GoMechanic 70% ਕਰਮਚਾਰੀਆਂ ਦੀ ਕਰੇਗੀ ਛਾਂਟੀ, ਕਿਹਾ- ਕੰਪਨੀ ਦੇ ਫੈਸਲਿਆਂ 'ਚ ਹੋਈਆਂ ਗੰਭੀਰ ਗਲਤੀਆਂ

GoMechanic ਦੇ ਗੁੜਗਾਓਂ-ਹੈੱਡਕੁਆਰਟਰਡ ਸਟਾਰਟਅੱਪ ਦੀ ਸਥਾਪਨਾ 2016 ਵਿੱਚ ਅਧਿਕਾਰਤ ਸਰਵਿਸ ਸੈਂਟਰਾਂ ਅਤੇ ਸਥਾਨਕ ਵਰਕਸ਼ਾਪਾਂ ਵਿਚਕਾਰ ਪਾੜੇ ਨੂੰ ਪੂਰਾ ਕਰਨ ਵਜੋਂ ਕੀਤੀ ਗਈ ਸੀ...

ਕਾਰ ਰਿਪੇਅਰ ਸਟਾਰਟਅਪ GoMechanic ਨੇ ਘੋਸ਼ਣਾ ਕੀਤੀ ਹੈ ਕਿ ਉਹ ਆਪਣੇ 70 ਪ੍ਰਤੀਸ਼ਤ ਕਰਮਚਾਰੀਆਂ ਦੀ ਛਾਂਟੀ ਕਰ ਰਹੀ ਹੈ ਕਿਉਂਕਿ ਕੰਪਨੀ ਆਪਣੀਆਂ ਗੰਭੀਰ ਚਿੰਤਾਵਾਂ ਦੇ ਵਿਚਕਾਰ ਫੰਡ ਇਕੱਠਾ ਕਰਨ ਲਈ ਸੰਘਰਸ਼ ਕਰ ਰਹੀ ਹੈ। ਬੁੱਧਵਾਰ ਨੂੰ GoMechanic ਦੇ ਸਹਿ-ਸੰਸਥਾਪਕ ਅਮਿਤ ਭਸੀਨ ਨੇ ਕਿਹਾ ਕਿ ਸੇਕੋਈਆ ਇੰਡੀਆ-ਸਮਰਥਿਤ ਕੰਪਨੀ ਨੇ ਆਪਣੇ ਫੈਸਲਿਆਂ 'ਚ ਗੰਭੀਰ ਗਲਤੀਆਂ ਕੀਤੀਆਂ ਹਨ ਕਿਉਂਕਿ ਹਰ ਕੀਮਤ 'ਤੇ ਵਿਕਾਸ ਚਾਹੁੰਦੀ ਹੈ। ਉਸ ਨੇ ਕਿਹਾ ਕਿ ਲੀਡਰਸ਼ਿਪ ਨੇ ਕਾਰੋਬਾਰ ਨੂੰ ਦੁਬਾਰਾ ਸੰਗਠਿਤ ਕਰਨ ਦਾ ਫੈਸਲਾ ਕੀਤਾ ਹੈ ਜਦੋਂ ਕਿ ਅਸੀਂ ਪੂੰਜੀ ਇਕੱਠਾ ਕਰਨ ਦੇ ਹੱਲ ਲੱਭ ਰਹੇ ਹਾਂ।

ਦਸ ਦਈਏ ਕਿ GoMechanic ਦੇ ਗੁੜਗਾਓਂ-ਹੈੱਡਕੁਆਰਟਰਡ ਸਟਾਰਟਅੱਪ ਦੀ ਸਥਾਪਨਾ 2016 ਵਿੱਚ ਅਧਿਕਾਰਤ ਸਰਵਿਸ ਸੈਂਟਰਾਂ ਅਤੇ ਸਥਾਨਕ ਵਰਕਸ਼ਾਪਾਂ ਵਿਚਕਾਰ ਪਾੜੇ ਨੂੰ ਪੂਰਾ ਕਰਨ ਵਜੋਂ ਕੀਤੀ ਗਈ ਸੀ। ਬਾਅਦ 'ਚ ਕੰਪਨੀ ਕਈ ਨਿਵੇਸ਼ਕਾਂ ਨਾਲ ਵਿਚਾਰ ਵਟਾਂਦਰੇ ਦੇ ਬਾਵਜੂਦ ਫੰਡ ਇਕੱਠਾ ਕਰਨ 'ਚ ਸੰਘਰਸ਼ ਕਰਨ ਲੱਗੀ। GoMechani ਸਟਾਰਟਅਪ ਪਿਛਲੇ ਸਾਲ ਦੇ ਸ਼ੁਰੂ ਤੋਂ ਹੀ ਕਥਿਤ ਤੌਰ 'ਤੇ ਟਾਈਗਰ ਗਲੋਬਲ ਦੀ ਅਗਵਾਈ ਵਿੱਚ 1 ਬਿਲੀਅਨ ਡਾਲਰ ਤੋਂ ਵੱਧ ਦੇ ਮੁਲਾਂਕਣ ਨਾਲ ਫੰਡਿੰਗ ਨੂੰ ਵਧਾਉਣ ਲਈ ਗੱਲਬਾਤ ਕਰ ਰਿਹਾ ਸੀ। 


GoMechanic ਦੇ ਸਹਿ-ਸੰਸਥਾਪਕ ਅਮਿਤ ਭਸੀਨ ਨੇ ਕਿਹਾ ਕਿ ਸੈਕਟਰ ਦੀਆਂ ਅੰਦਰੂਨੀ ਚੁਣੌਤੀਆਂ ਨੇ ਸਾਡੇ ਤੋਂ ਬਹੁਤ ਫਾਇਦਾ ਲਿਆ ਅਤੇ ਅਸੀਂ ਫੈਸਲੇ ਕਰਨ ਵਿੱਚ ਗੰਭੀਰ ਗਲਤੀਆਂ ਕੀਤੀਆਂ ਕਿਉਂਕਿ ਅਸੀਂ ਹਰ ਕੀਮਤ 'ਤੇ ਵਿਕਾਸ ਚਾਹੁੰਦੇ ਸੀ। ਵਿਸ਼ੇਸ਼ ਤੌਰ 'ਤੇ ਵਿੱਤੀ ਰਿਪੋਰਟਿੰਗ ਦੇ ਸਬੰਧ ਵਿੱਚ ਜਿਸਦਾ ਸਾਨੂੰ ਡੂੰਘਾ ਅਫਸੋਸ ਹੈ। ਭਸੀਨ ਨੇ ਕਿਹਾ ਕਿ GoMechanic ਲੀਡਰਸ਼ਿਪ ਵਿਕਾਸ ਕਰਨ ਦੇ ਹਰ ਮੌਕੇ ਦੀ ਖੋਜ ਕਰਨ ਦੀ ਕੋਸ਼ਿਸ਼ ਵਿੱਚ ਡੁੱਬ ਗਈ ਹੈ।

ਉਨ੍ਹਾਂ ਅੱਗੇ ਕਿਹਾ ਕਿ ਅਸੀਂ ਇਸ ਮੌਜੂਦਾ ਸਥਿਤੀ ਲਈ ਪੂਰੀ ਜ਼ਿੰਮੇਵਾਰੀ ਲੈਂਦੇ ਹਾਂ ਅਤੇ ਅਸੀਂ ਪੂੰਜੀ ਹੱਲ ਲੱਭਦੇ ਹੋਏ ਸਰਬਸੰਮਤੀ ਨਾਲ ਵਪਾਰ ਦਾ ਪੁਨਰਗਠਨ ਕਰਨ ਦਾ ਫੈਸਲਾ ਕੀਤਾ ਹੈ। ਇਹ ਪੁਨਰਗਠਨ ਦਰਦਨਾਕ ਹੋਣ ਜਾ ਰਿਹਾ ਹੈ ਅਤੇ ਸਾਨੂੰ ਬਦਕਿਸਮਤੀ ਨਾਲ 70 ਫੀਸਦੀ ਕਰਮਚਾਰੀ ਦੀ ਛਾਂਟੀ ਦੀ ਲੋੜ ਹੋਵੇਗੀ।

Get the latest update about COMPANIES, check out more about BS WEB REPORTS, GoMechanic, LAYOFF & NEWS

Like us on Facebook or follow us on Twitter for more updates.