ਗੋਲਡੀ ਬਰਾੜ ਦਾ ਇੰਟਰਵਿਉ 'ਚ ਵੱਡਾ ਖੁਲਾਸਾ, ਆਖਰ ਕਿਉਂ ਕੀਤਾ ਸਿੱਧੂ ਮੂਸੇਵਾਲਾ ਦਾ ਕਤਲ

ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਸ ਕਤਲਕਾਂਡ ਦੀ ਜਿੰਮੇਵਾਰੀ ਲੈਣ ਵਾਲੇ ਗੋਲਡੀ ਬਰਾੜ ਨੇ ਪਹਿਲੀ ਵਾਰ ਇਸ ਮਾਮਲੇ ਤੇ ਕੋਈ ਬਿਆਨ ਦਿੱਤਾ ਹੈ। ਇਕ ਨਿੱਜੀ ਚੈਨਲ ਨਾਲ ਇੰਟਰਵਿਉ ਦੇ ਦੌਰਾਨ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਅਸਲ ਵਜ੍ਹਾ ਦਾ ਖੁਲਾਸਾ ਕੀਤਾ ਹੈ...

ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਸ ਕਤਲਕਾਂਡ ਦੀ ਜਿੰਮੇਵਾਰੀ ਲੈਣ ਵਾਲੇ ਗੋਲਡੀ ਬਰਾੜ ਨੇ ਪਹਿਲੀ ਵਾਰ ਇਸ ਮਾਮਲੇ ਤੇ ਕੋਈ ਬਿਆਨ ਦਿੱਤਾ ਹੈ। ਇਕ ਨਿੱਜੀ ਚੈਨਲ ਨਾਲ ਇੰਟਰਵਿਉ ਦੇ ਦੌਰਾਨ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਅਸਲ ਵਜ੍ਹਾ ਦਾ ਖੁਲਾਸਾ ਕੀਤਾ ਹੈ। ਗੋਲਡੀ ਬਰਾੜ ਨੇ ਕਿਹਾ ਕਿ ਸਿੱਧੂ ਆਪਣੀ ਹਰਕਤਾਂ ਕਰਕੇ ਮਾਰੀਆ ਗਿਆ। ਸਾਡੀ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ। ਸਿਰਫ ਹੰਕਾਰ ਦੇ ਕਾਰਨ ਸਿੱਧੂ ਮੂਸੇਵਾਲਾ ਨੂੰ ਮਾਰਿਆ ਗਿਆ ਹੈ। ਲਾਰੈਂਸ ਬਿਸ਼ਨੋਈ ਗੈਂਗ ਨੇ ਸਿੱਧੂ ਦਾ ਕਤਲ ਕਰਵਾ ਕੇ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲਿਆ ਹੈ।   

ਸੂਤਰਾਂ ਮੁਤਾਬਿਕ ਇਹ ਗੱਲ ਸਾਹਮਣੇ ਆਈ ਹੈ ਕਿ ਗੋਲਡੀ ਬਰਾੜ ਨੇ ਕਿਹਾ ਕਿ ਵਿੱਕੀ ਮਿੱਡੂਖੇੜਾ ਦਾ ਜਦੋਂ ਅਗਸਤ 'ਚ ਕਤਲ ਹੋਇਆ ਸੀ ਤਾਂ ਸਿੱਧੂ ਮੂਸੇਵਾਲਾ ਨੇ ਵਿੱਕੀ ਦਾ ਕਤਲ ਕਰਵਾਉਣ ਵਾਲੇ ਉਸ ਦੇ ਮੈਨੇਜਰ ਸ਼ਗੁਨਪ੍ਰੀਤ ਨੂੰ ਸ਼ਰਨ ਦਿੱਤੀ ਤੇ ਬਾਅਦ 'ਚ ਉਸ ਦੀ ਮਦਦ ਕਰਕੇ ਉਸ ਨੂੰ ਬਾਹਰ ਭਜਾ ਦਿੱਤਾ ਸੀ। ਜਿਸ ਤੋਂ ਬਾਅਦ ਹੀ ਲਾਰੈਂਸ ਬਿਸ਼ਨੋਈ ਗੈਂਗ ਉਸ ਦੇ ਖਿਲਾਫ ਹੋ ਗਿਆ ਸੀ। ਇਸ ਲਈ ਸਿੱਧੂ ਮੂਸੇਵਾਲਾ ਨੂੰ ਵਿੱਕੀ ਮਿੱਡੂਖੇੜਾ ਦੇ ਕਤਲ ਦੀ ਸਜ਼ਾ ਦਿਤੀ ਗਈ ਹੈ। ਉਸ ਨੂੰ ਸਬਕ ਸਿਖਾਉਣ ਲਈ ਇਹ ਸਭ ਕੀਤਾ ਗਿਆ ਹੈ।  


ਇੰਟਰਵਿਉ ਦੌਰਾਨ ਜਦੋਂ ਗੋਲਡੀ ਬਰਾੜ ਤੋਂ ਪੁੱਛਿਆ ਗਿਆ ਕਿ ਸਿੱਧੂ ਮੂਸੇਵਾਲਾ ਨੂੰ ਵਾਰਨਿੰਗ ਕਿਉਂ ਨਹੀਂ ਦਿੱਤੀ ਗਈ ਤਾਂ ਗੋਲਡੀ ਬਰਾੜ ਨੇ ਕਿਹਾ ਕਿ ਸਿੱਧੂ ਨੂੰ ਕਈ ਵਾਰ ਵਾਰਨਿੰਗ ਦਿੱਤੀ ਗਈ ਸੀ। ਪਰ ਉਸ ਨੇ ਸਾਡੀ ਵਾਰਨਿੰਗ ਵੱਲ ਕੋਈ ਧਿਆਨ ਨਹੀਂ ਦਿੱਤਾ। ਸਿੱਧੂ ਆਪਣੇ ਗਾਣਿਆਂ 'ਚ ਹਥਿਆਰਾਂ ਦਾ ਜਿਕਰ ਕਰਦਾ ਸੀ ਇਸ ਤੋਂ ਸਾਬਿਤ ਹੁੰਦਾ ਹੈ ਕਿ ਉਸ ਦਾ ਹੋਰ ਗੈਂਗਸਟਰ ਨਾਲ ਹੀ ਸੰਬੰਧ ਸੀ। ਇਸ ਦੇ ਨਾਲ ਹੀ ਇਸ ਇੰਟਰਵਿਓ 'ਚ ਪੰਜਾਬੀ ਸੰਗੀਤ ਇੰਡਸਟਰੀ ਦੇ ਇਕ ਹੋਰ ਗਾਇਕ ਆਰ ਨੇਤ ਦਾ ਨਾਮ ਵੀ ਸਾਹਮਣੇ ਆਇਆ ਹੈ ਕਿ ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਆਰ ਨੇਤ ਦੀ ਭੂਆ ਦਾ ਮੁੰਡਾ ਰੋਟੀ ਪਹੁੰਚਾਉਂਦਾ ਸੀ। ਜਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਤੇ ਆਰ ਨੇਤ ਪੱਕੇ ਦੋਸਤ ਦਸੇ ਜਾਂਦੇ ਰਹੇ ਨੇ ਤੇ ਅਕਸਰ ਹੀ ਉਨ੍ਹਾਂ ਨੂੰ ਨਾਲ ਦੇਖਿਆ ਜਾਂਦਾ ਸੀ।  

ਇਸ ਇੰਟਰਵਿਉ 'ਚ ਗੋਲਡੀ ਬਰਾੜ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਕਰਨ ਔਜਲਾ ਦੇ ਘਰ ਕੁੱਝ ਸਮਾਂ ਪਹਿਲਾ ਜੋ ਗੋਲੀਬਾਰੀ ਕਰਵਾਈ ਗਈ ਸੀ ਉਸ ਪਿੱਛੇ ਵੀ ਸਿੱਧੂ ਮੂਸੇਵਾਲਾ ਹੀ ਹੱਥ ਸੀ। ਉਸ ਦੇ ਹੀ ਕਹਿਣ ਤੇ ਕਰਨ ਔਜਲਾ ਦੇ ਘਰ ਗੋਲੀਆਂ ਚਲਾਈਆਂ ਗਈਆਂ ਸਨ। ਇਸ ਇੰਟਰਵਿਉ 'ਚ ਗੋਲਡੀ ਬਰਾੜ ਨੇ ਕਿਹਾ ਕਿ ਕਿਸੇ ਤਰ੍ਹਾਂ ਦੇ ਪੈਸਿਆਂ ਨੂੰ ਲੈ ਕੇ ਸਿੱਧੂ ਦਾ ਕਤਲ ਨਹੀਂ ਕਰਵਾਇਆ ਗਿਆ। ਸਿਰਫ ਆਪਣੇ ਭਰਾ ਵਿੱਕੀ ਮਿੱਡੂਖੇਰਾ ਨੂੰ ਆਤਮਾ ਨੂੰ ਸ਼ਾਂਤੀ ਦੇਣ ਲਈ ਇਹ ਕਤਲ ਕਰਵਾਈ ਗਿਆ ਹੈ।   

Get the latest update about goldy brar interview, check out more about sidhu mosewala, lawrence bishnoi & sidhu mosewala murder

Like us on Facebook or follow us on Twitter for more updates.