ਮਜਦੂਰਾਂ ਲਈ ਖੁਸ਼ਖਬਰੀ, ਮੁੱਖ ਮੰਤਰੀ ਭਗਵੰਤ ਮਾਨ ਨੇ ਘੱਟੋ-ਘੱਟ ਤਨਖਾਹ 'ਚ ਵਾਧੇ ਨੂੰ ਦਿੱਤੀ ਪ੍ਰਵਾਨਗੀ

ਮੁੱਖ ਮੰਤਰੀ ਨੇ ਮਜ਼ਦੂਰਾਂ ਦੀ ਸਹੂਲਤ ਲਈ 'ਪੰਜਾਬ ਕਿਰਤੀ ਸਹਾਇਕ' ਐਪਲੀਕੇਸ਼ਨ ਨਾਮ ਦੀ ਇੱਕ ਨਵੀਂ ਮੋਬਾਈਲ ਐਪ ਵੀ ਲਾਂਚ ਕੀਤੀ ਹੈ...

ਪੰਜਾਬ 'ਆਪ' ਸਰਕਾਰ ਮਜਦੂਰਾਂ ਨੂੰ ਵੱਡੀ ਖੁਸ਼ਖਬਰੀ ਦੇਣ ਜਾ ਰਹੀ ਹੈ। ਦੀਵਾਲੀ ਦੇ ਤੋਹਫੇ ਵਜੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੰਸਟਰਕਸ਼ਨ ਵਰਕਰਾਂ ਦੀਆਂ ਘੱਟੋ-ਘੱਟ ਤਨਖਾਹ ਵਧਾਉਣ ਲਈ ਮਨਜ਼ੂਰੀ ਦਿੱਤੀ ਹੈ। ਇਹ ਫੈਸਲਾ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀ ਰਿਵਿਊ ਮੀਟਿੰਗ ਦੇ ਦੌਰਾਨ ਲਿਆ ਗਿਆ।

ਮੁੱਖ ਮੰਤਰੀ ਨੇ ਕਿਹਾ ਕਿ ਅਨਸਕਿਲਡ ਵਰਕਰਾਂ ਦੀ ਘੱਟੋ-ਘੱਟ ਤਨਖਾਹ 9,192 ਰੁਪਏ ਤੋਂ ਵਧਾ ਕੇ 9,907 ਰੁਪਏ ਪ੍ਰਤੀ ਮਹੀਨਾ, ਜਦੋਂ ਕਿ ਸੈਮੀ-ਸਕਿਲਡ ਵਰਕਰਾਂ ਦੀ ਤਨਖਾਹ 9,972 ਰੁਪਏ ਤੋਂ ਵਧਾ ਕੇ 10,687 ਰੁਪਏ ਅਤੇ ਸਕਿਲਡ ਵਰਕਰਾਂ ਦੀ ਤਨਖਾਹ 10,869 ਰੁਪਏ ਤੋਂ ਵਧਾ ਕੇ 11,584 ਰੁਪਏ, ਉੱਚ-ਸਕਿਲਡ ਵਰਕਰਾਂ ਦੀ ਤਨਖਾਹ 11,901 ਰੁਪਏ ਤੋਂ ਵਧਾ ਕੇ 12,616 ਰੁਪਏ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਮਾਨ ਨੇ ਵਰਕਰਾਂ ਨੂੰ ਬੋਰਡ ਵਿੱਚ ਰਜਿਸਟਰ ਕਰਨ ਲਈ ਇੱਕ ਵੱਡੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੋਰਡ ਵਿੱਚ 5.30 ਲੱਖ ਵਰਕਰ ਰਜਿਸਟਰਡ ਹੋ ਚੁੱਕੇ ਹਨ ਅਤੇ ਇਨ੍ਹਾਂ ਦੀ ਗਿਣਤੀ ਵਧਾ ਕੇ 15 ਲੱਖ ਕੀਤੀ ਜਾਵੇਗੀ। ਮਾਨ ਨੇ ਬੋਰਡ ਨੂੰ ਪਿੰਡਾਂ, ਕਸਬਿਆਂ, ਲੇਬਰ ਚੌਕਾਂ ਅਤੇ ਕੰਸਟਰਕਸ਼ਨ ਵਾਲੀਆਂ ਥਾਵਾਂ 'ਤੇ ਟੀਮਾਂ ਭੇਜ ਕੇ ਇਸ ਮੁਹਿੰਮ ਨੂੰ ਤੇਜ਼ ਕਰਨ ਲਈ ਕਿਹਾ।  


ਸਮਾਰਟ ਗਵਰਨੈਂਸ ਵੱਲ ਕਦਮ ਵਧਾਉਂਦੇ ਹੋਏ ਮੁੱਖ ਮੰਤਰੀ ਨੇ ਮਜ਼ਦੂਰਾਂ ਦੀ ਸਹੂਲਤ ਲਈ 'ਪੰਜਾਬ ਕਿਰਤੀ ਸਹਾਇਕ' ਐਪਲੀਕੇਸ਼ਨ ਨਾਮ ਦੀ ਇੱਕ ਨਵੀਂ ਮੋਬਾਈਲ ਐਪ ਵੀ ਲਾਂਚ ਕੀਤੀ ਹੈ ਅਤੇ ਇਹ ਐਪਲੀਕੇਸ਼ਨ ਕੰਸਟਰਕਸ਼ਨ ਵਰਕਰਾਂ ਦੀ ਰਜਿਸਟ੍ਰੇਸ਼ਨ ਅਤੇ ਵੱਖ-ਵੱਖ ਸਕੀਮਾਂ ਦੇ ਫਾਇਦੇ ਪ੍ਰਦਾਨ ਕਰਕੇ ਬੋਰਡ ਦੇ ਕੰਮ ਵਿੱਚ ਮਦਦ ਕਰੇਗੀ। ਇਸਦੇ ਨਾਲ ਹੀ ਹੁਨਰ ਵਿਕਾਸ ਕੇਂਦਰਾਂ ਨੂੰ ਟਰਾਂਜ਼ਿਟ ਰਿਹਾਇਸ਼ ਵਿੱਚ ਬਦਲਣ ਦੀ ਮਨਜ਼ੂਰੀ ਦਿੱਤੀ ਅਤੇ ਕਿਹਾ ਕਿ ਕਈ ਲੋਕ ਭਲਾਈ ਸਕੀਮਾਂ ਦਾ ਲਾਭ ਵੀ ਮਜਦੂਰਾਂ ਤੱਕ ਪਹੁੰਚਾਇਆ ਜਾਵੇਗਾ। ਇਸਦੇ ਨਾਲ ਹੀ ਬੋਰਡ ਕੰਸਟਰਕਸ਼ਨ ਵਰਕਰਾਂ ਨੂੰ 17 ਭਲਾਈ ਸਕੀਮਾਂ ਵੀ ਦਿਤੀਆਂ ਜਾਣਗੀਆ। 

Get the latest update about BHAGWANT MAAN, check out more about CM MAAN ANNOUNCEMENT, WAGE INCREASE, DIWALI & CONSTRUCTION WORKERS

Like us on Facebook or follow us on Twitter for more updates.