਤੇ ਐਜੂਕੇਸ਼ਨ ਵਿਭਾਗ 'ਚ ਨਿਕਲੀਆਂ 10,000 ਅਸਾਮੀਆਂ

ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ (HSSC) ਨੇ ਟੀਜੀਟੀ ਪਦਾਂ 'ਤੇ 7,471 ਅਸਾਮੀਆਂ ਲਈ ਬੰਪਰ ਭਰਤੀ (HSSC TGT ਭਰਤੀ 2022) ਕੱਢੀ ਹੈ। ਇਹਨਾਂ ਪੋਸਟਾਂ 'ਤੇ ਅਪਲਾਈ ਕਰਨ ਲਈ ਉਮੀਦਵਾਰ ਵੈੱਬਸਾਈਟ https://hssc.gov.in/ 'ਤੇ ਜਾ ਕੇ ਐਪਲੀਕੇਸ਼ਨ ਫਾਰਮ ਭਰ ਸਕਦੇ ਹਨ....

ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਭਾਰਤ ਸਰਕਾਰ ਵਲੋਂ ਤੋਹਫ਼ਾ ਮਿਲਣ ਜਾ ਰਿਹਾ ਹੈ। ਨੌਜਵਾਨਾਂ ਲਈ 10,000 ਤੋਂ ਵੀ ਵੱਧ ਪੋਸਟਾਂ ਦੀ ਭਰਤੀ ਨਿਕਲੀ ਹੈ। ਹਿਮਾਚਲ ਅਤੇ ਹਰਿਆਣਾ 8000 ਦੇ ਕਰੀਬ ਟੀਜੀਟੀ ਅਤੇ ਜੇਬੀਟੀ ਟੀਚਰ ਦੀ ਵੈਕੈਂਸੀ ਭਰੀ ਜਾ ਰਹੀ ਹੈ, ਜਦਕਿ ਹਿਮਾਚਲ ਦੇ ਟ੍ਰਾਂਸਪੋਰਟ ਵਿਭਾਗ 'ਚ ਕੰਡਕਟਰ ਲਈ ਭਰਤੀ ਨਿਕਲੀ ਹੈ। 

ਹਰਿਆਣਾ ਸਟਾਫ ਸਿਲੈਕਸ਼ਨ
ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ (HSSC) ਨੇ ਟੀਜੀਟੀ ਪਦਾਂ 'ਤੇ 7,471 ਅਸਾਮੀਆਂ ਲਈ ਬੰਪਰ ਭਰਤੀ (HSSC TGT ਭਰਤੀ 2022) ਕੱਢੀ ਹੈ। ਇਹਨਾਂ ਪੋਸਟਾਂ 'ਤੇ ਅਪਲਾਈ ਕਰਨ ਲਈ ਉਮੀਦਵਾਰ ਵੈੱਬਸਾਈਟ https://hssc.gov.in/ 'ਤੇ ਜਾ ਕੇ ਐਪਲੀਕੇਸ਼ਨ ਫਾਰਮ ਭਰ ਸਕਦੇ ਹਨ। ਆਨਲਾਈਨ ਐਪਲੀਕੇਸ਼ਨ ਦੀ ਪ੍ਰਕਿਰਿਆ 5 ਅਕਤੂਬਰ 2022 ਤੋਂ 26 ਅਕਤੂਬਰ 2022 ਤਕ ਰਹੇਗੀ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਦੀ ਉਮਰ 18 ਤੋਂ 42 ਸਾਲ ਹੋਣੀ ਜਰੂਰੀ ਹੈ, ਜਦਕਿ ਰਿਜ਼ਰਵਡ ਵਰਗ ਨੂੰ ਇਸਦੀ ਛੂਟ ਹੈ। ਉਮੀਦਵਾਰਾਂ ਦੀ ਯੋਗਤਾ 10ਵੀਂ ਹਿੰਦੀ ਜਾ ਸੰਸਕ੍ਰਿਤ ਵਿਸ਼ੇ ਦੇ ਨਾਲ ਪਾਸ ਕੀਤੀ ਹੋਏ ਅਤੇ HTET ਅਤੇ STET ਵਿੱਚ ਪਾਸ ਹੋਣਾ ਜਰੂਰੀ ਹੈ। ਜਨਰਲ ਵਰਗ ਲਈ ਫੀਸ 150 ਹੋਵੇਗੀ। ਸਿਲੇਕਟਡ ਉਮੀਦਵਾਰਾਂ ਦੀ ਤਨਖਾਹ 9,300 ਤੋਂ 34,800 ਰੁਪਏ ਹੋਵੇਗੀ। 


ਹਿਮਾਚਲ ਪ੍ਰਦੇਸ਼ SSC ਵਲੋਂ 1,647 ਪਦਾਂ 'ਤੇ ਭਰਤੀ
ਹਿਮਾਚਲ ਦੇ ਸਿੱਖਿਆ ਵਿਭਾਗ, ਪੁਲਿਸ, HRTC ਅਤੇ ਬਿਜਲੀ ਬੋਰਡ 'ਚ 79 ਵੱਖ-ਵੱਖ ਪੋਸਟ ਕੋਡ ਵਿੱਚ ਵੱਖ-ਵੱਖ ਚੈਨਲਾਂ ਦੇ 1,647 ਪਦਾਂ ਦੀ ਭਰਤੀ ਨਿਕਲੀ ਹੈ। ਯੋਗ ਉਮੀਦਵਾਰ 30 ਸਤੰਬਰ ਤੋਂ 29 ਅਕੂਬਰ ਰਾਤ 12 ਵਜੇ ਤੋਂ ਵੈੱਬਸਾਈਟ https://hpsssb.hp.gov.in/ 'ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਜਨਰਲ ਵਰਗ ਲਈ ਫੀਸ 360 ਰੁਪਏ ਜਦਕਿ ਦਿਵਯਾਂਗ, ਆਈਆਰਡੀਪੀ, ਸੁਤੰਤਰਤਾ ਸੈਨਾਨੀ ਅਤੇ ਰਿਜ਼ਰਵਡ ਵਰਗਾਂ ਲਈ ਫੀਸ 120 ਰੁਪਏ ਹੋਵੇਗੀ। ਔਰਤਾਂ, ਸਾਬਕਾ ਸੈਨਿਕਾਂ ਲਈ ਕੋਈ ਫੀਸ ਨਹੀਂ ਹੈ।

Get the latest update about HRTC 2022 recruitment, check out more about HSSC TGT 2022 recruitment 2022, SSC, HSSC TGT 2022 & HSSC

Like us on Facebook or follow us on Twitter for more updates.