ਬਠਿੰਡਾ(ਪੰਕਜ ਸ਼ਰਮਾ):- ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਰਾਹੀਂ ਫਸਲ ਬਿਜਣ ਉੱਤਰ 15 ਸੋ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ। ਜਿਸ ਬਾਰੇ ਜੇਕਰ ਕਿਸਾਨਾਂ ਤੋਂ ਪੁੱਛਿਆ ਜਾਵੇ ਤਾਂ ਇਹ ਉਨ੍ਹਾਂ ਨਾਲ ਇੱਕ ਕੋਝਾ ਮਜ਼ਾਕ ਹੈ। ਬਠਿੰਡਾ ਜਿਲ੍ਹੇ ਵਿੱਚ ਪੈਂਦੇ ਰਾਮਾਮੰਡੀ ਦੇ ਬਿਜਲੀ ਅਧਿਕਾਰੀ ਰਾਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਦਖੇਤੀਬਾੜੀ ਲਈ ਕਿਸਾਨਾਂ ਨੂੰ ਰੋਜ਼ਾਨਾ ਤਿੰਨ ਘੰਟੇ ਦੀ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਜਿੱਥੇ ਕਿਸਾਨਾਂ ਨੂੰ ਬਿਜਲੀ ਮਹਿਕਮਾ 24 ਘੰਟਿਆਂ ਵਿੱਚੋਂ ਸਿਰਫ ਤਿੰਨ ਘੰਟੇ ਬਿਜਲੀ ਦੇ ਰਿਹਾ ਹੈ। ਓਥੇ ਇਸ ਕਾਰਣ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ ਹੋ ਰਿਹਾ ਹੈ।
ਰਾਮਾਂ ਮੰਡੀ ਦੇ ਕਿਸਾਨ ਮਨਜੀਤ ਸਿੰਘ ਗਿੱਲ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਿਸਾਨ ਨੂੰ ਰੋਜ਼ਾਨਾ 8 ਘੰਟੇ ਬਿਜਲੀ ਦੀ ਜ਼ਰੂਰਤ ਹੈ। ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ। ਬਿਜਲੀ ਬਾਕੀ ਫਸਲਾਂ ਤਾਂ ਕਿ ਉਹ ਝੋਨੇ ਦੀ ਫੱਕ ਤੱਕ ਨਹੀਂ ਪਾਲ ਪਾ ਰਹੇ। ਜਿੱਥੇ ਇੱਕ ਪਾਸੇ ਝੋਨੇ ਦੀ ਫ਼ਸਲ ਦਾ ਨੁਕਸਾਨ ਹੋ ਰਿਹਾ ਹੈ ਦੂਸਰੇ ਪਾਸੇ ਨਰਮਾ ਸਬਜ਼ੀਆਂ ਮੂੰਗੀ ਅਤੇ ਹਰਾ ਚਾਰਾ ਦਾ ਬਹੁਤ ਸਾਰਾ ਨੁਕਸਾਨ ਹੋ ਰਿਹਾ ਹੈ। ਜੌ ਕੇ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਿਕ ਬੀਜੀ ਹੈ। ਇਕ ਵੱਡੀ ਸਮੱਸਿਆ ਇਹ ਹੈ ਕੇ ਖੇਤਾਂ ਵਿੱਚ ਬਿਜਲੀ ਆਉਣ ਦਾ ਸਮਾਂ ਰਾਤ ਦਾ ਰਹਿੰਦਾ ਹੈ ।
ਕਮਾਲੁ ਪਿੰਡ ਦੇ ਕਿਸਾਨ ਜਗਤਾਰ ਸਿੰਘ ਨੇ ਪੰਜਾਬ ਸਰਕਾਰ ਤੋਂ ਪੰਦਰਾਂ ਸੌ ਦੀ ਬਜਾਇ 8000 ਤੋਂ 10000 ਤਕ ਦੀ ਰਕਮ ਸਰਕਾਰ ਵੱਲੋਂ ਸਿੱਧੀ ਬਿਜਾਈ ਲਈ ਮੰਗ ਕੀਤੀ ਹੈ। ਇਸੇ ਤਰਾਂ ਬਠਿੰਡਾ ਬੀੜ ਬਹਿਮਨ ਦੇ ਕਿਸਾਨ ਅਮਰਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕੇ ਸਿੱਧੀ ਬਿਜਾਈ ਉੱਪਰ ਨਦੀਨ ਅਤੇ ਫੰਗੀ ਸਾਈਡ ਦੀਆਂ ਕੁੱਲ ਦਸ ਸਪਰੇਹਾਂ ਕਰਨੀਆਂ ਪੈਂਦੀਆਂ ਹਨ ਜਿਸ ਉਪਰ ਪੰਦਰਾਂ ਸੋ ਤੋਂ ਦੀ ਹਜ਼ਾਰ ਰੁਪੈ ਪ੍ਰਤੀ ਸਪਰੇ ਖਰਚ ਆਉਂਦਾ ਹੈ। ਲਗਭਗ ਪੰਜ ਤੋਂ ਛੇ ਵਾਰ ਸਪਰੇ ਹੁੰਦੀ ਹੈ ਅਤੇ ਇਸ ਬਾਬਤ ਸਰਕਾਰ ਵੱਲੋਂ ਕੋਈ ਮਦਦ ਜਾਂ ਛੋਟ ਨਹੀਂ ਮਿਲਦੀ। ਸੋ ਸਿੱਧੀ ਬਿਜਾਈ ਸਾਨੂੰ ਮਹਿੰਗੀ ਪੈਂਦੀ ਹੈ ਅਤੇ ਪੰਦਰਾਂ ਸੋ ਰੁਪੈ ਰਾਸ਼ੀ ਇਕ ਮਜ਼ਾਕ ਹੈ ਜੌ ਕਿਸਾਨਾਂ ਨਾਲ ਕੀਤਾ ਗਿਆ ਹੈ।
ਪੀਐਸਪੀਸੀਐਲ ਦੇ ਅਧਿਕਾਰੀ ਤਰੁਣ ਜੋਤ ਸਿੰਘ ਦੱਸਦੇ ਹਨ ਕੀ ਸਰਕਾਰ ਅਤੇ ਨਿਰਦੇਸ਼ਾਂ ਅਨੁਸਾਰ ਤਿੰਨ ਘੰਟਿਆਂ ਤੱਕ ਦੀ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ ਜਿਸ ਵਿਚ ਕਈ ਵਾਰ ਬਿਨਾਂ ਕਿਸੇ ਦੱਸੇ ਕਿਸੇ ਫਾਲਟ ਕਾਰਨ ਵਿਘਨ ਪੈ ਜਾਂਦਾ ਹੈ।
Get the latest update about Bathinda news, check out more about farmers, govt grants for direct sowing of paddy, paddy season & bhagwant maan
Like us on Facebook or follow us on Twitter for more updates.