ਕੋਰੋਨਾ ਖਿਲਾਫ ਜੰਗ 'ਚ ਭਾਰਤ ਨੂੰ 135 ਕਰੋੜ ਰੁਪਏ ਦੇਵੇਗਾ 'Google'

ਭਾਰਤ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਹਾਹਾਕਾਰ ਮਚਿਆ ਹੋਇਆ ਹੈ। ਅਜਿਹੇ ਵਿਚ ਅਮਰੀਕੀ ਟੈਕ ਕੰ...

ਵਾਸ਼ਿੰਗਟਨ: ਭਾਰਤ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਹਾਹਾਕਾਰ ਮਚਿਆ ਹੋਇਆ ਹੈ। ਅਜਿਹੇ ਵਿਚ ਅਮਰੀਕੀ ਟੈਕ ਕੰਪਨੀ ਗੂਗਲ ਨੇ ਭਾਰਤ ਨੂੰ ਕੋਵਿਡ-19 ਨਾਲ ਲੜਨ ਦੇ ਲਈ 135 ਕਰੋੜ ਰੁਪਏ ਦਾ ਫੰਡ ਦੇਣ ਦਾ ਐਲਾਨ ਕੀਤਾ ਹੈ। ਗੂਗਲ ਨੇ ਕਿਹਾ ਹੈ ਕਿ ਇਹ ਫੰਡ GiveIndia ਤੇ ਯੂਨੀਸੇਫ ਨੂੰ ਦਿੱਤੇ ਜਾਣਗੇ ਜੋ ਭਾਰਤ ਵਿਚ ਮੈਡੀਕਲ ਸਪਲਾਈ ਤੇ ਉਨ੍ਹਾਂ ਪਰਿਵਾਰਾਂ ਦੀ ਮਦਦ ਦੇ ਲਈ ਹੋਣਗੇ ਜੋ ਕੋਵਿਡ-19 ਨਾਲ ਪ੍ਰਭਾਵਿਤ ਹਨ।

ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਇਸ ਨੂੰ ਲੈ ਕੇ ਇਕ ਟਵੀਟ ਵੀ ਕੀਤਾ ਹੈ। ਇਸ ਟਵੀਟ ਵਿਚ ਪਿਚਾਈ ਨੇ ਕਿਹਾ ਹੈ ਕਿ ਭਾਰਤ ਵਿਚ ਕੋਰੋਨਾ ਕ੍ਰਾਈਸਿਸ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਤੇ ਅਜਿਹੇ ਵਿਚ ਗੂਗਲ ਤੇ ਗੂਗਲਰਮਸ (ਯਾਨੀ ਗੂਗਲ ਵਿਚ ਕੰਮ ਕਰਨ ਵਾਲੇ) GiveIndia ਤੇ ਯੂਨੀਸੇਫ ਨੂੰ ਭਾਰਤ ਵਿਚ ਕੋਵਿਡ-19 ਤੋਂ ਨਿਪਟਣ ਦੇ ਲਈ 135 ਕਰੋੜ ਦਾ ਫੰਡ ਦੇਣਗੇ।

ਗੂਗਲ ਦੇ ਮੁਤਾਬਕ GiveIndia ਗੂਗਲ ਵਲੋਂ ਦਿੱਤੇ ਇਸ ਫੰਡ ਉਨ੍ਹਾਂ ਪਰਿਵਾਰਾਂ ਦੇ ਵਿਚਾਲੇ ਕੈਸ਼ ਦੇ ਤੌਰ ਉੱਤੇ ਵੀ ਦੇਵੇਗਾ ਜੋ ਇਸ ਕੋਰੋਨਾ ਮਹਾਮਾਰੀ ਵਿਚ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਯੂਨੀਸੇਫ ਦੀ ਗੱਲ ਕਰੀਏ ਤਾਂ ਇਸ ਦੇ ਜ਼ਰੀਏ ਗੂਗਲ ਦੇ ਫੰਡ ਨੂੰ ਮੈਡੀਕਲ ਸਪਲਾਈ, ਆਕਸੀਜਨ ਤੇ ਟੈਸਟਿੰਗ ਉਪਕਰਨ ਦੇ ਲਈ ਯੂਟਲਾਈਜ਼ ਕਰੇਗਾ।

ਗੂਗਲ ਵਲੋਂ ਜਾਰੀ ਕੀਤੀ ਗਈ ਇਸ ਫੰਡਿੰਗ ਦੀ ਗੱਲ ਕਰੀਏ ਤਾਂ ਇਸ ਟੋਟਲ ਅਮਾਊਂਟ ਵਿਚੋਂ 3.7 ਕਰੋੜ ਰੁਪਏ ਨੂੰ ਗੂਗਲ ਵਿਚ ਕੰਮ ਕਰਨ ਵਾਲੇ 900 ਕਮਰਚਾਰੀਆਂ ਵਲੋਂ ਜਮਾ ਕੀਤੇ ਗਏ ਹਨ। ਇਹ 900 ਗੂਗਲਰਸ ਨੇ ਭਾਰਤ ਵਿਚ ਕੋਵਿਡ ਨਾਲ ਲੜਨ ਦੇ ਲਈ ਮਿਲ ਕੇ 3.7 ਕਰੋੜ ਰੁਪਏ ਦਾ ਫੰਡ ਇਕੱਠਾ ਕੀਤਾ ਹੈ।

ਗੂਗਲ ਨੇ ਕਿਹਾ ਹੈ ਕਿ ਇਸ ਫੰਡਿੰਗ ਦੇ ਰਾਹੀਂ ਪਬਲਿਕ ਹੈਲਥ ਕੈਂਪੇਨ ਦੇ ਲਈ ਵਿਗਿਆਪਨ ਵੀ ਕੀਤੇ ਜਾਣਗੇ ਤਾਂਕਿ ਲੋਕਾਂ ਨੂੰ ਕੋਵਿਡ-19 ਨੂੰ ਲੈ ਕੇ ਜਾਗਰੂਕ ਕੀਤਾ ਜਾ ਸਕੇ। ਗੂਗਲ ਨੇ ਕਿਹਾ ਹੈ ਕਿ ਪਿਛਲੇ ਸਾਲ ਵੀ ਕੰਪਨੀ ਨੇ MyGov ਤੇ ਵਿਸ਼ਵ ਸਿਹਤ ਸੰਗਠਨ ਨੂੰ ਅਵੇਅਰਨੈੱਸ ਦੇ ਲਈ ਮਦਦ ਕੀਤੀ ਹੈ। ਇਸ ਵਿਚ ਵੈਕਸੀਨ ਦੇ ਫੈਕਟਸ ਤੇ ਘਰ ਵਿਚ ਰਹਿਣ ਜਾ ਅਵੇਅਰਨੈੱਸ ਸ਼ਾਮਲ ਹੈ।

ਇਸ ਫੰਡ ਦੇ ਰਾਹੀਂ ਗੂਗਲ ਭਾਰਤ ਵਿਚ ਗੂਗਲ ਸਰਚ, ਗੂਗਲ, ਮੈਪਸ, ਯੂਟਿਊਬ, ਗੂਗਲ ਐਡਸ ਵਿਚ ਵੀ ਲੋਕਲਾਈਜ਼ੇਸ਼ਨ ਐਡ ਕਰੇਗਾ। ਯਾਨੀ ਇਨ੍ਹਾਂ ਐਪਸ ਤੇ ਸਰਵਿਸ ਦੇ ਰਾਹੀਂ ਕੋਰੋਨਾ ਕਾਲ ਵਿਚ ਭਾਰਤ ਦੇ ਲੋਕਾਂ ਦੀ ਮਦਦ ਹੋ ਸਕੇ, ਉਸ ਤਰ੍ਹਾਂ ਦੇ ਫੀਚਰਸ ਤੇ ਸਪੋਰਟ ਦਿੱਤੇ ਜਾਣਗੇ। ਉਦਾਹਰਣ ਦੇ ਤੌਰ ਉੱਤੇ ਇਨ੍ਹਾਂ ਐਪਸ ਤੋਂ ਜ਼ਿਆਦਾ ਲੋਕਲ ਲੈਂਗਵੇਜ ਦਾ ਸਪੋਰਟ ਮਿਲੇਗਾ ਤਾਂਕਿ ਇਨ੍ਹਾਂ ਨੂੰ ਜ਼ਿਆਦਾ ਲੋਕ ਇਸਤੇਮਾਲ ਕਰ ਸਕਣ। 

Get the latest update about support, check out more about India, Google, pledges 135 crore & covid 19

Like us on Facebook or follow us on Twitter for more updates.