ਪੰਜਾਬੀ ਕਲਾਕਾਰ ਬੀ-ਪਰਾਕ ਦੇ ਘਰ ਜਲਦ ਗੂੰਜਣਗੀਆਂ ਕਿਲਕਾਰੀਆਂ, ਪੜ੍ਹੋ ਪੂਰੀ ਖ਼ਬਰ

ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਇਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਮਸ਼ਹੂਰ ਪੰਜਾਬੀ ਕਲਾਕਾਰ ਬੀ ਪਰਾਕ ਬਹੁਤ ਜਲਦ...

ਜਲੰਧਰ— ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਇਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਮਸ਼ਹੂਰ ਪੰਜਾਬੀ ਕਲਾਕਾਰ ਬੀ ਪਰਾਕ ਬਹੁਤ ਜਲਦ ਪਿਤਾ ਬਣਨ ਵਾਲੇ ਹਨ। 


ਪੰਜਾਬੀ ਇੰਡਸਟਰੀ 'ਚ ਇਕ ਤੋਂ ਬਾਅਦ ਇਕ ਗੁੱਡ ਨਿਊਜ਼ ਆ ਰਹੀ ਹੈ, ਜਿੱਥੇ ਹਾਲ ਹੀ ਵਿੱਚ ਪੰਜਾਬੀ ਅਦਾਕਾਰ ਤੇ ਗਾਇਕ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਇਕ ਪਿਆਰੇ ਜਿਹੇ ਬੇਟੇ ਦੇ ਮਾਤਾ ਪਿਤਾ ਬਣੇ ਹਨ, ਉੱਥੇ ਹੁਣ ਛੇਤੀ ਹੀ ਗਾਇਕ ਬੀ ਪਰਾਕ ਤੇ ਮੀਰਾ ਮੰਮੀ ਡੈਡੀ ਬਣਨ ਜਾ ਰਹੇ ਹਨ। ਜਿਸ ਦੀ ਜਾਣਕਾਰੀ ਬੀ-ਪਰਾਕ ਨੇ ਖੁਦ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕਰਕੇ ਦਿੱਤੀ ਹੈ ।