ਅਲਵਿਦਾ: ਅਦਨਾਨ ਸਾਮੀ ਨੇ ਇੰਸਟਾਗ੍ਰਾਮ 'ਤੇ ਡਿਲੀਟ ਕੀਤੀਆਂ ਸਭ ਪੋਸਟਾਂ

ਗੀਤਾਂ ਤੋਂ ਇਲਾਵਾ ਮਸ਼ਹੂਰ ਗਾਇਕ ਅਦਨਾਨ ਸਾਮੀ ਦੇ ਭਾਰਤ ਤੇ ਬਾਹਰ ਕਈ ਫੈਨਜ਼ ਹਨ ਜੋਕਿ ਉਹ ਦੀ ਗਾਇਕੀ ਤੋਂ ਇਲਾਵਾ ਫਿਟਨੈਸ ਦੇ ਵੀ ਦੀਵਾਨੇ ਹਨ। ਪਰ ਹਾਲ੍ਹੀ 'ਚ ਅਦਨਾਨ ਦੇ ਆਪਣੇ ਪ੍ਰਸ਼ੰਸਕ ਨੂੰ ਹੈਰਾਨੀ 'ਚ ਪਾ ਦਿੱਤਾ ਹੈ...

ਗੀਤਾਂ ਤੋਂ ਇਲਾਵਾ ਮਸ਼ਹੂਰ ਗਾਇਕ ਅਦਨਾਨ ਸਾਮੀ ਦੇ ਭਾਰਤ ਤੇ ਬਾਹਰ ਕਈ ਫੈਨਜ਼ ਹਨ ਜੋਕਿ ਉਹ ਦੀ ਗਾਇਕੀ ਤੋਂ ਇਲਾਵਾ ਫਿਟਨੈਸ ਦੇ ਵੀ ਦੀਵਾਨੇ ਹਨ। ਪਰ ਹਾਲ੍ਹੀ 'ਚ ਅਦਨਾਨ ਦੇ ਆਪਣੇ ਪ੍ਰਸ਼ੰਸਕ ਨੂੰ ਹੈਰਾਨੀ 'ਚ ਪਾ ਦਿੱਤਾ ਹੈ। ਅਦਨਾਨ ਸਾਮੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਰੀਆਂ ਪੋਸਟਾਂ ਨੂੰ ਡਿਲੀਟ ਕਰ ਦਿੱਤਾ ਹੈ। ਹੁਣ ਅਦਨਾਨ ਦੇ ਇੰਸਟਾ ਅਕਾਊਂਟ 'ਤੇ ਸਿਰਫ ਇਕ ਪੋਸਟ ਦਿਖਾਈ ਦੇ ਰਹੀ ਹੈ ਜਿਸ 'ਚ 'ਅਲਵਿਦਾ' ਲਿਖਿਆ ਹੋਇਆ ਹੈ। ਇਸ ਪੋਸਟ ਤੋਂ ਪ੍ਰਸ਼ੰਸਕ ਕਾਫੀ ਨਾਰਾਜ਼ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਕਿਆਸ ਲਗਾ ਰਹੇ ਹਨ।

ਜਿਕਰਯੋਗ ਹੈ ਕਿ ਅਦਨਾਨ ਸਾਮੀ ਹਾਲ ਹੀ 'ਚ ਉਸ ਸਮੇਂ ਸੁਰਖੀਆਂ 'ਚ ਆਏ ਸਨ ਜਦੋਂ ਉਨ੍ਹਾਂ ਨੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਦੀਆਂ ਸ਼ਾਨਦਾਰ ਤਸਵੀਰਾਂ ਪੋਸਟ ਕੀਤੀਆਂ ਸਨ। ਇਨ੍ਹਾਂ ਤਸਵੀਰਾਂ 'ਚ ਅਦਨਾਨ ਕਾਫੀ ਫਿੱਟ ਨਜ਼ਰ ਆ ਰਹੇ ਸਨ। 
ਫਿਲਹਾਲ ਅਦਨਾਨ ਸਾਮੀ ਦੇ ਅਕਾਊਂਟ 'ਤੇ ਜੋ ਵੀਡੀਓ ਦਿਖਾਈ ਦੇ ਰਿਹਾ ਹੈ, ਉਹ ਕੁਝ ਘੰਟੇ ਪਹਿਲਾਂ ਹੀ ਸ਼ੇਅਰ ਕੀਤਾ ਗਿਆ ਹੈ। ਅਜਿਹੇ 'ਚ ਜ਼ਿਆਦਾਤਰ ਲੋਕ ਅੰਦਾਜ਼ਾ ਲਗਾ ਰਹੇ ਹਨ ਕਿ 'ਅਲਵਿਦਾ' ਗਾਇਕ ਦਾ ਨਵਾਂ ਪ੍ਰੋਜੈਕਟ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਈ ਸੈਲੇਬਸ ਅਜਿਹੇ ਪਬਲੀਸਿਟੀ ਸਟੰਟ ਕਰ ਚੁੱਕੇ ਹਨ। ਹੁਣ ਅਦਨਾਨ ਨੇ ਅਜਿਹਾ ਕਿਸੇ ਗੀਤ ਲਈ ਕੀਤਾ ਹੈ ਜਾਂ ਕੀ ਉਹ ਸੱਚਮੁੱਚ ਹੀ ਸੋਸ਼ਲ ਮੀਡੀਆ ਛੱਡ ਰਹੇ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Get the latest update about adnan sami deleted all post, check out more about adnan sami, adnan sami instagram & adnan sami alvida

Like us on Facebook or follow us on Twitter for more updates.