ਪੰਜ ਤੱਤਾਂ 'ਚ ਵਿਲੀਨ ਹੋਇਆ ਸਿੱਧੂ ਮੂਸੇਵਾਲਾ, ਮਾਪਿਆਂ ਲਾੜੇ ਵਾਂਗ ਸਜਾ ਕੇ ਪੁੱਤ ਨੂੰ ਕਿਹਾ ਅਲਵਿਦਾ

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਪੰਚਤਵਾ ਵਿੱਚ ਵਿਲੀਨ ਹੋ ਗਿਆ ਹੈ। ਮਾਨਸਾ ਜ਼ਿਲ੍ਹੇ ਦੇ ਮੂਸਾਗੜ੍ਹ ਵਿਖੇ ਉਨ੍ਹਾਂ ਦੇ ਖੇਤਾਂ ਵਿੱਚ ਹੀ ਸੁਧੁ ਮੂਸੇਵਾਲਾਂ ਨੂੰ ਅਗਨੀ ਦਿੱਤੀ ਗਈ...

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਪੰਚਤਵਾ ਵਿੱਚ ਵਿਲੀਨ ਹੋ ਗਿਆ ਹੈ। ਮਾਨਸਾ ਜ਼ਿਲ੍ਹੇ ਦੇ ਮੂਸਾਗੜ੍ਹ ਵਿਖੇ ਉਨ੍ਹਾਂ ਦੇ ਖੇਤਾਂ ਵਿੱਚ ਹੀ ਸੁਧੁ ਮੂਸੇਵਾਲਾਂ ਨੂੰ ਅਗਨੀ ਦਿੱਤੀ ਗਈ। ਮੂਸੇਵਾਲਾ ਦੇ ਅੰਤਿਮ ਸੰਸਕਾਰ ਵਿੱਚ ਉਸਦੇ ਪ੍ਰਸ਼ੰਸਕਾਂ ਦੀ ਭਾਰੀ ਭੀੜ ਇਕੱਠਾ ਹੋ ਗਈ, ਜੋ ਉਸਦੀ ਇੱਕ ਆਖਰੀ ਝਲਕ ਵੇਖਣਾ ਚਾਹੁੰਦੇ ਸਨ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਆਪਣੇ ਸਟਾਰ ਗਾਇਕ ਪੁੱਤਰ ਨੂੰ ਵਿਦਾਇਗੀ ਦੇਣ ਆਏ ਸੈਂਕੜੇ ਸਰੋਤਿਆਂ ਦਾ ਹੱਥ ਜੋੜ ਕੇ ਧੰਨਵਾਦ ਕੀਤਾ। ਪਿਤਾ ਨੇ ਆਪਣੀ ਪੱਗ ਲਾਹ ਕੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।

ਸਿੱਧੂ ਮੂਸੇਵਾਲਾ ਦੇ ਇਸ ਵਿਦਾਇਗੀ ਤੋਂ ਪਹਿਲਾ ਕੁਝ ਐਸੀਆਂ ਤਸਵੀਰਾਂ ਵੀ ਸਾਹਮਣੇ ਆਇਆ ਹਨ ਜਿਸ ਨੇ ਹਰ ਦਿਲ ਨੂੰ ਝਿੰਜੋੜ੍ਹ ਕੇ ਰੱਖ ਦਿੱਤਾ। ਹਰ ਇੱਕ ਦੇ ਦਿਲ 'ਚ ਉਸ ਮਾਂ ਬਾਪ ਦੀਆ ਭਾਵਨਾਵਾਂ ਦਾ ਖਿਆਲ ਆ ਰਿਹਾ ਸੀ ਜਿਨ੍ਹਾਂ ਦਾ ਨੌਜਵਾਨ ਪੁੱਤ ਉਨ੍ਹਾਂ ਤੋਂ ਹਮੇਸ਼ਾ ਲਈ ਦੂਰ ਚਲਾ ਗਿਆ ਹੈ। ਅੰਤਿਮ ਵਿਦਾਈ ਤੋਂ ਪਹਿਲਾ ਸਿੱਧੂ ਮੂਸੇਵਾਲਾ ਦੀ ਮਾਂ ਬਾਰ ਬਾਰ ਉਸ ਦੇ ਚਿਹਰੇ ਨੂੰ ਦੇਖ ਰਹੀ ਸੀ। ਹਰ ਇਕ ਭਾਵ ਇਹ ਬਿਆਨ ਕਰ ਰਿਹਾ ਸੀ ਕਿ ਜਿਵੇ ਉਹ ਇਹੀ ਮੰਗ ਰਹੀ ਹੋਵੇ ਕਿ ਉਸ ਦਾ ਪੁੱਤ ਇਕ ਵਾਰ ਉੱਠ ਜਾਵੇ। ਸਿੱਧੂ ਮੂਸੇਵਾਲ ਦੇ ਮਾਂ ਪਿਤਾ ਨੇ ਉਸ ਨੂੰ ਲਾੜੇ ਵਾਂਗ ਤਿਆਰ ਕਰ ਉਸ ਨੂੰ ਅਲਵਿਦਾ ਕਿਹਾ। ਮਾਂ ਨੇ ਆਖਰੀ ਬਾਰ ਆਪਣੇ ਪੁੱਤ ਦੇ ਬਾਲ ਬਣਾਏ ਤੇ ਪਿਤਾ ਨੇ ਆਖਰੀ ਬਾਰ ਆਪਣੇ ਪੁੱਤ ਦੇ ਪੱਗ ਬੰਨੀ।  ਮੂਸੇਵਾਲਾ ਦੇ ਸਿਰ ਸਿਹਰਾ ਸਜਾਇਆ ਗਿਆ  ਜਿਸ ਨੂੰ ਦੇਖ ਹਰ ਇਕ ਦਿਲ ਰੋਂਣ ਲਗਾ। 

ਮੂਸੇਵਾਲਾ ਦੇ ਅੰਤਿਮ ਸੰਸਕਾਰ ਅਤੇ ਸੰਸਕਾਰ ਵਾਲੀ ਥਾਂ 'ਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ ਗਏ। ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਸੁਰੱਖਿਆ ਹਟਾਏ ਜਾਣ ਅਤੇ ਜਾਣਕਾਰੀ ਜਨਤਕ ਕੀਤੇ ਜਾਣ 'ਤੇ ਸਰਕਾਰ ਤੋਂ ਨਾਰਾਜ਼ਗੀ ਜ਼ਾਹਰ ਕੀਤੀ।
Get the latest update about SIDHU LAST RIDE, check out more about GOODBYE SIDHU MOOSE WALA, SIDHU MOOSE WALA PARENTS & SIDHU MOOSE WALA

Like us on Facebook or follow us on Twitter for more updates.