10ਵੀਂ ਪਾਸ ਵਾਲਿਆਂ ਲਈ ਖੁਸ਼ਖਬਰੀ, ਡਾਕ ਵਿਭਾਗ 'ਚ ਬੰਪਰ ਨੌਕਰੀਆਂ, ਜਲਦ ਕਰੋ ਅਪਲਾਈ

ਭਾਰਤੀ ਡਾਕ ਵਿਭਾਗ 'ਚ ਗ੍ਰਾਮੀਣ ਡਾਕ ਸੇਵਕਾਂ (ਜੀ.ਡੀ.ਐੱਸ.) ਦੇ...

ਭਾਰਤੀ ਡਾਕ ਵਿਭਾਗ 'ਚ ਗ੍ਰਾਮੀਣ ਡਾਕ ਸੇਵਕਾਂ (ਜੀ.ਡੀ.ਐੱਸ.) ਦੇ 4200 ਤੋਂ ਵੱਧ ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। 

ਅਹੁਦਿਆਂ ਦੀ ਗਿਣਤੀ- 4269 
ਗੁਜਰਾਤ ਪੋਸਟਲ ਸਰਕਿਲ- 1826 ਅਹੁਦੇ
ਕਰਨਾਟਕ ਪੋਸਟਲ ਸਰਕਿਲ- 2443 ਅਹੁਦੇ

ਸਿੱਖਿਆ ਯੋਗਤਾ
ਉਮੀਦਵਾਰਾਂ ਦਾ ਕਿਸੇ ਮਾਨਤਾ ਪ੍ਰਾਪਤ ਸੰਸਥਾ/ਬੋਰਡ ਤੋਂ 10ਵੀਂ ਪਾਸ ਹੋਣਾ ਜ਼ਰੂਰੀ ਹੈ।

ਉਮਰ
ਡਾਕ ਵਿਭਾਗ 'ਚ ਜੀ.ਡੀ.ਐੱਸ. ਦੇ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 40 ਸਾਲ ਤੈਅ ਕੀਤੀ ਗਈ ਹੈ।

ਐਪਲੀਕੇਸ਼ਨ ਫ਼ੀਸ
ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਆਮ ਅਤੇ ਓ.ਬੀ.ਸੀ. ਵਰਗ ਦੇ ਪੁਰਸ਼ ਉਮੀਦਵਾਰਾਂ ਨੂੰ 100 ਰੁਪਏ ਫ਼ੀਸ ਦੇਣੀ ਪਵੇਗੀ। ਜਦੋਂ ਕਿ ਐੱਸ.ਸੀ./ਐੱਸ.ਟੀ. ਵਰਗ ਅਤੇ ਉਮੀਦਵਾਰ ਬੀਬੀਆਂ ਨੂੰ ਕੋਈ ਐਪਲੀਕੇਸ਼ਨ ਫ਼ੀਸ ਨਹੀਂ ਦੇਣੀ ਪਵੇਗੀ।

ਇਸ ਤਰ੍ਹਾਂ ਹੋਵੇਗੀ ਚੋਣ
ਡਾਕ ਵਿਭਾਗ 'ਚ ਗ੍ਰਾਮੀਣ ਡਾਕ ਸੇਵਕਾਂ ਦੇ ਅਹੁਦਿਆਂ 'ਤੇ ਨੌਕਰੀ ਲਈ ਉਮੀਦਵਾਰਾਂ ਨੂੰ ਕੋਈ ਲਿਖਤੀ ਪ੍ਰੀਖਿਆ ਨਹੀਂ ਦੇਣੀ ਹੋਵੇਗੀ ਸਗੋਂ ਮੈਰਿਟ ਲਿਸਟ ਦੇ ਆਧਾਰ 'ਤੇ ਚੋਣ ਕੀਤੀ ਜਾਵੇਗੀ।

ਆਖ਼ਰੀ ਤਾਰੀਖ਼
ਯੋਗ ਅਤੇ ਇਛੁੱਕ ਉਮੀਦਵਾਰ 20 ਜਨਵਰੀ 2021 ਤੱਕ ਅਪਲਾਈ ਕਰ ਸਕਦੇ ਹਨ। 

ਇਸ ਤਰ੍ਹਾਂ ਕਰੋ ਅਪਲਾਈ
ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ http://www.appost.in/gdsonline/Home.aspx'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

Get the latest update about bumper jobs, check out more about Good news, 10th graders & postal department

Like us on Facebook or follow us on Twitter for more updates.