ਗੋਰਾਇਆ 'ਚ ਤਸਕਰਾਂ ਦੇ ਬੁਲੰਦ ਹੋਂਸਲੇ, ਲੋਕਾਂ ਕਿਹਾ- ਪਿੰਡ 'ਚ ਸ਼ਰੇਆਮ ਲਾਈਨਾਂ ਲਗਾ ਕੇ ਵਿਕਦਾ ਹੈ ਨਸ਼ਾ, ਪਰ ਪੁਲਿਸ ਉਨ੍ਹਾਂ ਤੇ ਕਾਰਵਾਈ ਕਰਨ 'ਚ ਹੋਈ ਨਾਕਾਮ

ਨਸ਼ੇ ਦੇ ਸੌਦਾਗਰਾਂ ਵੱਲੋਂ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੀ ਗੱਡੀ ਵੀ ਭੰਨ ਦਿੱਤੀ ਗਈ ਸੀ ਪਰ ਪੁਲਿਸ ਵੱਲੋਂ ਅੱਜ ਤੱਕ ਉਨ੍ਹਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਪੰਜਾਹ ਹਜ਼ਾਰ ਰੁਪਏ ਵਿੱਚ ਉਨ੍ਹਾਂ ਨਾਲ ਰਾਜ਼ੀਨਾਮਾ ਕਰ ਲਿਆ।...

ਜਲੰਧਰ:- ਪੰਜਾਬ ਪੁਲਿਸ ਵਲੋਂ ਜਿਥੇ ਨਸ਼ੇ ਨੂੰ ਖਤਮ ਕਰਨ ਦੇ ਲਈ ਨਿਤ ਨਵੇਂ ਸਰਚ ਆਪ੍ਰੇਸ਼ਨ ਕੀਤੇਜ ਰਹੇ ਹਨ। ਇਨ੍ਹਾਂ ਤਸਕਰਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਓਥੇ ਹੀ ਗੋਰਾਇਆ ਪੁਲਿਸ ਨੂੰ ਅੱਜ ਉਸ ਵੇਲੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਭਰੇ ਪਿੰਡ ਵਾਸੀਆਂ ਦੇ ਇਕੱਠ ਵਿਚ ਪਿੰਡ ਵਾਸੀਆਂ ਨੇ ਦੱਸਿਆ ਕਿ ਥਾਣਾ ਗੁਰਾਇਆ ਦੇ ਦੋ ਪੁਲਿਸ ਮੁਲਾਜ਼ਮ ਉਨ੍ਹਾਂ ਦੇ ਪਿੰਡ ਵਿਚ ਨਸ਼ੇ ਦੇ ਸੌਦਾਗਰਾਂ ਤੋਂ ਮਹੀਨਾ ਲੈਣ ਲਈ ਆਏ ਸਨ ਤਾਂ ਨਸ਼ੇ ਦੇ ਸੌਦਾਗਰਾਂ ਵੱਲੋਂ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੀ ਗੱਡੀ ਵੀ ਭੰਨ ਦਿੱਤੀ ਗਈ ਸੀ ਪਰ ਪੁਲਿਸ ਵੱਲੋਂ ਅੱਜ ਤੱਕ ਉਨ੍ਹਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਪੰਜਾਹ ਹਜ਼ਾਰ ਰੁਪਏ ਵਿੱਚ ਉਨ੍ਹਾਂ ਨਾਲ ਰਾਜ਼ੀਨਾਮਾ ਕਰ ਲਿਆ। ਜਿਸ ਤੋਂ ਬਾਅਦ ਐਸਐਚਓ ਗੁਰਾਇਆ ਨੂੰ ਇਹ ਕਹਿ ਕੇ ਪੱਲਾ ਝਾੜਨਾ ਪਿਆ ਕਿ ਇਹ ਮਾਮਲਾ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਦਾ ਹੈ ਫਿਰ ਵੀ ਉਹ ਇਸ ਦੀ ਜਾਂਚ ਕਰਨਗੇ ।

ਇਸੇ ਦੇ ਨਾਲ ਹੀ ਗੋਰਾਇਆ ਪੁਲਿਸ ਦੀਆਂ ਮੁਸ਼ਕਿਲਾਂ ਨਹੀਂ ਘੱਟ ਰਹੀਆਂ ਅਤੇ ਲੋਕ ਹੁਣ ਖ਼ੁਦ ਹੀ ਜਾਗਰੂਕ ਹੋ ਕੇ ਨਸ਼ਿਆਂ ਦੇ ਖ਼ਿਲਾਫ਼ ਇਕਜੁੱਟ ਹੋ ਕੇ ਸੜਕਾਂ ਤੇ ਉਤਰ ਰਹੇ ਹਨ।  ਜਿੱਥੇ ਪਿੰਡ ਧਲੇਤਾ ਦਾ ਨਸ਼ੇ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਸੀ ਕੇ ਹੁਣ ਥਾਣਾ ਗੋਰਾਇਆ ਦੇ ਪਿੰਡ ਢੰਡਾ ਦੇ ਪਿੰਡ ਵਾਸੀਆਂ ਵੱਲੋਂ ਵੱਡਾ ਇਕੱਠ ਕਰ ਕੇ ਪੁਲਿਸ ਪ੍ਰਸ਼ਾਸਨ ਨੂੰ ਉਨ੍ਹਾਂ ਦੇ ਪਿੰਡਾਂ ਵਿੱਚ ਵਿਕ ਰਹੇ ਨਸ਼ੇ ਨੂੰ ਰੋਕਣ ਅਤੇ ਨਸ਼ੇ ਦੇ ਵਪਾਰੀਆਂ ਨੂੰ ਫੜਨ ਲਈ ਅਪੀਲ ਅਤੇ ਚਿਤਾਵਨੀ ਦੇ ਦਿੱਤੀ ਗਈ ਹੈ।

 
ਪਿੰਡ ਢੰਡਾ ਦੇ ਕਾਮਰੇਡ ਦਿਆਲ ਸਿੰਘ ਢੰਡਾ,ਸੋਢੀ ਰੂਪਲ, ਧੀਰਾ ਢੰਡਾ, ਝਲਮਣ ਸਿੰਘ ਢੰਡਾ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਿੱਚ ਨਸ਼ੇ ਦੀ ਸਪਲਾਈ ਜ਼ੋਰਾਂ ਸ਼ੋਰਾਂ ਨਾਲ ਹੋ ਰਹੀ ਹੈ।  ਸਵੇਰ ਤੋਂ ਹੀ ਮੋਟਰਸਾਈਕਲਾਂ ਤੇ ਦੂਸਰੇ ਪਿੰਡਾਂ ਤੋਂ ਨੌਜਵਾਨਾਂ ਦੀ ਲਾਈਨਾਂ ਲੱਗ ਜਾਂਦੀਆਂ ਹਨ ਅਤੇ ਨਸ਼ਾ ਲੈਣ ਲਈ ਨੌਜਵਾਨ ਇੱਥੇ ਆ ਜਾਂਦੇ ਹਨ। ਜਿਸ ਨਾਲ ਮੁਹੱਲੇ ਦੀਆਂ ਬਹੂ, ਬੇਟੀਆਂ ਅਤੇ ਬੱਚਿਆਂ ਦਾ ਇਥੋਂ ਲੰਘਣਾ ਵੀ ਔਖਾ ਹੋਇਆ ਹੈ। ਉਨ੍ਹਾਂ ਕਿਹਾ ਕੇ ਨਸ਼ੇ ਦੇ ਨਾਲ ਉਨ੍ਹਾਂ ਦੇ ਪਿੰਡ ਵਿੱਚ ਕਈ ਨੌਜਵਾਨਾਂ ਦੀ ਮੌਤ ਹੁਣ ਤਕ ਹੋ ਚੁੱਕੀ ਹੈ।  ਨਸ਼ੇ ਦੇ ਵਪਾਰੀਆਂ ਨੂੰ ਪੁਲਿਸ ਪ੍ਰਸ਼ਾਸਨ ਦਾ ਵੀ ਕੋਈ ਡਰ ਨਹੀਂ ਹੈ। ਪਿਛਲੇ ਦਿਨਾਂ ਵਿਚ ਪੁਲਿਸ ਪ੍ਰਸ਼ਾਸਨ ਦੇ ਦੋ ਮੁਲਾਜ਼ਮ ਜੋ ਸਿਵਲ ਵਰਦੀ ਵਿਚ ਪਿੰਡ ਵਿਚ ਨਸ਼ੇ ਦਾ ਧੰਦਾ ਕਰਨ ਵਾਲਿਆਂ ਕੋਲ ਆਏ ਸਨ। ਪਰ ਨਸ਼ੇ ਦੇ ਸੌਦਾਗਰਾਂ ਦੇ ਹੌਸਲੇ ਇਸ ਕਦਰ ਬੁਲੰਦ ਸਨ ਕਿ ਉਨ੍ਹਾਂ ਨੇ ਉਨ੍ਹਾਂ ਉੱਪਰ ਹੀ ਹਮਲਾ ਕਰਦੇ ਹੋਏ ਉਨ੍ਹਾਂ ਦੀ ਗੱਡੀ ਭੰਨ ਦਿੱਤੀ ਸੀ ਅਤੇ ਪੁਲਿਸ ਮੁਲਾਜ਼ਮ ਰੌਲਾ ਵਾਂਗ ਹੈ ਜਾਨ ਬਚਾਉਣ ਦੀ ਦੁਹਾਈ ਦਿੰਦੇ ਹੋਏ ਉਥੋਂ ਭੱਜੇ ਸਨ। ਪਰ ਹੈਰਾਨੀ ਦੀ ਗੱਲ ਤਾਂ ਇਹ ਹੋਈ ਕਿ ਪੁਲਿਸ ਵੱਲੋਂ ਉਨ੍ਹਾਂ ਦੇ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।  ਉਲਟਾ ਜਿਹੜੀ ਗੱਡੀ ਪੁਲਸ ਮੁਲਾਜ਼ਮਾਂ ਦੀ ਪ੍ਰਾਈਵੇਟ ਭੰਨੀ ਗਈ ਸੀ। ਉਸ ਨੂੰ ਠੀਕ ਕਰਵਾਉਣ ਲਈ ਪੰਜਾਹ ਹਜ਼ਾਰ ਰੁਪਏ ਵਿੱਚ ਸੌਦਾ ਹੋ ਗਿਆ ਸੀ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 

ਉਨ੍ਹਾਂ ਕਿਹਾ ਕਿ ਇਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਗੱਡੀ ਭੰਨਣ ਦਾ ਕਾਰਨ ਸੀ ਕਿ ਪੁਲੀਸ ਇੱਥੋਂ ਮਹੀਨਾ ਲੈਂਦੀ ਹੈ ਜਿਨ੍ਹਾਂ ਵੱਲੋਂ ਮਹੀਨਾ ਦੇ ਦਿੱਤਾ ਗਿਆ ਸੀ ਅਤੇ ਇਹ ਮੁਲਾਜ਼ਮ ਮਹੀਨਾ ਲੈਣ ਲਈ ਆਏ ਸਨ। ਜਿਸ ਕਾਰਨ ਉਨ੍ਹਾਂ ਵਿੱਚ ਤਕਰਾਰ ਹੋ ਗਿਆ ਅਤੇ ਪੁਲਿਸ ਮੁਲਾਜ਼ਮਾਂ ਨੇ ਉਥੋਂ ਭੱਜ ਕੇ ਆਪਣੀ ਜਾਨ ਬਚਾਈ ਸੀ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਅਜਿਹੇ ਦਾਗੀ ਅਤੇ ਮਹੀਨਾ ਲੈਣ ਵਾਲੇ ਥਾਣੇ ਵਿੱਚ ਤੈਨਾਤ ਰਹਿਣਗੇ ਕਿਸ ਤਰੀਕੇ ਨਾਲ ਉਨ੍ਹਾਂ ਦੇ ਪਿੰਡ ਜਾਂ ਇਲਾਕੇ ਵਿੱਚੋਂ ਨਸ਼ਾ ਖ਼ਤਮ ਹੋ ਸਕਦਾ ਹੈ।  ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਪਹਿਲਾਂ ਉਨ੍ਹਾਂ ਭ੍ਰਿਸ਼ਟ ਮੁਲਾਜ਼ਮਾਂ ਤੇ ਸ਼ਿਕੰਜਾ ਕੱਸਿਆ ਜਾਵੇ ਜੋ ਇਨ੍ਹਾਂ ਨਸ਼ੇ ਦੇ ਸੌਦਾਗਰਾਂ ਦੇ ਨਾਲ ਰਲੇ ਹੋਏ ਹਨ। ਉਸ ਤੋਂ ਬਾਅਦ ਹੀ ਨਸ਼ੇ ਦੇ ਵਪਾਰੀਆਂ ਤੇ ਠੱਲ੍ਹ ਪੈ ਸਕਦੀ ਹੈ ਅਤੇ ਸਾਡੀ ਜਵਾਨੀ ਬਚ ਸਕਦੀ ਹੈ। 

ਇਸ ਮੌਕੇ ਪਿੰਡ ਦੀ ਮਹਿਲਾ ਸੀਤਾ ਰਾਣੀ ਨੇ ਦੱਸਿਆ ਕਿ ਉਸ ਦਾ ਪੁੱਤਰ ਜੋ 27 ਸਾਲਾਂ ਦਾ ਸੀ ਉਸ ਨੂੰ ਵੀ ਨਸ਼ੇ ਤੇ ਲਗਾ ਦਿੱਤਾ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਅਜੇ ਵੀ ਨਸ਼ੇ ਦਾ ਧੰਦਾ ਜ਼ੋਰਾਂ ਸ਼ੋਰਾਂ ਨਾਲ ਉਨ੍ਹਾਂ ਦੇ ਪਿੰਡ ਵਿਚ ਚਲਦਾ ਹੈ।  ਦੂਸਰੇ ਪਿੰਡਾਂ ਤੋਂ ਨੌਜਵਾਨ ਨਸ਼ਾ ਲੈਣ ਲਈ ਇੱਥੇ ਆਉਂਦੇ ਹਨ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਪਾਸੋਂ ਮੰਗ ਕਰਦੇ ਹੋਏ ਕਿਹਾ ਕਿ ਨਸ਼ੇ ਦੇ ਇਸ ਰੈਕੇਟ ਨੂੰ ਇੱਥੋਂ ਤੋੜਿਆ ਜਾਵੇ ਅਤੇ ਨਸ਼ੇ ਦਾ ਧੰਦਾ ਕਰਨ ਵਾਲੇ ਇਨ੍ਹਾਂ ਸਪਲਾਇਰਾਂ ਨੂੰ ਨੱਥ ਪਾ ਕੇ ਬਣਦੀ ਜਗ੍ਹਾ ਤੇ ਪਹੁੰਚਾਇਆ ਜਾਵੇ। 

ਮੌਕੇ ਤੇ ਆਏ ਥਾਣਾ ਮੁਖੀ ਗੁਰਾਇਆ ਕੰਵਲਜੀਤ ਸਿੰਘ ਬੱਲ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਪਿੰਡ ਨੇ ਇਕੱਠ ਰੱਖਿਆ ਸੀ ਅਤੇ ਉਨ੍ਹਾਂ ਨੂੰ ਵੀ ਸੱਦਿਆ ਗਿਆ ਸੀ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪਿੰਡ ਵਿਚ ਨਸ਼ਾ ਜ਼ੋਰਾਂ ਸ਼ੋਰਾਂ ਨਾਲ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿਚ ਛਾਪੇਮਾਰੀ ਕੀਤੀ ਗਈ ਸੀ ਪਰ ਨਸ਼ਾ ਵੇਚਣ ਵਾਲੇ ਘਰੋਂ ਫਰਾਰ ਹਨ। ਪੁਲਿਸ ਦੀ ਗੱਡੀ ਭੰਨੇ ਜਾਣ ਬਾਰੇ ਅਤੇ ਮਹੀਨਾ ਲੈਣ ਬਾਰੇ ਪੁੱਛੇ ਗਏ ਸਵਾਲ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਦਾ ਇਹ ਮਾਮਲਾ ਹੈ। ਉਨ੍ਹਾਂ ਨੇ ਥੋੜ੍ਹੇ ਦਿਨ ਪਹਿਲਾਂ ਹੀ ਥਾਣਾ ਗੁਰਾਇਆ ਦਾ ਚਾਰਜ ਸੰਭਾਲਿਆ ਹੈ ਫਿਰ ਵੀ ਉਹ ਇਸ ਸਾਰੇ ਮਾਮਲੇ ਦੀ ਤਫਤੀਸ਼ ਕਰਨਗੇ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਨਸ਼ਾ ਬੰਦ ਕਰਨ ਲਈ 6 ਜੂਨ ਤੋਂ ਬਾਅਦ ਪੁਲਿਸ ਵਲੋਂ ਮੁਹਿੰਮ ਨੂੰ ਤੇਜ਼ ਕੀਤਾ ਜਾਵੇਗਾ ਘੱਲੂਘਾਰਾ ਦਿਹਾੜਾ ਹੋਣ ਕਾਰਨ ਫੋਰਸ ਦੀ ਡਿਊਟੀ ਲੱਗੀ ਹੋਈ ਹੈ। 

Get the latest update about smugglers, check out more about police, Punjab, drugs & goraya police police

Like us on Facebook or follow us on Twitter for more updates.